ਇਸ ਐਪ ਤੋਂ ਮਿਲ ਸਕਦੀ ਹੈ ਲਾਕ ਡਾਊਨ ਤੋਂ ਬਾਹਰ ਨਿਕਲਣ ''ਚ ਮਦਦ

04/21/2020 6:37:41 PM

ਨਵੀਂ ਦਿੱਲੀ (ਜ.ਬ)- ਪੂਰੀ ਦੁਨੀਆ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਰਤ ਦੀ ਅਰੋਗਿਆ ਸੇਤੂ ਵਰਗੀ ਸਮਾਰਟਫੋਨ  ਐਪ ਰਾਹੀਂ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਨਾਲ ਮਹਾਂਮਾਰੀ ਨੂੰ ਕੰਟਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ ਅਤੇ ਦੁਨੀਆ ਨੂੰ ਲਾਕ ਡਾਊਨ ਤੋਂ ਬਾਹਰ ਕੱਢਣ ਵਿਚ ਸਹਾਇਤਾ ਮਿਲ ਸਕਦੀ ਹੈ, ਪਰ ਤਕਨਾਲੋਜੀ ਦੇ ਇਸ ਦਖਲ ਨਾਲ ਨਿੱਜਤਾ ਸਬੰਧੀ ਮਸਲੇ ਹੋ ਸਕਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਤਕਨਾਲੋਜੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦਾ ਪਤਾ ਲਗਾਉਣ ਵਿਚ ਮਦਦ ਕਰ ਸਕਦੀ ਹੈ ਜਿਸ ਨਾਲ ਸਿਹਤ ਮੁਲਾਜ਼ਮਾਂ ਨੂੰ ਸੰਭਾਵਿਤ ਮਰੀਜ਼ ਦੀ ਜਾਂਚ ਕਰਵਾ ਕੇ ਇਨਫੈਕਸ਼ਨ ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ। ਭਾਰਤ ਵਿਚ ਬੰਦ ਦੇ ਦੂਜੇ ਪੜਾਅ ਦੀ ਸ਼ੁਰੂਆਤ 15 ਅਪ੍ਰੈਲ ਤੋਂ ਹੋਈ ਅਤੇ ਸਰਕਾਰ ਨੇ ਅਰੋਗਿਆ ਸੇਤੂ ਆਪ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਕੋਵਿਡ-19 ਦੇ ਮਰੀਜ਼ਾਂ ਦਾ ਪਤਾ ਵੀ ਲਗਾ ਸਕਦੀ ਹੈ।
ਚੀਨ ਵਿਚ ਸ਼ੁਰੂਆਤੀ ਕੋਰੋਨਾ ਵਾਇਰਸ ਮਹਾਂਮਾਰੀ ਦਾ ਤੇਜੀ ਨਾਲ ਅਧਿਐਨ ਕਰਨ ਤੋਂ ਬਾ੍ਦ ਬ੍ਰਿਟੇਨ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਤਾ ਲਗਾਇਆ ਕਿ ਬੀਮਾਰੀ ਦੇ ਲੱਛਣ ਨਜ਼ਰ ਆਉਣ ਤੋਂ ਪਹਿਲਾਂ ਹੀ ਲਗਭਗ ਅੱਧੇ ਮਾਮਲਿਆਂ ਵਿਚ ਫੈਲ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਮੋਬਾਇਲ ਐਪ ਰਾਹੀਂ ਇਨਫੈਕਟਿਡ ਦੇ ਸੰਪਰਕ ਵਿਚ ਆਏ ਲੋਕਆਂ ਦਾ ਪਤਾ ਲਗਾਉਣ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕਲਪਨਾ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ ਅਤੇ ਆਬਾਦੀ ਨੂੰ ਬੰਦ ਤੋਂ ਛੁਟਕਾਰਾ ਦਿਵਾਇਆ ਜਾ ਸਕੇ।
ਅਜਿਹੇ ਕੰਮ ਕਰਦਾ ਹੈ ਅਰੋਗਿਆ ਸੇਤੂ ਐਪ
ਉੱਤਰ ਪ੍ਰਦੇਸ਼ ਦੇ ਸ਼ਿਵ ਨਾਦਰ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਆਕਾਸ਼ ਸਿਨ੍ਹਾ ਨੇ ਕਿਹਾ ਕਿ ਸੰਪਰਕ ਦਾ ਪਤਾ ਲਗਾਉਣ ਦੇ ਦੋ ਹਿੱਸੇ ਹਨ- ਇਕ ਤਾਂ ਇਹ ਕਿ ਇਹ ਅਰੋਗਿਆ ਸੇਤੂ ਅਤੇ ਵਿਸ਼ਵ ਵਿਚ ਵਰਤੀ ਜਾ ਰਹੀਆਂ ਹੋਰ ਐਪਾਂ ਰਾਹੀਂ ਤੁਹਾਡੀ ਲੁਕੇਸ਼ਨ ਦਾ ਪਤਾ ਲਗਾਉਣ। ਦੂਜਾ ਹਿੱਸਾ ਇਹ ਹੈ ਕਿ ਤੁਸੀਂ ਕਿਤੇ ਵੀ ਹੋਵੋ ਅਤੇ ਜੋ ਵੀ ਤੁਹਾਡੇ ਸੰਪਰਕ ਵਿਚ ਆ ਰਿਹਾ ਹੋਵੋ, ਉਸ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਮੇਰੇ ਕੋਲ ਐਪ ਹੈ ਅਤੇ ਤੁਹਾਡੇ ਕੋਲ ਵੀ ਹੈ ਅਤੇ ਮੈਂ ਤੁਹਾਡੇ ਨਾਲ ਮਿਲਦਾ ਹਾਂ ਤਾਂ ਐਪ ਵਿਚ ਇਹ ਰਜਿਸਟਰਡ ਹੋ ਜਾਂਦਾ ਹੈ ਕਿ ਅਸੀਂ ਮਿਲੇ ਸੀ। ਸਿਨ੍ਹਾ ਨੇ ਦੱਸਿਆ ਕਿ ਚੀਨ, ਦੱਖਣੀ ਕੋਰੀਆ ਅਤੇ ਕਈ ਹੋਰ ਦੇਸ਼ ਇਨਫੈਕਟਿਡ ਮਰੀਜ਼ਾਂ ਦੇ ਸੰਪਰਕ ਵਿਚ ਆੇ ਲੋਕਾਂ ਦਾ ਪਤਾ ਲਗਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਕਾਮਯਾਬੀ ਮਿਲੀ ਹੈ। 

