ਸੰਵਿਧਾਨ ਦੀ ਆਤਮਾ ''ਤੇ ਵਾਰ ਕਰਨ ਵਾਲੇ ਮਨਾਉਣਗੇ ''ਸੰਵਿਧਾਨ ਹੱਤਿਆ ਦਿਵਸ'' : ਪ੍ਰਿਯੰਕਾ ਗਾਂਧੀ
Saturday, Jul 13, 2024 - 03:07 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਸ਼ਨੀਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਸ 'ਚ ਹੈਰਾਨੀ ਵਾਲੀ ਕੀ ਗੱਲ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਆਤਮਾ 'ਤੇ ਵਾਰ ਕਰਨ ਵਾਲੇ ਲੋਕ 'ਸੰਵਿਧਾਨ ਹੱਤਿਆ ਦਿਵਸ' ਮਨਾਉਣਗੇ। ਕੇਂਦਰ ਨੇ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ। ਇਸੇ ਦਿਨ 1975 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੰਵਿਧਾਨ ਹੱਤਿਆ ਦਿਵਸ 25 ਜੂਨ ਨੂੰ ਮਨਾਇਆ ਜਾਣਾ 'ਸਾਨੂੰ ਯਾਦ ਦਿਵਾਏਗਾ ਕਿ ਜਦੋਂ ਸੰਵਿਧਾਨ ਨੂੰ ਕੁਚਲਿਆ ਗਿਆ ਸੀ ਤਾਂ ਕੀ ਹੋਇਆ ਸੀ।''
ਪ੍ਰਿਯੰਕਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਭਾਰਤ ਦੀ ਮਹਾਨ ਜਨਤਾ ਨੇ ਇਤਿਹਾਸਕ ਲੜਾਈ ਲੜ ਕੇ ਆਪਣੀ ਆਜ਼ਾਦੀ ਅਤੇ ਆਪਣਾ ਸੰਵਿਧਾਨ ਹਾਸਲ ਕੀਤਾ ਹੈ। ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਇਆ, ਜਿਨ੍ਹਾਂ ਦੀ ਸੰਵਿਧਾਨ 'ਚ ਆਸਥਾ ਹੈ, ਉਹ ਹੀ ਸੰਵਿਧਾਨ ਦੀ ਰੱਖਿਆ ਕਰਨਗੇ।'' ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ,''ਸੰਵਿਧਾਨ ਲਾਗੂ ਹੋਣ ਦਾ ਵਿਰੋਧ ਕੀਤਾ, ਸੰਵਿਧਾਨ ਦੀ ਸਮੀਖਿਆ ਕਰਨ ਲਈ ਕਮਿਸ਼ਨ ਬਣਾਇਆ, ਸੰਵਿਧਾਨ ਖ਼ਤਮ ਕਰਨ ਦੀ ਅਪੀਲ ਕੀਤੀ, ਆਪਣੇ ਫ਼ੈਸਲਿਆਂ ਨਾਲ ਵਾਰ-ਵਾਰ ਸੰਵਿਧਾਨ ਅਤੇ ਲੋਕਤੰਤਰ ਦੀ ਆਤਮਾ 'ਤੇ ਵਾਰ ਕੀਤਾ, ਉਹ ਨਕਾਰਾਤਮਕ ਰਾਜਨੀਤੀ ਵਾਲਾ 'ਸੰਵਿਧਾਨ ਹੱਤਿਆ ਦਿਵਸ' ਮਨਾਉਣਗੇ ਹੀ, ਇਸ 'ਚ ਹੈਰਾਨੀ ਕਿਸ ਗੱਲ ਦੀ?''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e