ਹਿਮਾਚਲ ''ਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ, 23 ਅਗਸਤ ਤੱਕ ਖ਼ਰਾਬ ਰਹੇਗਾ ਮੌਸਮ

08/17/2020 10:58:23 PM

ਸ਼ਿਮਲਾ - ਹਿਮਾਚਲ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 18 ਤੋਂ 20 ਅਗਸਤ ਤੱਕ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। 23 ਅਗਸਤ ਤੱਕ ਪੂਰੇ ਪ੍ਰਦੇਸ਼ 'ਚ ਮੌਸਮ ਖ਼ਰਾਬ ਬਣੇ ਰਹਿਣ ਦਾ ਅੰਦਾਜਾ ਹੈ। ਸੋਮਵਾਰ ਨੂੰ ਰਾਜਧਾਨੀ ਸ਼ਿਮਲਾ 'ਚ ਦਿਨ ਭਰ ਬੱਦਲ ਛਾਏ ਰਹੇ। ਦੁਪਹਿਰ ਬਾਅਦ ਸ਼ਹਿਰ 'ਚ ਮੀਂਹ ਵੀ ਪਿਆ। ਸੋਮਵਾਰ ਨੂੰ ਨਾਹਨ 'ਚ 24, ਊਨਾ 'ਚ 9, ਧਰਮਸ਼ਾਲਾ-ਸ਼ਿਮਲਾ 'ਚ ਤਿੰਨ ਮਿਲੀਮੀਟਰ ਮੀਂਹ ਦਰਜ ਹੋਇਆ। ਪ੍ਰਦੇਸ਼ ਦੇ ਹੋਰ ਖੇਤਰਾਂ 'ਚ ਧੁੱਪ ਨਿਕਲਣ ਦੇ ਨਾਲ ਹਲਕੇ ਬੱਦਲ ਛਾਏ ਰਹੇ।

ਸੋਮਵਾਰ ਨੂੰ ਭੁੰਤਰ 'ਚ ਵੱਧ ਤੋਂ ਵੱਧ ਤਾਪਮਾਨ 34.0, ਬਿਲਾਸਪੁਰ 'ਚ 32.0, ਹਮੀਰਪੁਰ 'ਚ 31.8, ਸੁੰਦਰਨਗਰ 'ਚ 31.7, ਚੰਬਾ 'ਚ 30.6, ਊਨਾ 'ਚ 29.6, ਕਾਂਗੜਾ-ਸੋਲਨ 'ਚ 29.5, ਕੇਲਾਂਗ 'ਚ 28.8, ਧਰਮਸ਼ਾਲਾ 'ਚ 26.4, ਨਾਹਨ 'ਚ 25.7, ਕਲਪਾ 'ਚ 25.6, ਸ਼ਿਮਲਾ 'ਚ 22.5 ਅਤੇ ਡਲਹੌਜੀ 'ਚ 19.9 ਡਿਗਰੀ ਸੈਲਸੀਅਸ ਦਰਜ ਹੋਇਆ। ਦੂਜੇ ਪਾਸੇ, ਐਤਵਾਰ ਰਾਤ ਤੋਂ ਸੋਮਵਾਰ ਸਵੇਰੇ ਅੱਠ ਵਜੇ ਤੱਕ ਗਗਲ 'ਚ 127, ਨਾਹਨ 'ਚ 83, ਨਗਰੋਟਾ ਸੁਰੀਆਂ 'ਚ 71, ਗੋਹਰ 'ਚ 62, ਜੋਗਿੰਦਰਨਗਰ 'ਚ 56, ਨੈਨਾ ਦੇਵੀ 'ਚ 47, ਪਾਉਂਟਾ ਸਾਹਿਬ 'ਚ 39, ਨੁਰਪੂਰ 'ਚ 35, ਧਰਮਸ਼ਾਲਾ 'ਚ 34, ਬੰਗਾਣਾ-ਪਰਨਾਲਾ 'ਚ 15, ਬੈਜਨਾਥ 'ਚ 14, ਰੇਣੁਕਾ 'ਚ 11, ਮੰਡੀ-ਪਾਲਮੁਪਰ 'ਚ 10 ਮਿਲੀਮੀਟਰ ਮੀਂਹ ਦਰਜ ਹੋਈ।


Inder Prajapati

Content Editor

Related News