ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ ''ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ

Thursday, Nov 19, 2020 - 06:38 PM (IST)

ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ ''ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ

ਜਾਲਨਾ (ਭਾਸ਼ਾ)— ਮਹਾਰਾਸ਼ਟਰ ਤੋਂ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ, ਇੱਥੇ ਜਾਲਨਾ ਜ਼ਿਲ੍ਹੇ ਵਿਚ ਇਕ ਖੇਤ 'ਚ ਸਥਿਤ ਖੂਹ 'ਤੇ ਬਿਜਲੀ ਦਾ ਝਟਕਾ ਲੱਗਣ ਨਾਲ 3 ਸਕੇ ਭਰਾਵਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਯਾਨੀ ਕਿ ਅੱਜ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਪਲਸਖੇਡ ਪਿੰਪਲ ਪਿੰਡ ਵਿਚ ਬੁੱਧਵਾਰ ਦੀ ਸ਼ਾਮ ਨੂੰ ਵਾਪਰੀ। ਹਾਦਸੇ ਦੇ ਸਮੇਂ ਤਿੰਨੋਂ ਭਰਾ ਖੇਤ ਵਿਚ ਫ਼ਸਲ ਨੂੰ ਪਾਣੀ ਦੇਣ ਗਏ ਸਨ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)

PunjabKesari

ਪੁਲਸ ਨੇ ਦੱਸਿਆ ਕਿ ਜਦੋਂ ਉਹ ਘਰ ਨਹੀਂ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ ਕਰੀਬ ਅੱਧੀ ਰਾਤ ਦੇ ਸਮੇਂ ਤਿੰਨਾਂ ਦੀਆਂ ਲਾਸ਼ਾਂ ਖੂਹ 'ਚ ਤੈਰਦੀਆਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਦੀ ਪਹਿਚਾਣ ਦਾਨੇਸ਼ਵਰ ਅੱਪਾਸਾਹਿਬ ਜਾਧਵ (27), ਰਾਮੇਸ਼ਵਰ ਅੱਪਾਸਾਹਿਬ ਜਾਧਵ (24) ਅਤੇ ਸੁਨੀਲ ਜਾਧਵ (18) ਦੇ ਰੂਪ ਵਿਚ ਕੀਤੀ ਗਈ ਹੈ। ਪੁਲਸ ਮੁਤਾਬਕ ਤਲਾਸ਼ੀ ਦੌਰਾਨ ਸਥਾਨਕ ਲੋਕਾਂ ਨੂੰ ਮੌਕੇ ਤੋਂ ਬਿਜਲੀ ਦੀ ਇਕ ਤਾਰ ਵੀ ਮਿਲੀ ਹੈ, ਜਿਸ ਵਿਚ ਕਰੰਟ ਸੀ। ਅਧਿਕਾਰੀਆਂ ਨੇ ਕਿਹਾ ਕਿ ਕੀ ਹੋ ਸਕਦਾ ਹੈ ਕਿ ਤਿੰਨਾਂ ਨੇ ਪੰਪ ਸਟਾਰਟ ਕੀਤਾ ਹੋਵੇਗਾ ਅਤੇ ਉਸ ਸਮੇਂ ਉਨ੍ਹਾਂ ਨੂੰ ਬਿਜਲੀ ਦਾ ਝਟਕਾ ਲੱਗਾ ਹੋਵੇਗਾ। ਪੁਲਸ ਨੇ ਕਿਹਾ ਕਿ ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ 

ਜਾਣਕਾਰੀ ਮੁਤਾਬਕ ਦਾਨੇਸ਼ਵਰ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਖੇਤਾਂ 'ਚ ਕੰਮ ਕਰਦਾ ਸੀ। ਹੋਰ ਦੋ ਭਰਾ ਔਰੰਗਾਬਾਦ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਕੋਰੋਨਾ ਵਾਇਰਸ ਲਾਗ ਕਾਰਨ ਲੱਗੀ ਤਾਲਾਬੰਦੀ ਦੌਰਾਨ ਪਿੰਡ ਪਰਤੇ ਸਨ।

ਇਹ ਵੀ ਪੜ੍ਹੋ:  6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ


author

Tanu

Content Editor

Related News

News Hub