ਅਸਮਾਨੀ ਬਿਜਲੀ ਨਾਲ ਤਿੰਨ ਦੀ ਮੌਤ: ਮੁੱਖ ਮੰਤਰੀ ਨੇ ਦਿੱਤੇ 4-4 ਲੱਖ ਰੁਪਏ ਸਹਾਇਤਾ ਦੇ ਨਿਰਦੇਸ਼

Sunday, Aug 23, 2020 - 11:30 PM (IST)

ਅਸਮਾਨੀ ਬਿਜਲੀ ਨਾਲ ਤਿੰਨ ਦੀ ਮੌਤ: ਮੁੱਖ ਮੰਤਰੀ ਨੇ ਦਿੱਤੇ 4-4 ਲੱਖ ਰੁਪਏ ਸਹਾਇਤਾ ਦੇ ਨਿਰਦੇਸ਼

ਰਾਇਬਰੇਲੀ - ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਜ਼ਿਲ੍ਹੇ ਦੇ ਸਲੋਨ ਖੇਤਰ 'ਚ ਐਤਵਾਰ ਸ਼ਾਮ ਖ਼ਰਾਬ ਮੌਸਮ ਵਿਚਾਲੇ ਡਿੱਗੀ ਬਿਜਲੀ ਦੀ ਚਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਚਾਰ-ਚਾਰ ਲੱਖ ਰੁਪਏ ਬਤੌਰ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।

ਸਲੋਨ ਦੇ ਉਪ ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਗੋਠਿਆ ਤਿਵਾੜੀਪੁਰ ਪਿੰਡ ਦੇ ਲੋਕ ਨੇੜੇ ਸਥਿਤ ਇੱਕ ਬਗੀਚੇ 'ਚ ਪਸ਼ੂਆਂ ਨੂੰ ਚਰਾ ਰਹੇ ਸਨ, ਉਦੋਂ ਸ਼ਾਮ ਨੂੰ ਤੇਜ਼ ਮੀਂਹ ਹੋਣ ਲੱਗੀ ਅਤੇ ਕੜਕਦੀ ਬਿਜਲੀ ਤੋਂ ਬਚਨ ਲਈ ਉਹ ਇੱਕ ਦਰਖਤ ਦੇ ਹੇਠਾਂ ਖੜ੍ਹੇ ਹੋ ਗਏ। ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਦਰਖਤ 'ਤੇ ਬਿਜਲੀ ਡਿੱਗ ਗਈ, ਜਿਸ ਦੀ ਚਪੇਟ 'ਚ ਆਉਣ ਨਾਲ 17 ਸਾਲਾ ਅੰਜਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ 'ਚ ਜ਼ਖ਼ਮੀ ਦੀਪਾਂਸ਼ੀ (12) ਅਤੇ ਕਮਲਿਆ (55) ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਨਾਂ ਦੀ ਮੌਤ ਹੋ ਗਈ।

ਹਾਦਸੇ 'ਚ ਝੁਲਸੇ ਤਿੰਨ ਹੋਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਇਸ ਘਟਨਾ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਰਾਇਬਰੇਲੀ ਦੇ ਜ਼ਿਲ੍ਹਾ ਅਧਿਕਾਰੀ ਨੂੰ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਚਾਰ-ਚਾਰ ਲੱਖ ਰੁਪਏ ਸਹਾਇਤਾ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।


author

Inder Prajapati

Content Editor

Related News