ਵਿਸ਼ਵ ਅਰਥਵਿਵਸਥਾ ਖੋਲ੍ਹਣ ਲਈ ਮਦਦ ਵਿਚ ਜੁਟੇ ਗੂਗਲ ਅਤੇ ਐਪਲ
ਗੂਗਲ ਅਤੇ ਐਪਲ ਨੇ ਹਾਲ ਹੀ ਵਿਚ ਐਲਾਨ ਕੀਤਾ ਕਿ ਉਹ ਸਮਾਰਟਫੋਨ ਐਪ ਦੀ ਇਕ ਰੂਪਰੇਖਾ 'ਤੇ ਕੰਮ ਕਰ ਰਹੇ ਹਨ ਜੋ ਵਿਸ਼ਵ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਵਿਚ ਮਦਦ ਕਰ ਸਕਦਾ ਹੈ। ਅਮਰੀਕਾ ਵਿਚ ਬੋਸਟਨ ਯੂਨੀਵਰਸਿਟੀ ਦੇ ਵਿਗਿਆਨੀ ਇਕ ਐਪ 'ਤੇ ਕੰਮ ਕਰ ਰਹੇ ਹਨ। ਇਸ ਐਪ ਰਾਹੀਂ ਲੋਕਾਂ ਨੂੰ ਉਸ ਵਿਅਕਤੀ ਦੇ ਸੰਪਰਕ ਵਿਚ ਆਉਣ ਦੀ ਜਾਣਕਾਰੀ ਮਿਲ ਜਾਵੇਗੀ, ਜਿਸ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਨਾਲ ਹੀ ਉਨ੍ਹਾਂ ਦੀ ਨਿੱਜਤਾ ਦੀ ਵੀ ਹਿਫਾਜ਼ਤ ਹੋਵੇਗੀ।


Sunny Mehra

Content Editor

Related News