ਪੂਰੀ ਦੁਨੀਆ ''ਚ ਸਿਰਫ 40 ਲੋਕਾਂ ਦਾ ਇਹ ਬਲੱਡ ਗਰੁੱਪ ਤੇ 9 ਡੋਨਰ

Thursday, Oct 26, 2017 - 09:27 PM (IST)

ਪੂਰੀ ਦੁਨੀਆ ''ਚ ਸਿਰਫ 40 ਲੋਕਾਂ ਦਾ ਇਹ ਬਲੱਡ ਗਰੁੱਪ ਤੇ 9 ਡੋਨਰ

ਨਵੀਂ ਦਿੱਲੀ — ਅਸੀਂ ਜਾਣਦੇ ਹਾਂ ਕਿ ਬਲੱਡ ਟਾਈਪਸ A,B ਅਤੇ O ਦੇ ਵੈਰੀਏਸ਼ੰਸ ਹੁੰਦੇ ਹਨ। ਇਸ 'ਚ ਵੀ O (-) ਨੈਗੇਟਿਵ ਬਲੱਡ ਨੂੰ ਦੁਨੀਆ ਦੀ ਸਭ ਤੋਂ ਦੁਰਲਭ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਪਰ ਇਸ ਤੋਂ ਇਲਾਵਾ ਵੀ ਇਕ ਅਜਿਹਾ ਬਲੱਡ ਗਰੁੱਪ ਹੈ ਜਿਸ ਨੂੰ ਦੁਨੀਆ 'ਚ ਸਭ ਤੋਂ ਦੁਰਲਭ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਇਹ ਇੰਨਾ ਦੁਰਲਭ ਹੈ ਕਿ ਦੁਨੀਆ 'ਚ ਸਿਰਫ 40 ਲੋਕਾਂ ਦੀ ਹੀ ਇਹ ਬਲੱਡ ਗਰੁੱਪ ਹੈ। ਇਸ ਬਲੱਡ ਟਾਈਪ ਦੀ ਖੋਜ 56 ਸਾਲ ਪਹਿਲਾਂ ਹੋਈ ਸੀ। 
ਇਸ ਦੀ ਖੋਜ 1952 'ਚ ਮੁੰਬਈ ਦੇ ਇਕ ਵਿਗਿਆਨਕ ਨੇ ਕੀਤੀ ਸੀ, ਜਿਸ ਕਾਰਨ ਇਸ ਨੂੰ 'ਬੰਬੇ ਬਲੱਡ' ਦਾ ਨਾਂ ਦਿੱਤਾ ਗਿਆ ਹੈ। ਉਸ ਸਮੇਂ ਵੀ ਇਹ ਬਲੱਡ ਗਰੁੱਪ ਸਿਰਫ 4 ਲੋਕਾਂ 'ਚ ਹੀ ਮਿਲਿਆ ਸੀ। ਇਹ ਬਲੱਡ ਗਰੁੱਪ ਇੰਨਾ ਦੁਰਲਭ ਹੈ ਕਿ ਪੂਰੀ ਦੁਨੀਆ 'ਚ ਸਿਰਫ 9 ਲੋਕ ਹੀ ਇਸ ਦੇ ਡੋਨਰ ਹਨ। ਇਸ ਦੇ ਕਾਰਨ ਇਸ ਬਲੱਡ ਨੂੰ 'ਗੋਲਡਨ ਬਲੱਡ' ਵੀ ਕਿਹਾ ਜਾਂਦਾ ਹੈ। 
ਵਿਗਿਆਨਕਾਂ ਮੁਤਾਬਕ ਸਾਡੇ ਰੈੱਡ ਬਲੱਡ ਸੈੱਲ 'ਚ 342 ਐਂਟੀਜੇਂਸ ਹੁੰਦੇ ਹਨ ਅਤੇ ਇਹ ਐਂਟੀਜੇਂਸ ਮਿਲ ਕੇ ਐਂਟੀਬਾਡੀਜ਼ ਬਣਾਉਣ ਦਾ ਕੰਮ ਕਰਦੇ ਹਨ। ਕਿਸੇ ਵੀ ਬਲੱਡ ਗਰੁੱਪ ਦਾ ਨਿਸ਼ਾਨਾ ਇਨ੍ਹਾਂ ਐਂਟੀਜੇਂਸ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ। ਆਮ ਰੂਪ ਤੋਂ ਲੋਕਾਂ ਦੇ ਬਲੱਡ 'ਚ 342 'ਚੋਂ 160 ਐਂਟਜੇਂਸ ਹੁੰਦੇ ਹਨ। ਜੇਕਰ ਬਲੱਡ 'ਚ ਇਸ ਦੀ ਗਿਣਤੀ 'ਚ 99 ਫੀਸਦੀ ਕਮੀ ਦੇਖਣ ਨੂੰ ਮਿਲਦੀ ਹੈ ਤਾਂ ਉਸ ਨੂੰ ਦੁਰਲਭ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਇਹ ਗਿਣਤੀ ਜੇਕਰ 99.99 ਫੀਸਦੀ ਤੱਕ ਪਹੁੰਚ ਜਾਂਦੀ ਹੈ, ਤਾਂ ਇਹ ਜ਼ਿਆਦਾ ਦੁਰਲਭ ਹੋ ਜਾਂਦੇ ਹਨ। 
1974 'ਚ 10 ਦੇ ਬੱਚੇ ਥਾਮਸ ਨੂੰ ਬਲੱਡ 'ਚ ਇੰਫੈਕਸ਼ਨ ਤੋਂ ਬਿਆਨ ਜਿਨੇਵਾ ਦੇ ਯੂਨੀਵਰਸਿਟੀ ਹਸਪਤਾਲ 'ਚ ਦਾਖਲ ਕਰਾਇਆ ਗਿਆ, ਪਰ ਹਸਪਤਾਲ ਸਮੇਤ ਬਲੱਡ ਬੈਂਕ 'ਚ ਵੀ ਥਾਮਸ ਦੇ ਗਰੁੱਪ ਵਾਲਾ ਬਲੱਡ ਨਾ ਮਿਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਮਸ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਬਲੱਡ ਸੈਂਪਲ ਐਮਸਟਰਡਮ ਅਤੇ ਪੈਰਿਸ ਭੇਜਿਆ ਜਿੱਥੇ ਡਾਕਟਰਾਂ ਨੂੰ ਇਹ ਗੱਲ ਪਤਾ ਲੱਗੀ ਕਿ ਉਸ ਦੇ ਬਲੱਡ 'ਚ Rh ਸੀ ਹੀ ਨਹੀਂ।


Related News