ਇਸ ਬੱਚੇ ਨੇ 3 ਹਫਤੇ ਪਹਿਲਾਂ ਹੀ ਕਰ ਦਿੱਤੀ ਸੀ ਭੂਚਾਲ ਦੀ ਭਵਿੱਖਬਾਣੀ
Friday, Mar 28, 2025 - 11:49 PM (IST)

ਨੈਸ਼ਨਲ ਡੈਸਕ - ਥਾਈਲੈਂਡ ਅਤੇ ਮਿਆਂਮਾਰ 'ਚ ਭੂਚਾਲ ਕਾਰਨ ਬੈਂਕਾਕ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਮਿਆਂਮਾਰ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਥਾਈਲੈਂਡ ਅਤੇ ਮਿਆਂਮਾਰ 'ਚ ਸ਼ੁੱਕਰਵਾਰ ਦੁਪਹਿਰ ਨੂੰ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਬੈਂਕਾਕ 'ਚ ਨਿਰਮਾਣ ਅਧੀਨ ਇਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ ਅਤੇ ਇਸ ਦੇ ਮਲਬੇ 'ਚ ਆਉਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈਆਂ ਦੇ ਦੱਬੇ ਜਾਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ 90 ਹੋਰ ਲਾਪਤਾ ਹਨ। ਥਾਈਲੈਂਡ ਦੇ ਰੱਖਿਆ ਮੰਤਰੀ ਫੁਮਥਮ ਵੇਚਯਾਚਾਈ ਨੇ ਇਹ ਜਾਣਕਾਰੀ ਦਿੱਤੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਭਿਗਿਆ ਆਨੰਦ ਨੇ ਇਸ ਵੱਡੇ ਭੂਚਾਲ ਦੀ ਭਵਿੱਖਬਾਣੀ 3 ਹਫ਼ਤੇ ਪਹਿਲਾਂ ਕਰ ਦਿੱਤੀ ਸੀ। 1 ਮਾਰਚ ਨੂੰ ਅਭਿਗਿਆ ਦੇ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਇਸ ਵੀਡੀਓ 'ਚ ਦਾਅਵਾ ਕੀਤਾ ਗਿਆ ਸੀ ਕਿ ਅਗਲੇ ਕੁਝ ਹਫਤਿਆਂ 'ਚ ਜਾਂ ਇਸ ਸਾਲ ਦੇ ਮੱਧ 'ਚ ਵੱਡਾ ਭੂਚਾਲ ਤਬਾਹੀ ਮਚਾਉਣ ਵਾਲਾ ਹੈ। ਆਓ ਜਾਣਦੇ ਹਾਂ ਇਹ ਵਿਅਕਤੀ ਕੌਣ ਹੈ, ਜਿਸ ਨੇ ਪਹਿਲਾਂ ਹੀ ਇਸ ਭੂਚਾਲ ਦੀ ਭਵਿੱਖਬਾਣੀ ਕੀਤੀ ਸੀ।
ਕੌਣ ਹੈ ਅਭਿਗਿਆ ਆਨੰਦ?
