ਮੋਦੀ ਦੀ ਸਵੱਛਤਾ ਮੁਹਿੰਮ ਦਾ ਫੈਨ ਹੈ ਇਹ ਲਾੜਾ, ਵਿਆਹ ਦੀ ਸਟੇਜ਼ 'ਤੇ ਬਣਵਾਇਆ ਟਾਇਲਟ
Monday, Apr 30, 2018 - 05:34 PM (IST)

ਮੱਧ ਪ੍ਰਦੇਸ਼— ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਮੁਹਿੰਮ ਦਾ ਪਿੰਡ-ਪਿੰਡ 'ਚ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੋਕ ਵਿਆਹ ਦੇ ਕਾਰਡ ਤੋਂ ਲੈ ਕੇ ਵਿਆਹ ਦੇ ਮੰਡਪ 'ਚ ਵੀ ਟਾਇਲਟ ਦੇ ਮਾਡਲ ਰੱਖ ਕੇ ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦੇ ਰਹੇ ਹਨ। ਸਵੱਛਤਾ ਮੁਹਿੰਮ ਦਾ ਸੰਦੇਸ਼ ਦੇਣ ਲਈ ਵਿਆਹ ਦੀ ਸਟੇਜ਼ 'ਤੇ ਵੀ ਟਾਇਲਟ ਦਾ ਮਾਡਲ ਬਣਵਾਇਆ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ਦੇ ਪਲਦੂਨਾ ਪਿੰਡ 'ਚ ਅਜਿਹਾ ਇਕ ਵਿਆਹ ਦੇਖਣ ਨੂੰ ਮਿਲਿਆ, ਜਿੱਥੇ ਲਾੜਾ-ਲਾੜੀ ਦੇ ਨਾਲ ਵਿਆਹ ਦੀ ਸਟੇਜ਼ 'ਤੇ ਟਾਇਲਟ ਦਾ ਮਾਡਲ ਦੇਖਣ ਨੂੰ ਮਿਲਿਆ। ਵਿਆਹ 'ਚ ਪੁੱਜੇ ਮਹਿਮਾਨਾਂ ਨੂੰ ਸਮਝ ਦੇ ਦੇਰ ਨਾ ਲੱਗੀ ਕਿ ਟਾਇਲਟ ਆਨ ਸਟੇਜ਼ ਦਾ ਮਕਸਦ ਪੀ.ਐਮ ਨਰਿੰਦਰ ਮੋਦੀ ਦੇ ਸਵੱਛ ਭਾਰਤ ਮੁਹਿੰਮ ਦਾ ਸੰਦੇਸ਼ ਦੇਣਾ ਹੈ।
ਪਿੰਡ ਵਾਸੀਆਂ ਨੂੰ ਸਵੱਛਤਾ ਦਾ ਮਹੱਤਵ ਸਮਝਾਉਣ ਲਈ ਲਾੜੇ ਜਗਦੀਸ਼ ਧਾਕੜ ਨੇ ਖੁਦ ਇਹ ਪਹਿਲ ਕੀਤੀ ਹੈ। ਲਾੜੇ ਜਗਦੀਸ਼ ਧਾਕੜ ਦਾ ਕਹਿਣਾ ਹੈ ਕਿ ਇਹ ਪ੍ਰੇਰਣਾ ਉਨ੍ਹਾਂ ਨੇ ਸਰਕਾਰ ਦੇ ਸਫਾਈ ਅਭਿਆਨ ਤੋਂ ਮਿਲੀ। ਟਾਇਲਟ ਆਨ ਸਟੇਜ਼ ਕੰਸੈਪਟ ਦਾ ਵਿਆਹ 'ਚ ਆਏ ਮਹਿਮਾਨਾਂ ਨੇ ਵੀ ਸਵਾਗਤ ਕੀਤਾ। ਇੰਨਾ ਹੀ ਨਹੀਂ ਇਸ ਵਿਆਹ 'ਚ ਮੰਚ ਤੋਂ ਲਾੜਾ-ਲਾੜੀ ਨੇ ਸਮਾਜਿਕ ਸਦਭਾਵਨਾ, ਨੋ ਪਲਾਸਟਿਕ ਅਤੇ ਭੋਜਨ ਨੂੰ ਵਿਅਰਥ ਨਾ ਸੁੱਟਣ ਦਾ ਵੀ ਸੰਦੇਸ਼ ਦਿੱਤਾ। ਇਸ ਤੋਂ ਪਹਿਲੇ ਵੀ ਲੋਕ ਹੋਰ ਪ੍ਰੋਗਰਾਮਾਂ 'ਚ ਪੀ.ਐਮ ਮੋਦੀ ਦੇ ਸਵੱਛਤਾ ਅਭਿਆਨ ਨੂੰ ਉਤਸ਼ਾਹ ਦਿੰਦੇ ਰਹੇ ਹਨ। ਵਿਆਹ 'ਚ ਛੱਪਣ ਵਾਲੇ ਕਾਰਡ 'ਚ ਵੀ ਬਹੁਤ ਲੋਕ ਸਵੱਛ ਭਾਰਤ ਮੁਹਿੰਮ ਦੀਆਂ ਤਸਵੀਰਾਂ ਛਪਵਾਉਂਦੇ ਰਹੇ ਹਨ।