ਸਾਢੇ ਤਿੰਨ ਕਰੋੜ 'ਰਾਮ ਨਾਮ ਜਪ' ਦੇ ਸੋਨੇ ਦੇ ਪੱਤਰ ਅਯੁੱਧਿਆ ’ਚ ਕੀਤੇ ਸਮਰਪਿਤ

Wednesday, Jan 17, 2024 - 10:18 AM (IST)

ਸਾਢੇ ਤਿੰਨ ਕਰੋੜ 'ਰਾਮ ਨਾਮ ਜਪ' ਦੇ ਸੋਨੇ ਦੇ ਪੱਤਰ ਅਯੁੱਧਿਆ ’ਚ ਕੀਤੇ ਸਮਰਪਿਤ

ਅਯੁੱਧਿਆ/ਸੋਮਨਾਥ- ਗੁਜਰਾਤ ਦੇ ਸ਼੍ਰੀ ਸੋਮਨਾਥ ਟਰੱਸਟ ਵੱਲੋਂ ਪ੍ਰਭਾਸ ਤੀਰਥ ਦੇ 8 ਪਵਿੱਤਰ ਅਸਥਾਨਾਂ ਤੋਂ ਲਿਆਂਦੇ ਗਏ 8 ਜਲ ਕਲਸ਼, ਸੋਮਨਾਥ ’ਚ 80 ਦਿਨਾਂ ’ਚ 11 ਤੋਂ ਵੱਧ ਭਾਸ਼ਾਵਾਂ ’ਚ ਲਿਖੇ ਰਾਮ ਨਾਮ ਜਪ ਦੇ ਸਾਢੇ ਤਿੰਨ ਕਰੋੜ ਸੋਨੇ ਦੇ ਪੱਤਰ ਅਤੇ ਸੋਮਗੰਗਾ ਜਲ ਨੂੰ ਸ਼੍ਰੀ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਮੰਗਲਵਾਰ ਨੂੰ ਸਮਰਪਿਤ ਕੀਤਾ ਗਿਆ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ

ਸੋਮਨਾਥ ਮੰਦਰ ਟਰੱਸਟ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਹੇਠ ਕੰਮ ਕਰ ਰਿਹਾ ਹੈ, ਜਿਸ ਨੇ 30 ਅਕਤੂਬਰ 2023 ਨੂੰ ਸੋਮਨਾਥ ਟਰੱਸਟ ਦੀ ਮੀਟਿੰਗ 'ਚ ਪਹਿਲੀ ਵਾਰ ਰਾਮਨਾਮ ਲਿਖ ਕੇ "ਸੋਮਨਾਥ ਤੋਂ ਅਯੁੱਧਿਆ ਰਾਮਨਾਮ ਲੇਖਨ ਯੱਗ" ਦੀ ਸ਼ੁਰੂਆਤ ਕੀਤੀ ਸੀ। ਸਿਰਫ਼ 80 ਦਿਨਾਂ 'ਚ ਇਸ ਮੁਹਿੰਮ 'ਚ ਦੇਸ਼ ਭਰ ਤੋਂ ਸੋਮਨਾਥ ਆਏ ਸ਼ਰਧਾਲੂਆਂ ਨੇ ਸਾਢੇ ਤਿੰਨ ਕਰੋੜ ਤੋਂ ਵੱਧ ਨਾਮ ਲਿਖਵਾਏ ਹਨ। ਰਾਮਨਾਮ ਸੰਸਕ੍ਰਿਤ, ਹਿੰਦੀ, ਅੰਗਰੇਜ਼ੀ, ਬਰੇਲ, ਰੂਸੀ, ਗੁਜਰਾਤੀ, ਮਰਾਠੀ, ਤਾਮਿਲ, ਤੇਲਗੂ, ਬੰਗਾਲੀ ਅਤੇ ਉੜੀਆ ਸਮੇਤ 11 ਤੋਂ ਵੱਧ ਭਾਸ਼ਾਵਾਂ ਵਿਚ ਲਿਖਿਆ ਗਿਆ ਹੈ। ਇਸ ਵਿਸ਼ੇ ’ਤੇ ਚਾਂਦੀ ਅਤੇ ਸੋਨੇ ਦੇ ਅੱਖਰਾਂ ਵਿੱਚ ਬਣਿਆ ਯਾਦਗਾਰੀ ਪੱਤਰ ਰਾਮ ਮੰਦਰ ਟਰੱਸਟ ਨੂੰ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ-  40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'

ਸੋਮਨਾਥ ਮੰਦਰ ਵਿਚ ਜਲਾਭਿਸ਼ੇਕ ਤੋਂ ਬਾਅਦ 9 ਲੇਅਰ ਫਿਲਟਰ ਪਲਾਂਟ 'ਚ ਪਾਣੀ ਨੂੰ ਸ਼ੁੱਧ ਕੀਤਾ ਗਿਆ। ਰਾਮ ਮੰਦਰ ਟਰੱਸਟ ਵੱਲੋਂ ਨਵ-ਨਿਰਮਿਤ ਸ਼੍ਰੀ ਰਾਮ ਮੰਦਰ ਦੇ ਕੰਪਲੈਕਸ ਅਤੇ ਵਿਹੜੇ ਦੇ ਪਵਿੱਤਰੀਕਰਨ ਲਈ ਰਾਮ ਮੰਦਰ ਟਰੱਸਟ ਨੂੰ ਅਤੇ ਆਦਿਤਿਆ ਪ੍ਰਭਾਸ, ਜਲ ਪ੍ਰਭਾਸ, ਸੂਰਿਆਕੁੰਡ, ਬ੍ਰਹਮਾਕੁੰਡ, ਵਿਸ਼ਨੂੰ ਕੁੰਡ, ਗੌਰੀ ਕੁੰਡ ਰਤਨਾਕਰ ਸਮੁੰਦਰ ਸਮੇਤ ਤ੍ਰਿਵੇਣੀ ਸੰਗਮ ਦਾ ਜਲ ਕਲਸ਼ਾਂ ਵਿਚ ਭਰਿਆ ਗਿਆ ਅਤੇ ਪੂਜਾ ਲਈ ਸ਼੍ਰੀ ਰਾਮ ਮੰਦਰ ਟਰੱਸਟ ਨੂੰ ਸਮਰਪਿਤ ਕੀਤਾ ਗਿਆ।

ਇਹ ਵੀ ਪੜ੍ਹੋ-  ਅਯੁੱਧਿਆ ਤੋਂ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ, ਜਾਣੋ ਇਸ ਜਗ੍ਹਾ ਦਾ ਇਤਿਹਾਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News