ਸਮੁੰਦਰੀ ਫੌਜ ’ਚ ਸ਼ਾਮਲ ਹੋਣਗੇ 3 ਜੰਗੀ ਬੇੜੇ, ਆਤਮਨਿਰਭਰ ਭਾਰਤ ਦੀ ਦਿਸ਼ਾ ''ਚ ਵੱਡਾ ਕਦਮ

Friday, Jun 19, 2026 - 10:30 PM (IST)

ਸਮੁੰਦਰੀ ਫੌਜ ’ਚ ਸ਼ਾਮਲ ਹੋਣਗੇ 3 ਜੰਗੀ ਬੇੜੇ, ਆਤਮਨਿਰਭਰ ਭਾਰਤ ਦੀ ਦਿਸ਼ਾ ''ਚ ਵੱਡਾ ਕਦਮ

ਨਵੀਂ ਦਿੱਲੀ- ਦੇਸ਼ ’ਚ ਬਣੇ 3 ਜੰਗੀ ਬੇੜੇ ਦੁਨਾਗਿਰੀ, ਸੰਸ਼ੋਧਕ ਅਤੇ ਅਗਰਿਆ ਐਤਵਾਰ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਕੀਤੇ ਜਾਣਗੇ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਇਤਿਹਾਸਕ ਸਮਾਗਮ ਵਿਚ ਇਨ੍ਹਾਂ ਜੰਗੀ ਬੇੜਿਆਂ ਨੂੰ ਸਮੁੰਦਰੀ ਫੌਜ ਵਿਚ ਸ਼ਾਮਲ ਕਰਨਗੇ।

ਕੋਲਕਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਵੱਲੋਂ ਬਣਾਏ ਗਏ ਇਨ੍ਹਾਂ ਜੰਗੀ ਬੇੜਿਆਂ ਵਿਚ ਸਮੁੰਦਰੀ ਯੁੱਧ, ਹਾਈਡ੍ਰੋਗ੍ਰਾਫੀ ਅਤੇ ਪਣਡੁੱਬੀ ਵਿਰੋਧੀ ਜੰਗੀ ਸਮਰੱਥਾਵਾਂ ਹਨ। ਸਮੂਹਿਕ ਤੌਰ ’ਤੇ ਇਹ ਜੰਗੀ ਬੇੜੇ ਸਮੁੰਦਰੀ ਫੌਜ ਦੇ ਸੰਤੁਲਿਤ ਸਮਰੱਥਾ ਵਿਕਾਸ ਪਹੁੰਚ ਨੂੰ ਦਰਸਾਉਂਦੇ ਹਨ, ਜੋ ਉੱਚ-ਸਮੁੰਦਰੀ ਕਾਰਜਾਂ ਨੂੰ ਮਜ਼ਬੂਤ ​​ਕਰਨ, ਸਮੁੰਦਰੀ ਖੇਤਰ ਦੀ ਜਾਗਰੂਕਤਾ ਵਧਾਉਣ ਅਤੇ ਤੱਟਵਰਤੀ ਜਲ ਖੇਤਰਾਂ ਨੂੰ ਉੱਭਰ ਰਹੇ ਖਤਰਿਆਂ ਤੋਂ ਬਚਾਉਣ ਵਿਚ ਮਦਦ ਕਰਨਗੇ।


author

Rakesh

Content Editor

Related News