ਭਾਜਪਾ ਵਿਧਾਇਕ ਕੇਤਕੀ ਸਿੰਘ ਸਣੇ ਤਿੰਨ ਨੂੰ ਜਾਨ ਤੋਂ ਮਾਰਨ ਦੀ ਧਮਕੀ, ਕੰਧਾਂ ''ਤੇ ਚਿਪਕਾਈ ਚਿੱਠੀ

Wednesday, Aug 14, 2024 - 05:09 PM (IST)

ਭਾਜਪਾ ਵਿਧਾਇਕ ਕੇਤਕੀ ਸਿੰਘ ਸਣੇ ਤਿੰਨ ਨੂੰ ਜਾਨ ਤੋਂ ਮਾਰਨ ਦੀ ਧਮਕੀ, ਕੰਧਾਂ ''ਤੇ ਚਿਪਕਾਈ ਚਿੱਠੀ

ਬਲੀਆ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬੰਸਡੀਹ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਕੇਤਕੀ ਸਿੰਘ ਸਮੇਤ ਤਿੰਨ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਨੋਂ ਮਾਰਨ ਦੀ ਧਮਕੀ ਵਾਲੀ ਚਿੱਠੀ ਬੁੱਧਵਾਰ ਨੂੰ ਵੱਖ-ਵੱਖ ਕੰਧਾਂ 'ਤੇ ਚਿਪਕਾਉਣ ਦੇ ਮਾਮਲੇ 'ਚ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸਪੀ ਵਿਕਰਾਂਤ ਵੀਰ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। 

ਇਹ ਵੀ ਪੜ੍ਹੋ - ਵਿਨੇਸ਼ ਫੋਗਾਟ 'ਤੇ ਹੋਈ ਪੈਸਿਆਂ ਦੀ ਬਰਸਾਤ, ਹੁਣ 11 ਲੱਖ ਰੁਪਏ ਨਕਦ ਤੇ 2 ਏਕੜ ਜ਼ਮੀਨ ਦੇਣ ਦਾ ਐਲਾਨ

ਪੁਲਸ ਮੁਤਾਬਕ ਬੁੱਧਵਾਰ ਨੂੰ ਬਾਂਸਡੀਹ ਅਤੇ ਬੇਰੂਰਬਾੜੀ ਖੇਤਰਾਂ 'ਚ ਕਈ ਥਾਵਾਂ 'ਤੇ ਕੰਧਾਂ 'ਤੇ ਧਮਕੀ ਭਰੇ ਪੱਤਰ ਚਿਪਕਾਏ ਹੋਏ ਮਿਲੇ, ਜਿਸ 'ਚ ਬਾਂਸਡੀਹ ਵਿਧਾਨ ਸਭਾ ਹਲਕੇ ਦੀ ਭਾਜਪਾ ਵਿਧਾਇਕ ਕੇਤਕੀ ਸਿੰਘ ਦੇ ਨਾਲ-ਨਾਲ ਭਾਨੂ ਦੂਬੇ ਅਤੇ ਸ਼ੁਭਮ ਚੌਬੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੱਤਰ ਮੁਤਾਬਕ ਬੰਸਡੀਹ 'ਚ ਹੋਏ ਕਤਲ ਦੀ ਤਰ੍ਹਾਂ ਇਨ੍ਹਾਂ ਤਿੰਨਾਂ ਦੀ ਹੱਤਿਆ 2024 'ਚ ਹੋਵੇਗੀ। ਚਿੱਠੀ ਦੇ ਨਾਲ-ਨਾਲ ਦਸ ਰੁਪਏ ਦੇ ਨੋਟ ਦੀ ਵੀ ਫੋਟੋ ਹੈ।

ਇਹ ਵੀ ਪੜ੍ਹੋ - ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਪਿਤਾ ਰਾਮ ਕਿਸ਼ਨ ਦਾ ਆਇਆ ਵੱਡਾ ਬਿਆਨ

ਸੁਖਪੁਰਾ ਥਾਣੇ ਦੇ ਇੰਚਾਰਜ ਯੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਬੇਰੂਰਬਾੜੀ ਚੌਕੀ ਦੇ ਇੰਚਾਰਜ ਨੂੰ ਸੌਂਪ ਦਿੱਤੀ ਗਈ ਹੈ। ਭਾਜਪਾ ਵਿਧਾਇਕ ਕੇਤਕੀ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਸੁਪਰਡੈਂਟ ਵਿਕਰਾਂਤ ਵੀਰ ਨੂੰ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਯੋਗੀ ਆਦਿਤਿਆਨਾਥ ਸਰਕਾਰ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਕਰ ਸਕਦਾ ਹੈ। ਐਸਪੀ ਵਿਕਰਾਂਤ ਵੀਰ ਨੇ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਜਾਂਚ ਵਿੱਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ - ਦਿਲ ਦਹਿਲਾ ਦੇਣ ਵਾਲੀ ਘਟਨਾ : ਅਵਾਰਾ ਕੁੱਤੇ ਨੇ ਛੇ ਮਹੀਨੇ ਦੀ ਬੱਚੀ ਨੂੰ ਨੋਚ-ਨੋਚ ਵੱਢਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News