ਇਹ ਕਲਾਕਾਰ ਬਣੇਗਾ ਰਾਜ ਸਭਾ ਮੈਂਬਰ, ਅੱਜ ਹੀ ਚੁੱਕ ਸਕਦੈ ਸਹੁੰ

Thursday, Jul 24, 2025 - 12:50 PM (IST)

ਇਹ ਕਲਾਕਾਰ ਬਣੇਗਾ ਰਾਜ ਸਭਾ ਮੈਂਬਰ, ਅੱਜ ਹੀ ਚੁੱਕ ਸਕਦੈ ਸਹੁੰ

ਨਵੀਂ ਦਿੱਲੀ (ਏਜੰਸੀ) – ਮਸ਼ਹੂਰ ਅਦਾਕਾਰ ਅਤੇ ਮੱਕਲ ਨੀਧੀ ਮਇਆਮ (MNM) ਦੇ ਸੰਸਥਾਪਕ ਕਮਲ ਹਾਸਨ ਅੱਜ ਦਿੱਲੀ ਵਿੱਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ। ਸਮਾਰੋਹ ਤੋਂ ਪਹਿਲਾਂ ਕਮਲ ਹਾਸਨ ਨੇ ਕਿਹਾ, "ਅੱਜ ਮੈਂ ਦਿੱਲੀ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਸਹੁੰ ਚੁੱਕਾਂਗਾ। ਇਹ ਜ਼ਿੰਮੇਵਾਰੀ ਜੋ ਮੈਨੂੰ ਇੱਕ ਭਾਰਤੀ ਵਜੋਂ ਮਿਲੀ ਹੈ, ਮੈਂ ਇਸਨੂੰ ਇਮਾਨਦਾਰੀ ਨਾਲ ਨਿਭਾਵਾਂਗਾ।" ਇਹ ਉਹਨਾਂ ਦੇ ਰਾਜਨੀਤਿਕ ਜੀਵਨ ਦਾ ਇੱਕ ਮਹੱਤਵਪੂਰਨ ਮੋੜ ਹੈ, ਕਿਉਂਕਿ ਪਹਿਲੀ ਵਾਰ ਉਹ ਕਿਸੇ ਰਾਸ਼ਟਰੀ ਸੰਸਦੀ ਭੂਮਿਕਾ ਵਿੱਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ: ਸਿਰਫ਼ 9 ਸਕਿੰਟ ਦੇ 'ਸੀਨ' ਕਾਰਨ ਬਰਬਾਦ ਹੋਇਆ ਅਦਾਕਾਰ ਦਾ ਕਰੀਅਰ, ਦੇਸ਼ ਛੱਡਣ ਲਈ ਹੋਣਾ ਪਿਆ ਮਜਬੂਰ

DMK ਗਠਜੋੜ ਦੀ ਮਦਦ ਨਾਲ ਹੋਈ ਨਿਯੁਕਤੀ

ਕਮਲ ਹਾਸਨ ਨੂੰ ਸੱਤਾਧਾਰੀ ਡੀਐਮਕੇ ਦੀ ਅਗਵਾਈ ਵਾਲੇ ਗਠਜੋੜ ਦੇ ਸਮਰਥਨ ਨਾਲ ਨਾਮਜ਼ਦ ਕੀਤਾ ਗਿਆ ਸੀ, ਜਿਸਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ MNM ਦੇ ਸਮਰਥਨ ਦੇ ਬਦਲੇ ਉਨ੍ਹਾਂ ਨੂੰ ਰਾਜ ਸਭਾ ਸੀਟ ਦੇਣ ਦਾ ਵਾਅਦਾ ਕੀਤਾ ਸੀ। 6 ਜੂਨ ਨੂੰ ਉਨ੍ਹਾਂ ਨੇ ਤਮਿਲਨਾਡੂ ਸਕੱਤਰੇਤ ਵਿੱਚ ਆਪਣਾ ਨਾਮਜ਼ਦਗੀ ਦਾਖਲ ਕੀਤੀ ਸੀ। ਇਸ ਮੌਕੇ ਉਥੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ, VCK ਦੇ ਥੋਲ ਤਿਰੁਮਾਵਲਵਨ, MDMK ਦੇ ਵਾਈਕੋ ਅਤੇ ਤਮਿਲਨਾਡੂ ਕਾਂਗਰਸ ਦੇ ਸੈਲਵਪਰੁਨਥਗਈ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਲੈ ਕੇ ਆਈ ਵੱਡੀ ਅਪਡੇਟ, ਸਿਰਫ ਇਕ 'ਟੈਪ' ਨਾਲ ਬਲੌਕ ਹੋ ਜਾਵੇਗਾ ਅਕਾਊਂਟ

