ਪੁਲਸ ਨਾਲ ਮੁਕਾਬਲੇ ''ਚ ਤਿੰਨ ਅੱਤਵਾਦੀ ਢੇਰ, ਏ.ਕੇ.-47 ਰਾਈਫਲ ਸਣੇ ਹੋਰ ਹਥਿਆਰ ਬਰਾਮਦ

Wednesday, Jul 17, 2024 - 02:01 PM (IST)

ਸਿਲਚਰ (ਭਾਸ਼ਾ)- ਆਸਾਮ ਦੇ ਕਛਾਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਭਿਆਨਕ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ ਅਤੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਪੁਲਸ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ ਪਰ ਗੁਹਾਟੀ ਸਥਿਤ ਆਸਾਮ ਪੁਲਸ ਹੈੱਡ ਕੁਆਰਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਮੁਕਾਬਲੇ 'ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ,''ਸਾਡੇ ਕੁਝ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ।'' 

ਸੂਤਰਾਂ ਅਨੁਸਾਰ ਪੁਲਸ ਨੇ ਮੰਗਲਵਾਰ ਰਾਤ ਪੂਰਬੀ ਢੋਲਾ ਗੰਗਾਨਗਰ ਤੋਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹ ਕਿਹੜੇ ਸੰਗਠਨ ਦੇ ਸਨ। ਉਨ੍ਹਾਂ ਕਿਹਾ,''ਪੁਲਸ ਨੇ ਇਕ ਆਟੋ ਰਿਕਸ਼ਾ ਬਰਾਮਦ ਕੀਤਾ, ਜਿਸ ਦਾ ਇਸਤੇਮਾਲ ਅੱਤਵਾਦੀਆਂ ਨੇ ਕੀਤਾ ਸੀ। ਉਸ 'ਚੋਂ ਇਕ ਏ.ਕੇ.-47 ਰਾਈਫਲ, ਇਕ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਪੁਲਸ ਦੀ ਇਕ ਟੀਮ ਹੋਰ ਅੱਤਵਾਦੀਆਂ ਦੀ ਭਾਲ 'ਚ ਬੁੱਧਵਾਰ ਸਵੇਰੇ ਤਿੰਨਾਂ ਨੂੰ ਭਬਨ ਹਿਲਸ ਇਲਾਕੇ 'ਚ ਲੈ ਕੇ ਗਈ। ਉਸ ਸਮੇਂ ਮੁਕਾਬਲਾ ਹੋਇਆ।'' ਇਕ ਸੂਤਰ ਅਨੁਸਾਰ ਇਕ ਘੰਟੇ ਤੱਕ ਵੱਧ ਸਮੇਂ ਤੱਕ ਹੋਏ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ, ਜਦੋਂ ਕਿ ਤਿੰਨ ਪੁਲਸ ਮੁਲਾਜ਼ਮ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ,''ਸਾਰੇ ਜ਼ਖ਼ਮੀਆਂ ਨੂੰ ਸਿਚਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।'' ਕਛਾਰ ਦੇ ਪੁਲਸ ਸੁਪਰਡੈਂਟ ਨੁਮਲ ਮਹਤਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਹਨ।

 ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e 


DIsha

Content Editor

Related News