ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ

Saturday, Jan 20, 2024 - 04:52 PM (IST)

ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ

ਨਵੀਂ ਦਿੱਲੀ - ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਹੁਣ ਤੱਕ ਰਾਮ ਮੰਦਰ ਨੂੰ 5500 ਕਰੋੜ ਰੁਪਏ ਤੋਂ ਜ਼ਿਆਦਾ ਦੀ ਭੇਟਾ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਵਲੋਂ ਲਗਾਤਾਰ ਮੰਦਰ ਲਈ ਭੇਟਾ, ਵਸਤੂਆਂ, ਅਤੇ ਤੋਹਫ਼ੇ ਭੇਜੇ ਜਾ ਰਹੇ ਹਨ। ਪੀਐਮ ਮੋਦੀ ਦੀ ਮੌਜੂਦਗੀ ਵਿੱਚ ਰਾਮਲਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸੰਪਨ ਕੀਤਾ ਜਾਵੇਗਾ। ਰਾਮ ਮੰਦਰ ਲਈ ਭੇਟਾ ਦੇਣ ਵਾਲਿਆਂ ਵਿੱਚ ਇੱਕ ਅਜਿਹੇ ਰਾਮ ਭਗਤ ਵੀ ਹਨ ਜੋ ਆਪਣੇ ਆਪ ਨੂੰ ਫਕੀਰ ਅਖਵਾਉਂਦੇ ਹਨ ਪਰ ਦਿਲ ਦੇ ਬਹੁਤ ਅਮੀਰ ਹਨ। ਅਸੀਂ ਗੱਲ ਕਰ ਰਹੇ ਹਾਂ ਅਧਿਆਤਮਕ ਗੁਰੂ ਅਤੇ ਕਥਾਵਾਚਕ ਮੋਰਾਰੀ ਬਾਪੂ ਜੀ ਦੀ। 

ਇਹ ਵੀ ਪੜ੍ਹੋ :     ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ

ਦੇਸ਼ ਭਰ ਵਿਚ ਰਾਮ ਮੰਦਰ ਲਈ ਸਭ ਤੋਂ ਵੱਧ ਦਾਨ ਭੇਟਾ ਮੋਰਾਰੀ ਬਾਪੂ ਨੇ ਦਿੱਤੀ ਹੈ। ਰਾਮ ਕਥਾ ਦੇ ਜਾਣੇ-ਪਛਾਣੇ ਕਥਾਵਾਚਕ, ਮੋਰਾਰੀ ਬਾਪੂ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਇੱਕ ਦਾਨੀ ਵਜੋਂ ਸਭ ਤੋਂ ਅੱਗੇ ਰਹੇ ਹਨ। 

ਜਾਣੋ ਕਿੰਨੀ ਦਿੱਤੀ ਭੇਟਾ

ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਾਮਾਇਣ ਦਾ ਪ੍ਰਚਾਰ ਕਰਨ ਲਈ ਜਾਣੇ ਜਾਂਦੇ ਬਾਪੂ ਨੇ ਕੁੱਲ 18.6 ਕਰੋੜ ਰੁਪਏ ਦਾਨ ਭੇਟਾ ਵਜੋਂ ਦਿੱਤੇ ਹਨ। ਇਹ ਰਕਮ ਭਾਰਤ ਵਿੱਚ 11.30 ਕਰੋੜ ਰੁਪਏ, ਯੂਕੇ ਅਤੇ ਯੂਰਪ ਤੋਂ 3.21 ਕਰੋੜ ਰੁਪਏ ਅਤੇ ਅਮਰੀਕਾ, ਕੈਨੇਡਾ ਅਤੇ ਹੋਰ ਕਈ ਦੇਸ਼ਾਂ ਤੋਂ 4.10 ਕਰੋੜ ਰੁਪਏ ਦੇ ਯੋਗਦਾਨ ਤੋਂ ਇਕੱਠੀ ਕੀਤੀ ਗਈ ਸੀ। ਅਗਸਤ 2020 ਵਿੱਚ, ਕੋਵਿਡ-19 ਵਰਗੇ ਔਖੇ ਸਮੇਂ ਦੌਰਾਨ ਗੁਜਰਾਤ ਦੇ ਪਿਠੋਰੀਆ ਵਿਚ ਇੱਕ ਔਨਲਾਈਨ ਕਥਾ ਹੋਈ ਸੀ। ਉਸ ਦੌਰਾਨ ਮੋਰਾਰੀ ਬਾਪੂ ਨੇ ਜਨਤਾ ਨੂੰ ਅਪੀਲ ਕੀਤੀ ਸੀ। ਉਸ ਅਪੀਲ ਵਿੱਚ ਮੋਰਾਰੀ ਬਾਪੂ ਨੇ ਰਾਮ ਮੰਦਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਇੰਨੀ ਮਾਤਰਾ ਵਿਚ ਧਨ ਇਕੱਠਾ ਹੋ ਸਕਿਆ ਹੈ।

