ਜੰਮੂ ਕਸ਼ਮੀਰ : ਕਾਰ ਖੱਡ ''ਚ ਡਿੱਗਣ ਨਾਲ ਤਿੰਨ ਦੀ ਮੌਤ

Sunday, Apr 30, 2023 - 11:13 AM (IST)

ਜੰਮੂ ਕਸ਼ਮੀਰ : ਕਾਰ ਖੱਡ ''ਚ ਡਿੱਗਣ ਨਾਲ ਤਿੰਨ ਦੀ ਮੌਤ

ਰਿਆਸੀ (ਭਾਸ਼ਾ)- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਇਕ ਕਾਰ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਹਨ ਰਿਆਸੀ ਕਸਬੇ ਤੋਂ ਕਰਘ ਵੱਲ ਜਾ ਰਿਹਾ ਸੀ ਅਤੇ ਟੋਟੇ ਪਿੰਡ ਪਹੁੰਚਣ 'ਤੇ ਉਸ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਵਾਹਨ ਸ਼ਨੀਵਾਰ ਦੇਰ ਰਾਤ 100 ਮੀਟਰ ਤੋਂ ਵੱਧ ਡੂੰਘੀ ਖੱਡ 'ਚ ਡਿੱਗ ਗਿਆ।

ਉਨ੍ਹਾਂ ਕਿਹਾ ਕਿ ਤਿੰਨ ਲੋਕਾਂ- ਕਰਾਘ ਟੋਟੇ ਦੇ ਨਸੀਬ ਸਿੰਘ (65), ਗੁਲ, ਟੋਟੇ ਦੇ ਕਰਨੈਲ ਸਿੰਘ (47) ਅਤੇ ਦੇਵੀਗੜ੍ਹ ਦੇ ਮੋਹਨ ਚੰਦ (32) ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਬਚਾਅ ਕਰਮੀਆਂ ਨੂੰ ਲਾਸ਼ਾਂ ਨੂੰ ਕੱਢਣ 'ਚ ਕਾਫ਼ੀ ਮਿਹਨਤ ਕਰਨੀ ਪਈ, ਕਿਉਂਕਿ ਵਾਹਨ 'ਚ ਵੀ ਅੱਗ ਲੱਗ ਗਈ ਸੀ।


author

DIsha

Content Editor

Related News