ਇਸ ਵਾਰ ਘੱਟ ਹੋਵੇਗਾ ਠੰਡ ਦਾ ਅਹਿਸਾਸ, ਮੌਸਮ ਵਿਭਾਗ ਨੇ ਅਪਨਾਈ ਨਵੀਂ ਰਣਨੀਤੀ

Thursday, Dec 02, 2021 - 01:24 PM (IST)

ਇਸ ਵਾਰ ਘੱਟ ਹੋਵੇਗਾ ਠੰਡ ਦਾ ਅਹਿਸਾਸ, ਮੌਸਮ ਵਿਭਾਗ ਨੇ ਅਪਨਾਈ ਨਵੀਂ ਰਣਨੀਤੀ

ਨਵੀਂ ਦਿੱਲੀ (ਨੈਸ਼ਨਲ ਡੈਸਕ) : ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਮੁਤਾਬਕ ਦਸੰਬਰ ਤੋਂ ਫਰਵਰੀ 2022 ਸਰਦੀਆਂ ਦੇ ਮੌਸਮ ਦੌਰਾਨ, ਉੱਤਰ ਪੱਛਮ ਭਾਰਤ ਦੇ ਕਈ ਹਿੱਸਿਆਂ, ਦੱਖਣ ਅਤੇ ਉੱਤਰ ਪੂਰਬ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦਾ ਅਨੁਮਾਨ ਹੈ। ਜਿਸ ਨਾਲ ਲੋਕਾਂ ਨੂੰ ਠੰਡ ਦਾ ਅਹਿਸਾਸ ਘੱਟ ਹੋਵੇਗਾ। ਉਥੇ ਹਿਮਾਲਿਆ ਦੇ ਇਲਾਕਿਆਂ ’ਚ ਘੱਟ ਤੋਂ ਘੱਟ ਤਾਪਮਾਨ ਦੇ ਆਮ ਤੋਂ ਜ਼ਿਆਦਾ ਰਹਿਣ ਦੇ ਆਸਾਰ ਹਨ। ਉੱਤਰ ਅੰਦਰੂਨੀ ਆਈਲੈਂਡ ਦੇ ਕੁਝ ਹਿੱਸਿਆਂ ’ਚ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਉਥੇ ਪੂਰਬ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ, ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ।

ਇਨ੍ਹਾਂ ਸੂਬਿਆਂ ’ਚ ਤਾਪਮਾਨ ਰਹੇਗਾ ਜ਼ਿਆਦਾ
ਦਸੰਬਰ ਵਿਚ ਭਾਰਤ ਦੱਖਣ ਦੇ ਪ੍ਰਾਇਦੀਪ ਜਿਸ ਵਿਚ ਤਮਿਲਨਾਡੂ, ਪੁਡੁਚੇਰੀ ਅਤੇ ਕਰਾਈਕਲ, ਤੱਟੀ ਆਂਧਰਾ ਪ੍ਰਦੇਸ਼, ਕੇਰਲ ਅਤੇ ਦੱਖਣ ਅੰਦਰੂਨੀ ਕਰਨਾਟਕਾ ਸ਼ਾਮਲ ਹਨ, ਇਨ੍ਹਾਂ ਹਿੱਸਿਆਂ ਵਿਚ ਬਰਸਾਤ ਦੇ ਆਮ ਨਾਲੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਇਨ੍ਹਾਂ ਸੂਬਿਆਂ ਵਿਚ ਲੰਬੇ ਸਮੇਂ ਦੀ ਔਸਤ (ਐੱਲ. ਪੀ. ਏ.) 132 ਫੀਸਦੀ ਰਹਿਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਵਿਚ ਭੂਮੱਧ ਪ੍ਰਸ਼ਾਂਤ ਖੇਤਰ ਵਿਚ ਲਾ ਨੀਨਾ ਦੀ ਸਥਿਤੀਆਂ ਕਮਜ਼ੋਰ ਹਨ। ਮਾਨਸੂਨ ਮਿਸ਼ਨ ਕਪਲਡ ਫੋਰਕਾਸਟ ਸਿਸਟਮ (ਐੱਮ. ਐੱਮ. ਸੀ. ਐੱਫ. ਐੱਸ.) ਦੇ ਭਵਿੱਖਬਾਣੀ ਮੁਤਾਬਕ ਆਉਣ ਵਾਲੀਆਂ ਸਰਦੀਆਂ ਦੇ ਮੌਸਮ ਵਿਚ ਲਾ ਨੀਨਾ ਦੀ ਸਥਿਤੀ ਮਜ਼ਬੂਤ ਹੋਣ ਅਤੇ ਸਿਖਰ ਤੋਂ ਮਧਿਅਮ ਹੋਣ ਦੇ ਆਸਾਰ ਹਨ। ਮੌਜੂਦਾ ਸਮੇਂ ਵਿਚ, ਹਿੰਦ ਮਹਾਸਾਗਰ ਅਤੇ ਹਿੰਦ ਮਹਾਸਾਗਰ ਡਿਪੋਲ ਦੀ ਸਥਿਤੀ ਬਣੀ ਹੋਈ ਹੈ।

