ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ
Thursday, Jul 10, 2025 - 01:13 PM (IST)

ਮੁੰਬਈ: ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਹਾਲ ਹੀ ਵਿੱਚ ਆਪਣੀ ਫਿਟਨੈੱਸ ਅਤੇ ਆਤਮਿਕ ਜਰਨੀ ਕਰਕੇ ਚਰਚਾ ਵਿੱਚ ਆਈ ਹੈ। ਜਿੱਥੇ ਇੱਕ ਪਾਸੇ ਉਨ੍ਹਾਂ ਨੇ ਆਪਣੇ ਬਾਡੀ ਇੰਫਲੇਮੇਸ਼ਨ ਨੂੰ ਘਟਾ ਕੇ ਵਜ਼ਨ ਕੰਟਰੋਲ ਕੀਤਾ, ਉਥੇ ਹੀ ਹੁਣ ਉਨ੍ਹਾਂ ਨੇ ਆਪਣੇ ਮਾਨਸਿਕ ਅਤੇ ਰੂਹਾਨੀ ਤਜਰਬੇ ਸਾਂਝੇ ਕੀਤੇ ਹਨ।
ਇਹ ਵੀ ਪੜ੍ਹੋ: 6 ਵਾਰ ਫੇਲ੍ਹ ਹੋਇਆ IVF, ਪੂਰੀ ਤਰ੍ਹਾਂ ਟੁੱਟ ਗਈ ਸੀ ਸਟਾਰ, ਆਮਿਰ ਖ਼ਾਨ ਇੰਝ ਬਣੇ 'ਮਸੀਹਾ'
ਮਾਂ ਨੇ ਮਿਲਵਾਇਆ ਸੀ 'ਹੀਲਰ' ਨਾਲ
ਵਿਦਿਆ ਨੇ ਇਕ ਸ਼ੋਅ ਵਿੱਚ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ ਇੱਕ ਹੀਲਰ ਨਾਲ ਜੁੜੀ ਹੋਈ ਹੈ, ਜਿਸ ਨਾਲ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਮਿਲਵਾਇਆ ਸੀ। 14 ਸਾਲ ਪਹਿਲਾਂ ਮੈਂ ਬਹੁਤ ਮੁਸ਼ਕਲ ਸਮੇਂ ਵਿੱਚੋਂ ਗੁਜਰ ਰਹੀ ਸੀ ਅਤੇ ਮੇਰੀ ਮਾਂ ਨੇ ਮੈਨੂੰ ਇਸ ਹੀਲਰ ਨਾਲ ਮਿਲਵਾਇਆ। ਉਦੋਂ ਤੋਂ ਮੈਂ ਉਨ੍ਹਾਂ ਦਾ ਸਾਥ ਨਹੀਂ ਛੱਡਿਆ।
ਇਹ ਵੀ ਪੜ੍ਹੋ: ਹਿਨਾ ਖਾਨ ਨੇ ਫਲਾਂਟ ਕੀਤਾ ਬੇਬੀ ਬੰਪ, ਜਾਣੋ ਵਾਇਰਲ ਤਸਵੀਰਾਂ ਦੀ ਸੱਚਾਈ
ਥੈਰੇਪੀ ਵਰਗੀ ਹੀਲਿੰਗ
ਉਨ੍ਹਾਂ ਨੇ ਹੀਲਿੰਗ ਦੀ ਤੁਲਨਾ ਥੈਰੇਪੀ ਨਾਲ ਕੀਤੀ। ਵਿਦਿਆ ਅਕਸਰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਣ ਦੇ ਬਾਵਜੂਦ ਆਪਣੇ ਹੀਲਰ ਨਾਲ ਰੋਜ਼ਾਨਾ ਸੰਪਰਕ ਵਿਚ ਰਹਿੰਦੀ ਹੈ। ਉਨ੍ਹਾਂ ਨੇ ਮੈਨੂੰ ਸਾਲਾਂ ਵਿੱਚ ਕਈ ਟੂਲ ਦਿੱਤੇ। ਉਹ ਇਸ ਨੂੰ ਸ਼ਨੀ ਘੱਟ ਕਰਨਾ ਕਹਿੰਦੀ ਹੈ। ਇਹ ਇੱਕ ਅਜਿਹਾ ਤਰੀਕਾ ਹੈ ਜੋ ਉਸ ਪਲ ਵਿਚ ਤੁਹਾਡੇ ਸੋਚਣ ਦੇ ਢੰਗ ਨੂੰ ਬਦਲ ਦਿੰਦਾ ਹੈ।
ਇਹ ਵੀ ਪੜ੍ਹੋ: Air India ਜਹਾਜ਼ ਹਾਦਸੇ ਦਾ ਅਸਲ ਕਾਰਨ ਆਇਆ ਸਾਹਮਣੇ, ਪਾਇਲਟ ਨੇ ਚੱਲਦਾ ਇੰਜਣ ਕਰ ਦਿੱਤਾ ਸੀ ਬੰਦ!
