ਇਹ ਕੈਬਨਿਟ ਦਾ ਨਹੀਂ, ‘ਸੱਤਾ ਦੀ ਭੁੱਖ’ ਦਾ ਵਿਸਥਾਰ ਹੈ: ਕਾਂਗਰਸ

Wednesday, Jul 07, 2021 - 03:18 PM (IST)

ਇਹ ਕੈਬਨਿਟ ਦਾ ਨਹੀਂ, ‘ਸੱਤਾ ਦੀ ਭੁੱਖ’ ਦਾ ਵਿਸਥਾਰ ਹੈ: ਕਾਂਗਰਸ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇ ਕੇਂਦਰੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਦਾਅਵਾ ਕੀਤਾ ਹੈ ਕਿ ਇਹ ਕੇਂਦਰੀ ਕੈਬਨਿਟ ਦਾ ਨਹੀਂ, ਸਗੋਂ ਕਿ ‘ਸੱਤਾ ਦੀ ਭੁੱਖ’ ਦਾ ਵਿਸਥਾਰ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਜੇਕਰ ਕੰਮਕਾਜ ਅਤੇ ਸ਼ਾਸਨ ਨੂੰ ਆਧਾਰ ਬਣਾਇਆ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕਈ ਮੰਤਰੀਆਂ ਨੂੰ ਅਹੁਦੇ ਤੋਂ ਹਟਾ  ਦਿੱਤਾ ਚਾਹੀਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੈਬਨਿਟ ਦਾ ਵਿਸਥਾਰ ਨਹੀਂ, ਸੱਤਾ ਦੀ ਭੁੱਖ ਦਾ ਵਿਸਥਾਰ ਹੈ। 

ਇਹ ਵੀ ਪੜ੍ਹੋ: ਅਨੁਰਾਗ ਸਮੇਤ ਕਈ ਮੰਤਰੀਆਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਸ਼ਾਮ 6 ਵਜੇ ਹੋਵੇਗਾ ਕੇਂਦਰੀ ਕੈਬਨਿਟ ਦਾ ਵਿਸਥਾਰ

PunjabKesari

ਜੇਕਰ ਕੈਬਨਿਟ ਦਾ ਵਿਸਥਾਰ ਹੋਵੇ ਤਾਂ ਉਹ ਕੰਮਕਾਜ ਅਤੇ ਸ਼ਾਸਨ ਦੇ ਆਧਾਰ ’ਤੇ ਹੋਵੇ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਜੇਕਰ ਕੰਮਕਾਜ ਦੇ ਆਧਾਰ ’ਤੇ ਫੇਰਬਦਲ ਹੋਵੇ ਤਾਂ ਸਭ ਤੋਂ ਪਹਿਲਾਂ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਹਰਸ਼ਵਰਧਨ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹਟਾਉਣਾ ਚਾਹੀਦਾ ਹੈ, ਜਿਨ੍ਹਾਂ ਨੇ ਪੈਟਰੋਲ-ਡੀਜ਼ਲ ’ਤੇ ਆਬਕਾਰੀ ਡਿਊਟੀ ਦੀ ਲੁੱਟ ਦੇ ਬੋਝ ਹੇਠਾਂ ਦੇਸ਼ ਦੀ ਜਨਤਾ ਨੂੰ ਦਬਾਅ ਦਿੱਤਾ ਹੈ। 

ਇਹ ਵੀ ਪੜ੍ਹੋ: ਦਿਲੀਪ ਕੁਮਾਰ ਨੇ ਫਾਨੀ ਸੰਸਾਰ ਨੂੰ ਆਖਿਆ ਅਲਵਿਦਾ, PM ਮੋਦੀ ਸਮੇਤ ਹੋਰ ਨੇਤਾਵਾਂ ਨੇ ਕੀਤਾ ‘ਆਖ਼ਰੀ ਸਲਾਮ’

ਸੁਰਜੇਵਾਲਾ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ, ਜਿਨ੍ਹਾਂ ਦੇ ਕਾਰਜਕਾਲ ਵਿਚ ਚੀਨ ਨੇ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕਰ ਰੱਖਿਆ ਹੈ ਅਤੇ ਸਰਕਾਰ ਵਲੋਂ ਕੁਝ ਨਹੀਂ ਹੋ ਰਿਹਾ ਹੈ। ਜੇਕਰ ਕੰਮਕਾਜ ਅਤੇ ਸ਼ਾਸਨ ਆਧਾਰ ਹੈ ਤਾਂ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਨੱਕ ਹੇਠਾਂ ਨਕਸਲਵਾਦ ਅਤੇ ਅੱਤਵਾਦ ਫੈਲਿਆ ਹੋਇਆ ਹੈ। ਪਾਕਿਸਤਾਨ ਵਲੋਂ ਘੁਸਪੈਠ ਹੋ ਰਹੀ ਹੈ ਅਤੇ ਆਏ ਦਿਨ ਕਿਤੇ ਨਾ ਕਿਤੇ ਕੁੱਟ-ਕੁੱਟ ਕੇ ਜਾਨ ਲੈਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਹੀ ਹਟਾ ਦਿੱਤਾ ਚਾਹੀਦਾ ਹੈ ਕਿਉਂਕਿ ਆਵਾਜ਼ ਦਬਾਉਣ ਵਾਲੀਆਂ ਸਰਕਾਰਾਂ ਵਿਚ ਮੋਦੀ ਸਰਕਾਰ ਦਾ ਹੀ ਨਾਮ ਆਉਂਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਈ 2019 ਵਿਚ 57 ਮੰਤਰੀਆਂ ਨਾਲ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਕੇਂਦਰੀ ਕੈਬਨਿਟ ’ਚ ਫੇਰਬਦਲ ਜਾਂ ਵਿਸਥਾਰ ਕਰਨ ਵਾਲੇ ਹਨ।


 


author

Tanu

Content Editor

Related News