ਮੌਸਮ ਲਈ ਵਿਭਾਗ ਨੇ ਅਪਨਾਈ ਨਵੀਂ ਰਣਨੀਤੀ
ਮੌਸਮ ਵਿਭਾਗ ਨੇ ਦੱਸਿਆ ਕਿ ਇਸ ਸਾਲ ਦੇਸ਼ ਭਰ ਵਿਚ ਬਰਸਾਤ ਅਤੇ ਤਾਪਮਾਨ ਦੇ ਮਾਹਵਾਰੀ ਅਤੇ ਮੌਸਮੀ ਜਾਣਕਾਰੀ ਜਾਰੀ ਕਰਨ ਲਈ ਇਕ ਨਵੀਂ ਰਣਨੀਤੀ ਅਪਨਾਈ ਗਈ ਹੈ। ਡਾਊਨ ਟੂ ਅਰਥ ਦੀ ਇਕ ਰਿਪੋਰਟ ਮੁਤਾਬਕ ਇਹ ਰਣਨੀਤੀ ਨਵੇਂ ਵਿਕਸਿਤ ਮਲਟੀ-ਮਾਡਲ ਐਨਸੇਂਬਲ (ਐੱਮਐੱਮਈ) ਆਧਾਰਿਤ ਭਵਿੱਖਬਾਣੀ ਪ੍ਰਣਾਲੀ ’ਤੇ ਆਧਾਰਿਤ ਹੈ। ਐੱਮ. ਐੱਮ. ਈ. ਦ੍ਰਿਸ਼ਟੀਕੋਣ ਆਈ. ਐੱਮ. ਡੀ./ਐੱਮ. ਓ. ਈ. ਐੱਸ. ਐੱਮ. ਐੱਮ. ਸੀ. ਐੱਫ. ਐੱਸ. ਮਾਡਲ ਸਮੇਤ ਵੱਖ-ਵੱਖ ਗਲੋਬਲ ਜਲਵਾਯੁ ਭਵਿੱਖਬਾਣੀ ਅਤੇ ਖੋਜਕਾਰਾਂ ਕੇਂਦਰਾਂ ਨਾਲ ਜੁੜੇ ਗਲੋਬਲ ਜਲਵਾਯੁ ਮਾਡਲ (ਸੀ. ਜੀ. ਸੀ. ਐੱਮ.) ਦਾ ਉਪਯੋਗ ਕਰਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਹਰ ਹਫਤੇ ਦੇਸ਼ ਭਰ ਵਿਚ ਬਰਸਾਤ ਅਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਦਾ 7 ਦਿਨ ਦੀ ਭਵਿੱਖਬਾਣੀ ਸਮੇਤ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਮੌਜੂਦਾ ਸਮੇਂ ਵਿਚ ਆਈ. ਐੱਮ. ਡੀ. ਵਿਚ ਚਲਦੇ ਮਲਟੀ-ਮਾਡਲ ਐਂਸੇਂਬਲ ਡਾਇਨਾਮਿਕਲ ਐਕਸਟੇਂਡਿਡ ਰੇਂਜ ਫੋਰਕਾਸਟਿੰਗ ਸਿਸਟਮ ’ਤੇ ਆਧਾਰਿਤ ਹੈ।
.


author

Anuradha

Content Editor

Related News