ਅਭਿਗਿਆ 20 ਸਾਲਾਂ ਦਾ ਹੈ ਅਤੇ 11 ਸਾਲਾਂ ਤੋਂ ਜੋਤਿਸ਼ ਵਿਦਿਆ ਸਿੱਖ ਰਿਹਾ ਹੈ। ਅਭਿਗਿਆ ਆਨੰਦ ਮੂਲ ਰੂਪ ਵਿੱਚ ਮੈਸੂਰ, ਕਰਨਾਟਕ ਦਾ ਰਹਿਣ ਵਾਲਾ ਹੈ। ਉਹ ਸਭ ਤੋਂ ਛੋਟੀ ਉਮਰ ਦਾ ਜੋਤਸ਼ੀ ਹੈ। ਉਸਨੇ ਸਿਰਫ 7 ਸਾਲ ਦੀ ਉਮਰ ਵਿੱਚ ਪੂਰਾ ਭਗਵਦ ਗੀਤਾ ਯਾਦ ਕਰ ਲਿਆ ਸੀ। ਅਭਿਗਿਆ ਨੇ ਛੋਟੀ ਉਮਰ ਤੋਂ ਹੀ ਸੰਸਕ੍ਰਿਤ ਸਿੱਖਣੀ ਸ਼ੁਰੂ ਕਰ ਦਿੱਤੀ ਸੀ, ਉਸਨੇ ਕਿਹਾ ਕਿ ਉਸਦੀ ਮਾਂ ਨੇ ਉਸਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ ਸੀ। ਅਭਿਗਿਆ ਇੱਕ ਵੀਡੀਓ ਚੈਨਲ ਚਲਾਉਂਦਾ ਹੈ, ਜਿਸ ਵਿੱਚ ਸੈਂਕੜੇ ਵੀਡੀਓਜ਼ ਅਪਲੋਡ ਹੁੰਦੇ ਹਨ, ਜਿਸ ਵਿੱਚ ਉਸਨੇ ਕਈ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਹਨ।
ਕੀਤੀ ਸੀ ਭੂਚਾਲ ਦੀ ਭਵਿੱਖਬਾਣੀ
ਉਸ ਨੇ ਇਸ ਭੂਚਾਲ ਦੀ ਭਵਿੱਖਬਾਣੀ 3 ਹਫ਼ਤੇ ਪਹਿਲਾਂ ਹੀ ਕਰ ਦਿੱਤੀ ਸੀ, ਇਸ ਤੋਂ ਇਲਾਵਾ ਉਸ ਨੇ ਤਰੀਕ ਦੇ ਨਾਲ-ਨਾਲ ਨਕਸ਼ੇ ਰਾਹੀਂ ਥਾਵਾਂ ਬਾਰੇ ਵੀ ਦੱਸਿਆ ਸੀ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਅਭਿਗਿਆ ਨੇ ਦੱਸਿਆ ਕਿ ਭਗਵਾਨ ਕ੍ਰਿਸ਼ਨ ਨੇ ਉਸ ਨੂੰ ਇਸ ਰਸਤੇ 'ਤੇ ਚੱਲਣ ਲਈ ਮਾਰਗਦਰਸ਼ਨ ਕੀਤਾ ਸੀ। ਉਸ ਨੇ ਨਾ ਸਿਰਫ਼ ਸੰਸਕ੍ਰਿਤ ਅਤੇ ਜੋਤਿਸ਼ ਸਿੱਖਿਆ, ਸਗੋਂ ਹੁਣ ਉਹ ਆਪਣੇ ਇੰਸਟੀਚਿਊਟ ਪ੍ਰਾਜਨਾ ਜੋਤਿਸ਼, ਜੋ ਕਿ 2018 ਵਿੱਚ ਸ਼ੁਰੂ ਕੀਤੀ ਗਈ ਸੀ, ਰਾਹੀਂ 1200 ਬੱਚਿਆਂ ਅਤੇ 150 ਖੋਜਕਰਤਾਵਾਂ ਨੂੰ ਪੜ੍ਹਾ ਰਿਹਾ ਹੈ। ਅਭਿਗਿਆ ਨੇ ਸਿਰਫ਼ 12 ਸਾਲਾਂ ਵਿੱਚ ਵਾਸਤੂ ਸ਼ਾਸਤਰ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਸੀ।
ਪਹਿਲਾਂ ਵੀ ਭਵਿੱਖਬਾਣੀ ਕਰ ਚੁੱਕੇ ਹਨ
ਅਭਿਗਿਆ ਦੇ ਚੈਨਲ ਮੁਤਾਬਕ ਉਸ ਦਾ ਦਾਅਵਾ ਹੈ ਕਿ ਉਸ ਨੇ ਪਹਿਲਾਂ ਵੀ ਕਈ ਭਵਿੱਖਬਾਣੀਆਂ ਕੀਤੀਆਂ ਹਨ, ਜੋ ਸੱਚ ਸਾਬਤ ਹੋਈਆਂ ਹਨ। ਇਸ ਤੋਂ ਪਹਿਲਾਂ, ਮਾਹਰ 2020 ਵਿੱਚ ਕੋਵਿਡ, 2022 ਵਿੱਚ ਰੂਸ ਯੂਕਰੇਨ ਯੁੱਧ, 2023 ਵਿੱਚ ਹਮਾਸ ਦੇ ਅੱਤਵਾਦੀ ਹਮਲੇ ਅਤੇ 2024 ਵਿੱਚ ਬੰਗਲਾਦੇਸ਼ ਵਿੱਚ ਤਖ਼ਤਾ ਪਲਟ ਦੀ ਭਵਿੱਖਬਾਣੀ ਕਰ ਚੁੱਕੇ ਹਨ।