ਕਾਲਜਾਂ ''ਚ ਬੰਬ ! ਧਮਕੀ ਭਰੇ ਈਮੇਲ ਮਿਲਣ ਮਗਰੋਂ ਮਚੀ ਦਹਿਸ਼ਤ, ਦਿੱਲੀ ਪੁਲਸ ਨੂੰ ਪਈਆਂ ਭਾਜੜਾਂ

Wednesday, Dec 03, 2025 - 12:05 PM (IST)

ਕਾਲਜਾਂ ''ਚ ਬੰਬ ! ਧਮਕੀ ਭਰੇ ਈਮੇਲ ਮਿਲਣ ਮਗਰੋਂ ਮਚੀ ਦਹਿਸ਼ਤ, ਦਿੱਲੀ ਪੁਲਸ ਨੂੰ ਪਈਆਂ ਭਾਜੜਾਂ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿੱਲੀ ਯੂਨੀਵਰਸਿਟੀ (ਡੀ.ਯੂ.) ਅਧੀਨ ਆਉਂਦੇ ਦੋ ਕਾਲਜਾਂ ਨੂੰ ਬੁੱਧਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ, ਹਨ, ਜਿਸ ਮਗਰੋਂ ਇਲਾਕੇ 'ਚ ਹਫੜਾ-ਤਫੜੀ ਮਚ ਗਈ ਹੈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਕਈ ਏਜੰਸੀਆਂ ਸੁਰੱਖਿਆ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ ਹਨ

ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਕੀਆਂ ਉੱਤਰੀ ਦਿੱਲੀ ਦੇ ਰਾਮਜਸ ਕਾਲਜ ਅਤੇ ਦੱਖਣੀ ਦਿੱਲੀ ਦੇ ਦੇਸ਼ਬੰਧੂ ਕਾਲਜ ਨੂੰ ਈਮੇਲ ਰਾਹੀਂ ਭੇਜੀਆਂ ਗਈਆਂ ਸਨ। ਉੱਤਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜਾ ਬੰਠੀਆ ਨੇ ਦੱਸਿਆ, "ਰਾਮਜਸ ਕਾਲਜ ਦੇ ਪ੍ਰਿੰਸੀਪਲ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਸਵੇਰੇ 1:59 ਵਜੇ ਇੱਕ ਧਮਕੀ ਭਰਿਆ ਈਮੇਲ ਮਿਲਿਆ, ਜਿਸ ਤੋਂ ਬਾਅਦ ਦਿੱਲੀ ਪੁਲਸ ਅਤੇ ਬੰਬ ਡਿਸਪੋਜ਼ਲ ਸਕੁਐਡ (ਬੀ.ਡੀ.ਟੀ.) ਕੈਂਪਸ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।"

ਡੀ.ਸੀ.ਪੀ. ਨੇ ਕਿਹਾ ਕਿ ਪੁਲਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਕੈਂਪਸ ਦੀਆਂ ਸਾਰੀਆਂ ਇਮਾਰਤਾਂ ਅਤੇ ਖੁੱਲ੍ਹੀਆਂ ਥਾਵਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।


author

Harpreet SIngh

Content Editor

Related News