'ਘੋਲ ਮੱਛੀ' ਨੂੰ ਮਿਲਿਆ ਗੁਜਰਾਤ ਦੀ ਸਟੇਟ ਫਿਸ਼ ਦਾ ਦਰਜਾ, ਯੂਰਪ ਦੇ ਟੂਰ ਬਰਾਬਰ ਹੈ ਇਕ ਮੱਛੀ ਦੀ ਕੀਮਤ

Wednesday, Nov 22, 2023 - 10:55 AM (IST)

'ਘੋਲ ਮੱਛੀ' ਨੂੰ ਮਿਲਿਆ ਗੁਜਰਾਤ ਦੀ ਸਟੇਟ ਫਿਸ਼ ਦਾ ਦਰਜਾ, ਯੂਰਪ ਦੇ ਟੂਰ ਬਰਾਬਰ ਹੈ ਇਕ ਮੱਛੀ ਦੀ ਕੀਮਤ

ਗੁਜਰਾਤ- ਅਹਿਮਦਾਬਾਦ ਸਥਿਤ ਸਾਇੰਸ ਸਿਟੀ 'ਚ 2 ਦਿਨਾ ਗਲੋਬਲ ਫਿਸ਼ਰਿਸ਼ ਕਾਨਫਰੰਸ ਇੰਡੀਆ 2023 ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਘੋਲ ਮੱਛੀ ਨੂੰ ਗੁਜਰਾਤ ਦੀ ਸਟੇਟ ਫਿਸ਼ ਐਲਾਨ ਕੀਤਾ ਹੈ। ਇਸ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਸਮੇਤ ਕਈ ਮੰਤਰੀ ਅਤੇ ਅਧਿਕਾਰੀ ਸ਼ਾਮਲ ਹੋਏ। ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ ਨੇ ਗੁਜਰਾਤ ਦੇ ਮੁੱਖ ਮੰਤਰੀ ਵਲੋਂ ਘੋਲ ਫਿਸ਼ ਸਟੇਟ ਫਿਸ਼ ਐਲਾਨ ਕੀਤੇ ਜਾਣ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਕੁਝ ਸਮੇਂ ਪਹਿਲਾਂ ਮੱਛੀ ਪਾਲਣ ਵਿਭਾਗ ਵਲੋਂ ਆਯੋਜਿਤ ਪ੍ਰੋਗਰਾਮ ਦੇ ਮਾਧਿਅਮ ਨਾਲ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਆਪਣੀ ਸਟੇਟ ਫਿਸ਼ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ : 2 ਸਿੱਖ ਉਮੀਦਵਾਰਾਂ ਨੂੰ ਜੱਜ ਨਾ ਬਣਾਉਣ ’ਤੇ ਨਾਰਾਜ਼ ਸੁਪਰੀਮ ਕੋਰਟ, ਕੇਂਦਰ ਸਰਕਾਰ ਨੂੰ ਪਾਈ ਝਾੜ

ਘੋਲ ਮੱਛੀ 'ਚ ਬਹੁਤ ਸਾਰੀਆਂ ਖੂਬੀਆਂ ਹਨ, ਜੋ ਸਿਹਤ ਅਤੇ ਟੇਸਟ, ਦੋਹਾਂ ਦੇ ਲਿਹਾਜ ਨਾਲ ਚੰਗੀ ਮੰਨੀ ਜਾਂਦੀ ਹੈ। ਦੱਸਣਯੋਗ ਹੈ ਕਿ ਘੋਲ ਫਿਸ਼ ਭਾਰਤ 'ਚ ਦੇਖੀਆਂ ਜਾਣ ਵਾਲੀਆਂ ਸਭ ਤੋਂ ਵੱਡੀਆਂ ਮੱਛੀਆਂ 'ਚੋਂ ਇਕ ਮੱਛੀ ਹੈ। ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਇਲਾਕਿਆਂ 'ਚ ਇਹ ਮੱਛੀ ਕਾਫ਼ੀ ਦੇਖਣ ਨੂੰ ਮਿਲਦੀ ਹੈ। ਇਸ ਦਾ ਰੰਗ ਹਲਕਾ ਗੋਲਡਨ ਅਤੇ ਬ੍ਰਾਂਜ ਤਾਂਬੀ ਰੰਗ ਹੁੰਦਾ ਹੈ। ਸੁਆਦ ਅਤੇ ਸਿਹਤ ਦੇ ਗੁਣਾਂ ਕਾਰਨ ਇਸ ਦੀ ਕਾਫ਼ੀ ਡਿਮਾਂਡ ਰਹਿੰਦੀ ਹੈ। ਇਕ ਮੱਛੀ ਦੀ ਕੀਮਤ ਯੂਰਪ ਦੇ ਟੂਰ ਬਰਾਬਰ ਹੈ ਯਾਨੀ ਕਰੀਬ 5 ਲੱਖ ਤੱਕ ਹੈ। ਇਸ ਨਾਲ ਕਈ ਡਿਸ਼ ਤਾਂ ਤਿਆਰ ਹੋ ਜਾਂਦੀਆਂ ਹਨ, ਨਾਲ ਹੀ ਇਸ ਦਾ ਇਸਤੇਮਾਲ ਬੀਅਰ ਅਤੇ ਵਾਈਨ ਬਣਾਉਣ 'ਚ ਵੀ ਕੀਤਾ ਜਾਂਦਾ ਹੈ। ਇਹੀ ਨਹੀਂ, ਇਸ 'ਚ ਮਿਲਣ ਵਾਲਾ ਏਅਰ ਬਲੈਡਰ ਦਾ ਪ੍ਰਯੋਗ ਦਵਾਈ ਬਣਾਉਣ 'ਚ ਕੀਤਾ ਜਾਂਦਾ ਹੈ। ਇਸ ਦਾ ਮੀਟ ਅਤੇ ਏਅਰ ਬਲੇਡਰ ਵੱਖ-ਵੱਖ ਵੇਚਿਆ ਜਾਂਦਾ ਹੈ, ਏਅਰ ਬਲੇਡਰ ਮੁੰਬਈ ਤੋਂ ਐਕਸਪੋਰਟ ਕੀਤਾ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News