ਇਹ ਵੀ ਪੜ੍ਹੋ :   ਵਿਦਿਆਰਥੀਆਂ ਨੂੰ ਤਣਾਅ ਤੋਂ ਬਚਾਉਣ ਲਈ ਸਿੱਖਿਆ ਮੰਤਰਾਲੇ ਨੇ ਕੋਚਿੰਗ ਸੰਸਥਾਵਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਸਿਰਫ਼ 15 ਦਿਨਾਂ ਵਿੱਚ ਟਰੱਸਟ ਨੂੰ ਸੌਂਪੇ ਪੈਸੇ 

ਮੋਰਾਰੀ ਬਾਪੂ ਨੇ ਕਿਹਾ, ''ਅਸੀਂ ਸਿਰਫ 15 ਦਿਨਾਂ 'ਚ ਰਾਮ ਜਨਮ ਭੂਮੀ ਟਰੱਸਟ ਨੂੰ 11.3 ਕਰੋੜ ਰੁਪਏ ਸੌਂਪ ਦਿੱਤੇ ਹਨ। ਬਾਕੀ ਰਹਿੰਦੀ ਰਕਮ ਜੋ ਵਿਦੇਸ਼ਾਂ ਤੋਂ ਇਕੱਠੀ ਕੀਤੀ ਗਈ ਹੈ, ਉਸ ਨੂੰ ਲੋੜੀਂਦਾ ਕਲੀਅਰੈਂਸ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਇਸ ਸਾਲ ਫਰਵਰੀ ਵਿੱਚ ਕਥਾ ਕਰਨਗੇ ਤਾਂ ਬਕਾਇਆ ਰਾਸ਼ੀ ਰਾਮ ਜਨਮ ਭੂਮੀ ਤੀਰਥ ਟਰੱਸਟ ਨੂੰ ਦੇ ਦਿੱਤੀ ਜਾਵੇਗੀ। ਕੁੱਲ ਦਾਨ ਦੀ ਰਕਮ 18.6 ਕਰੋੜ ਰੁਪਏ ਹੈ। ਮੋਰਾਰੀ ਬਾਪੂ ਇਸ ਸਾਲ 24 ਫਰਵਰੀ ਤੋਂ 3 ਮਾਰਚ ਤੱਕ ਅਯੁੱਧਿਆ 'ਚ ਰਾਮ ਕਥਾ ਕਰਨਗੇ।

ਕਥਾ ਲਈ ਬੁਲਾਇਆ

ਮੋਰਾਰੀ ਬਾਪੂ ਅਨੁਸਾਰ, ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਅਕਤੂਬਰ 2023 ਵਿੱਚ ਬਰਸਾਨਾ ਵਿੱਚ ਚੱਲ ਰਹੀ ਰਾਮ ਕਥਾ ਦੌਰਾਨ ਉਨ੍ਹਾਂ ਨੂੰ ਮਿਲਣ ਆਏ ਸਨ। ਚੰਪਤ ਰਾਏ ਜੀ ਨੇ ਉਨ੍ਹਾਂ ਨੂੰ 22 ਜਨਵਰੀ, 2024 ਨੂੰ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਅਤੇ ਮੂਰਤੀ ਦੀ ਰਸਮ ਲਈ ਸੱਦਾ ਦਿੱਤਾ। ਰਾਮ ਲਾਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਉਨ੍ਹਾਂ ਨੂੰ 24 ਫਰਵਰੀ ਤੋਂ 03 ਮਾਰਚ ਤੱਕ ਅਯੁੱਧਿਆ ਵਿੱਚ ਕਥਾ ਕਰਨ ਲਈ ਵੀ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :   ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News