ਹਰਿਆਣਾ ਦੇ CM ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

Saturday, Oct 12, 2024 - 09:22 PM (IST)

ਹਰਿਆਣਾ ਦੇ CM ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

ਜੀਂਦ, (ਸੰਜੀਵ)- ਹਰਿਆਣਾ ਦੇ ਜੀਂਦ ਜ਼ਿਲੇ ’ਚ ਜੁਲਾਨਾ ਵਿਖੇ ਇਕ ਵ੍ਹਟਸਐਪ ਗਰੁੱਪ ’ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਅਨੁਸਾਰ ਮੁਲਜ਼ਮ ਦੀ ਪਛਾਣ ਜੀਂਦ ਜ਼ਿਲੇ ਦੇ ਦਿਓਰ ਵਾਸੀ ਅਜਮੇਰ ਵਜੋਂ ਹੋਈ ਹੈ। ਵ੍ਹਟਸਐਪ ’ਤੇ ਬਣਾਏ ਗਏ ਗਰੁੱਪ ’ਚ ਇਕ ਵਿਅਕਤੀ ਨੇ ਲਿਖਿਆ ਕਿ ਜੋ ਵੀ ਮੁੱਖ ਮੰਤਰੀ ਬਣੇਗਾ, ਮੈਂ ਉਸ ਨੂੰ ਉਸੇ ਤਰ੍ਹਾਂ ਗੋਲੀ ਮਾਰ ਦਿਆਂਗਾ ਜਿਸ ਤਰ੍ਹਾਂ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਮਾਰੀ ਸੀ।

ਜੀਂਦ ਦੇ ਪੁਲਸ ਸੁਪਰਡੈਂਟ ਸੁਮਿਤ ਕੁਮਾਰ ਨੇ ਦੱਸਿਆ ਕਿ ਅਜਮੇਰ ਨੇ ਵਿਨੇਸ਼ ਫੋਗਾਟ ਦੇ ਪਤੀ ਨੂੰ ਵ੍ਹਟਸਐਪ ਗਰੁੱਪ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਸ ਦਾ ਇਹ ਵੀ ਦਾਅਵਾ ਹੈ ਕਿ ਉਸ ਦਾ ਜੁਲਾਨਾ ਤੋਂ ਕਾਂਗਰਸ ਦੇ ਉਮੀਦਵਾਰ ਦੇ ਪਤੀ ਸੋਮਬੀਰ ਰਾਠੀ ਤੇ ਵਿਨੇਸ਼ ਜਾਂ ਉਸ ਦੇ ਪਤੀ ਨਾਲ ਕੋਈ ਸੰਪਰਕ ਨਹੀਂ ਹੈ। ਉਹ ਉਨ੍ਹਾਂ ਦੋਹਾਂ ਨੂੰ ਜਾਣਦਾ ਵੀ ਨਹੀਂ ਹੈ।


author

Rakesh

Content Editor

Related News