ਦਵਾਈ ਤੋਂ ਬਿਨਾਂ ਸਿਰਦਰਦ ਦਾ ਇਲਾਜ
ਵਿਦਿਆ ਦੱਸਦੀ ਹੈ ਕਿ, “ਜੇ ਕਿਸੇ ਨੂੰ ਸਿਰਦਰਦ ਹੈ, ਤਾਂ ਉਹ ਕਹੇ: ‘Headache, you can leave now (ਸਿਰਦਰਦ, ਹੁਣ ਤੂੰ ਜਾ ਸਕਦਾ ਹੈਂ)’। ਤੁਸੀਂ ਇਸ ਨੂੰ ਥੋੜ੍ਹਾ ਸਮਾਂ ਦੁਹਰਾਓ, ਤੁਹਾਨੂੰ ਤੁਰੰਤ ਅਸਰ ਮਹਿਸੂਸ ਹੋਵੇਗਾ। ਵਿਦਿਆ ਮੰਨਦੀ ਹੈ ਕਿ ਇਹ ਤਰੀਕਾ ਅਸਲ ਵਿੱਚ ਮਨ ਦੀ ਤਾਕਤ ਅਤੇ ਆਤਮ-ਸੰਪਰਕ ਨਾਲ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਧੀ ਸੋਸ਼ਲ ਮੀਡੀਆ 'ਤੇ ਬਣਾ-ਬਣਾ ਪਾਉਂਦੀ ਸੀ ਵੀਡੀਓਜ਼, ਪਿਓ ਨੇ ਮਾਰ'ਤੀ ਗੋਲੀ
ਈ.ਐਫ.ਟੀ ਅਤੇ ਐਕਸੈਸ ਕਾਂਸ਼ਸਨਸ
ਵਿਦਿਆ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਹੀਲਰ ਨੇ ਉਨ੍ਹਾਂ ਨਾਲ EFT (Emotional Freedom Technique) ਅਤੇ Access Consciousness ਵਰਗੀਆਂ ਥੈਰੇਪੀਆਂ ਵੀ ਫ਼ੋਨ ਰਾਹੀਂ ਕੀਤੀਆਂ। ਇਹ ਪ੍ਰਕਿਰਿਆਵਾਂ ਫ਼ੋਨ 'ਤੇ ਹੀ ਹੋਈਆਂ। ਇਹ ਆਪਣੇ ਆਪ ਨਾਲ ਜੁੜਨ ਬਾਰੇ ਹੈ। ਹੀਲਿੰਗ ਦਾ ਇਹ ਪ੍ਰੋਸੈਸ ਮੈਨੂੰ ਬਹੁਤ ਵਧੀਆ ਲੱਗਾ।
ਇਹ ਵੀ ਪੜ੍ਹੋ: ਫੇਕ MMS ਨੇ ਬਰਬਾਦ ਕੀਤਾ ਕਰੀਅਰ, ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤ ਬਣ ਗਈ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8