ਇਸ ਵਾਰ ਅਯੁੱਧਿਆ ਦੀ ਦੀਵਾਲੀ ਹੋਵੇਗੀ ਇਤਿਹਾਸਕ, 500 ਸਾਲ ਦੀ ਉਡੀਕ ਖ਼ਤਮ: PM ਮੋਦੀ

Tuesday, Oct 29, 2024 - 04:14 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ ਦੀ ਦੀਵਾਲੀ ਇਤਿਹਾਸਕ ਹੋਵੇਗੀ ਕਿਉਂਕਿ 500 ਸਾਲ ਦੀ ਉਡੀਕ ਮਗਰੋਂ ਇਸ ਤਿਉਹਾਰ 'ਤੇ ਅਯੁੱਧਿਆ 'ਚ ਰਾਮਲੱਲਾ ਦੇ ਜਨਮ ਅਸਥਾਨ 'ਤੇ ਬਣੇ ਮੰਦਰ ਵਿਚ ਹਜ਼ਾਰਾਂ ਦੀਵੇ ਜਗਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਦੀਵਾਲੀ ਹੋਵੇਗੀ ਜਦੋਂ ਭਗਵਾਨ ਰਾਮ ਇਕ ਵਾਰ ਫਿਰ ਆਪਣੇ ਘਰ ਆਏ ਹਨ ਅਤੇ ਇਸ ਵਾਰ ਇਹ ਉਡੀਕ 14 ਸਾਲਾਂ ਬਾਅਦ ਨਹੀਂ ਸਗੋਂ 500 ਸਾਲ ਬਾਅਦ ਪੂਰੀ ਹੋ ਰਹੀ ਹੈ। 

ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਸਿਹਤ ਖੇਤਰ ਦੀ ਕਰੀਬ  12,850 ਕਰੋੜ ਰੁਪਏ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨ ਮਗਰੋਂ ਆਪਣੇ ਸੰਬੋਧਨ ਵਿਚ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੀ ਦੀਵਾਲੀ ਬਹੁਤ ਖ਼ਾਸ ਹੈ, ਬਹੁਤ ਵਿਸ਼ੇਸ਼ ਹੈ... 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਅਯੁੱਧਿਆ ਵਿਚ ਆਪਣੇ ਮੰਦਰ ਵਿਚ ਬਿਰਾਜਮਾਨ ਹਨ। ਉਸ ਮੰਦਰ ਵਿਚ ਬਿਰਾਜਮਾਨ ਹੋਣ ਮਗਰੋਂ ਇਹ ਪਹਿਲੀ ਦੀਵਾਲੀ ਹੈ। 

ਉਨ੍ਹਾਂ ਕਿਹਾ ਕਿ ਇਸ ਦੀਵਾਲੀ ਦੀ ਉਡੀਕ ਵਿਚ ਕਈ ਪੀੜ੍ਹੀਆਂ ਬੀਤ ਗਈਆਂ, ਲੱਖਾਂ ਲੋਕਾਂ ਨੇ ਬਲਿਦਾਨ ਦਿੱਤੇ ਅਤੇ ਅੱਤਿਆਚਾਰ ਸਹੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਖੁਸ਼ਕਿਸਮਤ ਵਾਲੇ ਹਾਂ, ਜੋ ਅਜਿਹੀ ਖ਼ਾਸ ਦੀਵਾਲੀ ਦੇ ਗਵਾਹ ਬਣਾਂਗੇ। ਇਸ ਸਾਲ ਜਨਵਰੀ ਵਿਚ ਅਯੁੱਧਿਆ ਮੰਦਰ ਵਿਚ ਰਾਮਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ।


Tanu

Content Editor

Related News