ਦਰਦਨਾਕ ਹਾਦਸਾ; ਸੈਪਟਿਕ ਟੈਂਕ ਲਈ ਬਣੇ ਟੋਏ ''ਚ ਡੁੱਬਣ ਨਾਲ ਤਿੰਨ ਨਾਬਾਲਗ ਭੈਣਾਂ ਦੀ ਮੌਤ
Saturday, Aug 10, 2024 - 01:38 PM (IST)
ਰੀਵਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਮੀਂਹ ਦੇ ਪਾਣੀ ਨਾਲ ਭਰੇ ਇਕ ਨਿਰਮਾਣ ਅਧੀਨ ਸੈਪਟਿਕ ਟੈਂਕ 'ਚ ਤਿੰਨ ਨਾਬਾਲਗ ਭੈਣਾਂ ਡੁੱਬ ਗਈਆਂ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਗੋਵਿੰਦਗੜ੍ਹ ਥਾਣਾ ਖੇਤਰ ਦੇ ਤਮਾਰਾ ਪਿੰਡ 'ਚ ਵਾਪਰੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਜਾਨ੍ਹਵੀ (6), ਤਨਵੀ (7) ਅਤੇ ਸੁਹਾਨੀ (9) ਵਜੋਂ ਹੋਈ ਹੈ।
ਗੋਵਿੰਦਗੜ੍ਹ ਥਾਣਾ ਇੰਚਾਰਜ ਸ਼ਿਵ ਅਗਰਵਾਲ ਨੇ ਕਿਹਾ,''ਤਿੰਨੋਂ ਭੈਣਾਂ ਸ਼ਾਮ ਨੂੰ ਨਾਗ ਪੰਚਮੀ ਮੌਕੇ ਮਿੱਟੀ ਦੀਆਂ ਮੂਰਤੀਆਂ ਤਾਲਾਬ 'ਚ ਵਿਸਰਜਿਤ ਕਰਨ ਲਈ ਘਰੋਂ ਨਿਕਲੀਆਂ ਸਨ। ਕੋਲ ਹੀ ਸੈਪਟਿਕ ਟੈਂਕ ਬਣਾਉਣ ਲਈ ਟੋਇਆ ਪੁੱਟਿਆ ਗਿਆ ਸੀ, ਜਿਸ 'ਚ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਤਿੰਨੋਂ ਭੈਣਾਂ ਉਸ 'ਚ ਫਿਸਲ ਗਈਆਂ ਅਤੇ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ।'' ਅਗਰਵਾਲ ਨੇ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਤਿੰਨੋਂ ਭੈਣਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8