ਇਸ ਸਾਲ ਅਗਸਤ ’ਚ 19 ਸਾਲਾਂ ’ਚ ਸਭ ਤੋਂ ਘੱਟ ਮੀਂਹ ਪਿਆ : ਮੌਸਮ ਵਿਭਾਗ

Friday, Sep 10, 2021 - 04:21 PM (IST)

ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਸਾਲ ਅਗਸਤ ’ਚ 19 ਸਾਲਾਂ ’ਚ ਸਭ ਤੋਂ ਘੱਟ ਮੀਂਹ ਪਿਆ। ਅਗਸਤ ਮਹੀਨੇ ਮੀਂਹ ’ਚ 24 ਫੀਸਦੀ ਕਮੀ ਦਰਜ ਕੀਤੀ ਗਈ। ਵਿਭਾਗ ਅਨੁਸਾਰ, ਕਮਜ਼ੋਰ ਮਾਨਸੂਨ ਦੇ 2 ਮੁੱਖ ਦੌਰ ਦੇਸ਼ ਭਰ ’ਚ 9 ਤੋਂ16 ਅਗਸਤ ਅਤੇ 23 ਤੋਂ 27 ਅਗਸਤ ਵਿਚਾਲੇ ਸਰਗਰਮ ਰਹੇ, ਜਦੋਂ ਭਾਰਤ ਦੇ ਉੱਤਰ-ਪੱਛਮੀ, ਮੱਧ ਅਤੇ ਨੇੜੇ-ਤੇੜੇ ਪ੍ਰਾਇਦੀਪ ਅਤੇ ਪੱਛਮੀ ਤੱਟ ’ਤੇ ਘੱਟ ਮੀਂਹ ਦਰਜ ਕੀਤਾ ਗਿਆ। ਆਈ.ਐੱਮ.ਡੀ. ਨੇ ਕਿਹਾ,‘‘ਅਗਸਤ 2021 ’ਚ, ਪੂਰੇ ਦੇਸ਼ ਭਰ ’ਚ ਮੀਂਹ ਲੰਬੀ ਮਿਆਦ ਔਸਤ (ਐੱਲ.ਪੀ.ਏ.) ਤੋਂ ਘੱਟੋ-ਘੱਟ 24 ਫੀਸਦੀ ਘੱਟ ਸੀ, ਜੋ 2002 ਤੋਂ ਯਾਨੀ ਪਿਛਲੇ 19 ਸਾਲਾਂ ਤੋਂ ਸਭ ਤੋਂ ਘੱਟ ਰਹੀ।’’ 

ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ

ਵਿਭਾਗ ਦੇ ਅੰਕੜਿਆਂ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਅਧਿਕਾਰਤ ਤੌਰ ’ਤੇ ਇਕ ਜੂਨ ਨੂੰ ਆਉਂਦਾ ਹੈ ਅਤੇ 30 ਸਤੰਬਰ ਤੱਕ ਸਰਗਰਮ ਰਹਿੰਦਾ ਹੈ। ਜੂਨ ਦੇ ਮਹੀਨੇ 10 ਫੀਸਦੀ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਪਰ ਜੁਲਾਈ ਅਤੇ ਅਗਸਤ ਦੋਹਾਂ ’ਚ ਮੀਂਹ ’ਚ 7 ਅਤੇ 24 ਫੀਸਦੀ ਦੀ ਕਮੀ ਦਰਜ ਕੀਤੀ ਗਈ। ਵਿਭਾਗ ਅਨੁਸਾਰ, ਅਗਸਤ ’ਚ ਦੇਸ਼ ’ਚ ਆਮ ਤੋਂ 24 ਫੀਸਦੀ ਘੱਟ ਮੀਂਹ ਪਿਆ। ਆਈ.ਐੱਮ.ਡੀ. ਦੇ ਚਾਰ ਮੌਸਮ ਵਿਭਾਗ ’ਚੋਂ ਮੱਧ ਭਾਰਤ ’ਚ 39 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਦੇਸ਼ ਦੇ ਇਸ ਹਿੱਸੇ ’ਚ ਮਹਾਰਾਸ਼ਟਰ, ਗੁਜਰਾਤ, ਗੋਆ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਓਡੀਸ਼ਾ ਦਾ ਇਕ ਵੱਡਾ ਖੇਤਰ ਸ਼ਾਮਲ ਹੈ। ਉੱਤਰ-ਪੱਛਮੀ ਭਾਰਤ, ਜਿਸ ’ਚ ਉੱਤਰੀ ਭਾਰੀਤ ਰਾਜ ਸ਼ਾਮਲ ਹਨ, ਉੱਥੇ 30 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਨੰਗੇ ਪੈਰ ਬੀਮਾਰ ਪਤਨੀ ਨੂੰ ਮੋਢਿਆਂ ’ਤੇ ਲੱਦ ਹਸਪਤਾਲ ਪਹੁੰਚਿਆ 70 ਸਾਲਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News