ਨਾਸਿਕ ''ਚ ਸੜਕ ਹਾਦਸੇ ''ਚ ਤਿੰਨ ਬੱਚਿਆਂ ਦੀ ਮੌਤ, 6 ਜ਼ਖ਼ਮੀ

Wednesday, Sep 18, 2024 - 12:20 AM (IST)

ਨਾਸਿਕ — ਮਹਾਰਾਸ਼ਟਰ ਦੇ ਧੂਲੇ ਜ਼ਿਲੇ 'ਚ ਮੰਗਲਵਾਰ ਨੂੰ ਗਣੇਸ਼ ਵਿਸਰਜਨ ਜਲੂਸ ਦੌਰਾਨ ਇਕ ਟਰੈਕਟਰ ਨਾਲ ਕੁਚਲੇ ਜਾਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਧੂਲੇ ਨੇੜੇ ਚਿਤੌੜ ਪਿੰਡ ਦੀ ਹੈ। ਜ਼ਖਮੀਆਂ ਨੂੰ ਤੁਰੰਤ ਹੇਅਰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ।

ਪੁਲਸ ਅਨੁਸਾਰ ਜਲੂਸ ਵਿੱਚ ਸ਼ਾਮਲ ਟਰੈਕਟਰ ਦਾ ਡਰਾਈਵਰ ਅਚਾਨਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਟਰੈਕਟਰ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਬੱਚਿਆਂ ਸਮੇਤ ਨੌਂ ਤੋਂ ਦਸ ਲੋਕ ਜ਼ਖ਼ਮੀ ਹੋ ਗਏ। ਤਿੰਨ ਤੋਂ 13 ਸਾਲ ਦੇ ਤਿੰਨ ਬੱਚਿਆਂ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ।


Inder Prajapati

Content Editor

Related News