34 ਵੋਟਾਂ ਨਾਲ ਮਿਲਦੀ ਹੈ ਰਾਜ ਸਭਾ ਸੀਟ

ਤਮਿਲਨਾਡੂ ਵਿਧਾਨ ਸਭਾ, ਜਿਸ ਵਿੱਚ ਕੁੱਲ 234 ਮੈਂਬਰ ਹਨ, ਉੱਥੇ ਕਿਸੇ ਵੀ ਉਮੀਦਵਾਰ ਨੂੰ ਰਾਜ ਸਭਾ ਦੀ ਸੀਟ ਜਿੱਤਣ ਲਈ ਘੱਟੋ ਘੱਟ 34 ਵੋਟਾਂ ਦੀ ਲੋੜ ਹੁੰਦੀ ਹੈ। DMK-ਗਠਜੋੜ ਕੋਲ 158 ਵਿਧਾਇਕਾਂ ਦਾ ਭਰੋਸੇਯੋਗ ਸਮਰਥਨ ਸੀ, ਜਿਸ ਕਾਰਨ ਉਨ੍ਹਾਂ ਲਈ 4 ਸੀਟਾਂ ਜਿੱਤਣਾ ਯਕੀਨੀ ਸੀ।

12 ਜੂਨ ਨੂੰ ਕਮਲ ਹਾਸਨ ਸਮੇਤ ਹੋਰ 5 ਉਮੀਦਵਾਰ ਰਾਜ ਸਭਾ ਲਈ ਬਿਨਾਂ ਮੁਕਾਬਲੇ ਦੇ ਚੁਣੇ ਗਏ। ਉਨ੍ਹਾਂ ਨੂੰ ਚੋਣ ਅਧਿਕਾਰੀ ਸੁਬ੍ਰਮਣੀ ਵੱਲੋਂ ਚੋਣ ਸਰਟੀਫਿਕੇਟ ਦਿੱਤੇ ਗਏ। ਚੁਣੇ ਗਏ ਹੋਰ ਮੈਂਬਰਾਂ ਵਿੱਚ ਹਨ- ਕਵੀ ਸਲਮਾ (DMK), ਐੱਸ.ਆਰ. ਸਿਵਲਿੰਗਮ (DMK), ਪੀ. ਵਿਲਸਨ (DMK) – ਦੂਜੀ ਵਾਰ ਚੁਣੇ ਗਏ, ਆਈ.ਐੱਸ. ਇਨਬਾਦੁਰੈ (AIADMK) ਅਤੇ ਧਨਪਾਲ (AIADMK) ਹਨ। ਇਸ ਮੌਕੇ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਅਤੇ ਹੋਰ ਸਨਮਾਨਿਤ ਮੈਂਬਰ ਵੀ ਮੌਜੂਦ ਰਹੇ। ਹੁਣ ਕਮਲ ਹਾਸਨ ਰਾਜਨੀਤਿਕ ਮੰਚ ’ਤੇ ਆਪਣੀ ਨਵੀਂ ਭੂਮਿਕਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ’ਤੇ ਪੂਰੇ ਦੇਸ਼ ਦੀ ਨਜ਼ਰ ਹੋਵੇਗੀ।

ਇਹ ਵੀ ਪੜ੍ਹੋ: OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News