ਪੱਛਮੀ ਬੰਗਾਲ ’ਚ ਦੇਸੀ ਬੰਬ ਬਣਾਉਂਦਿਆਂ ਹੋਇਆ ਧਮਾਕਾ, 3 ਨੌਜਵਾਨਾਂ ਦੀ ਮੌਤ
Monday, Dec 09, 2024 - 07:21 PM (IST)
ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੇ ਸਰਹੱਦੀ ਜ਼ਿਲ੍ਹੇ ਮੁਰਸ਼ਿਦਾਬਾਦ ਵਿਚ ਐਤਵਾਰ ਰਾਤ ਨੂੰ ਹੋਏ ਜ਼ਬਰਦਸਤ ਧਮਾਕੇ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਗਰਪਾੜਾ ਪਿੰਡ ਵਿਚ ਇਕ ਘਰ ਵਿਚ ਉਸ ਸਮੇਂ ਧਮਾਕਾ ਹੋਇਆ, ਜਦੋਂ 3 ਨੌਜਵਾਨ ਦੇਸੀ ਬੰਬ ਬਣਾ ਰਹੇ ਸਨ। ਉਦੋਂ ਅਚਾਨਕ ਇਹ ਬੰਬ ਫਟ ਗਿਆ। ਧਮਾਕੇ ਕਾਰਨ ਮਕਾਨ ਦੀ ਛੱਤ ਡਿੱਗ ਗਈ।
ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਹ ਘਰ ਮ੍ਰਿਤਕਾਂ ਵਿਚ ਇਕ ਸਾਕਿਰੁਲ ਇਸਲਾਮ ਦਾ ਸੀ, ਜਿਸ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕੁਝ ਅਣਪਛਾਤੇ ਬਦਮਾਸ਼ਾਂ ਨੇ ਘਰ 'ਤੇ ਬੰਬ ਸੁੱਟਿਆ ਹੈ। ਮ੍ਰਿਤਕਾਂ ਦੀ ਪਛਾਣ ਸਾਕਿਰੁਲ ਇਸਲਾਮ (28), ਮਾਮੂਨ ਸ਼ੇਖ (25) ਅਤੇ ਮੁਸਤਕੀਨ ਸ਼ੇਖ (26) ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਪੀੜਤਾਂ ਖ਼ਿਲਾਫ਼ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਦੇ ਕੁਝ ਕੇਸ ਦਰਜ ਸਨ। ਉਨ੍ਹਾਂ ਨੂੰ ਸਥਾਨਕ ਅਦਾਲਤ ਦੇ ਹੁਕਮਾਂ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਕੋਚੀ ਜਾਣ ਵਾਲੇ ਹਵਾਈ ਜਹਾਜ਼ ਦੀ ਚੇਨਈ ’ਚ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8