ਦੇਸ਼ ’ਚ ਤੀਜੀ ਲਹਿਰ ਦੀ ਸੰਭਾਵਨਾ ਬਹੁਤ ਘੱਟ, ਕੋਈ ਨਵਾਂ ਵੇਰੀਅੈਂਟ ਨਹੀਂ

Sunday, Sep 12, 2021 - 10:56 AM (IST)

ਦੇਸ਼ ’ਚ ਤੀਜੀ ਲਹਿਰ ਦੀ ਸੰਭਾਵਨਾ ਬਹੁਤ ਘੱਟ, ਕੋਈ ਨਵਾਂ ਵੇਰੀਅੈਂਟ ਨਹੀਂ

ਨਵੀਂ ਦਿੱਲੀ— ਭਾਰਤ ’ਚ ਸ਼ਾਇਦ ਕੋਵਿਡ-19 ਇਨਫੈਕਸ਼ਨ ਦੀ ਤੀਜੀ ਲਹਿਰ ਨਾ ਆਏ। ਹਾਲਾਂਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਦੇਸ਼ ਨੂੰ ਸਭ ਤੋਂ ਬੁਰੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਪਰ ਸੰਭਵ ਹੈ ਕਿ ਸਤੰਬਰ-ਅਕਤੂਬਰ ’ਚ ਦੇਸ਼ ਨੂੰ ਕੋਵਿਡ ਦੀ ਤੀਜੀ ਲਹਿਰ ਦਾ ਸਾਹਮਣਾ ਨਾ ਕਰਨਾ ਪਵੇ।

ਰਾਹਤ ਦੇ ਇਹ ਸ਼ਬਦ ਕਿਸੇ ਹੋਰ ਨੇ ਨਹੀਂ ਸਗੋਂ ਪ੍ਰੋ. ਐੱਨ. ਕੇ. ਅਰੋੜਾ ਨੇ ਪ੍ਰਗਟਾਏ ਹਨ, ਜੋ ਕੋਵਿਡ ’ਤੇ ਭਾਰਤ ਦੀ ਟਾਸਕ ਫੋਰਸ ਅਤੇ ਐੱਨ. ਟੀ. ਏ. ਜੀ. ਆਈ. ਦੇ ਮੁਖੀ ਹਨ। ਉਹ ਇੰਡੀਅਨ ਸਾਰਸ-ਕੋਵ-2 ਜੈਨੋਮਿਕਸ ਕੰਸੋਰਟੀਅਮ ਦੇ ਕੋ-ਚੇਅਰਮੈਨ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਗੱਲ ਵੀ ਜੋਡ਼ੀ, ‘‘ਜੇਕਰ ਵੱਡੇ ਇਕੱਠ ਇਸੇ ਤਰ੍ਹਾਂ ਹੁੰਦੇ ਰਹੇ ਤਾਂ ਤੀਜੀ ਲਹਿਰ ਨੂੰ ਕੋਈ ਨਹੀਂ ਰੋਕ ਸਕਦਾ। ਨਾਗਰਿਕਾਂ ਨੂੰ ਵੱਡੇ ਧਾਰਮਿਕ ਅਤੇ ਸਮਾਜਿਕ ਇਕੱਠ ਤੋਂ ਬਚਣਾ ਹੋਵੇਗਾ।’’

ਮਹਾਮਾਰੀ ਮਾਹਰ ਇਸ ਗੱਲ ਤੋਂ ਖੁਸ਼ ਹਨ ਕਿ ਪਿਛਲੇ ਤਿੰਨ ਮਹੀਨਿਆਂ ’ਚ ਭਾਰਤ ’ਚ ਕੋਈ ਨਵਾਂ ਵੇਰੀਅੈਂਟ ਸਾਹਮਣੇ ਨਹੀਂ ਆਇਆ ਹੈ। ਡੈਲਟਾ ਵੇਰੀਅੈਂਟ ਸਾਹਮਣੇ ਆਇਆ ਸੀ ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਵੈਕਸੀਨ ਲਗਵਾ ਚੁੱਕੇ ਲੋਕ ਮੌਤ ਜਾਂ ਆਈ. ਸੀ. ਯੂ. ’ਚ ਜਾਣ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜੇਕਰ ਉਨ੍ਹਾਂ ਨੂੰ ਕੋਵਿਡ ਇਨਫੈਕਸ਼ਨ ਹੋ ਵੀ ਜਾਂਦੀ ਹੈ ਤਾਂ ਉਹ ਠੀਕ ਹੋ ਜਾਣਗੇ।

ਸੀਰੋ ਸਰਵੇ ’ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ-19 ਨਾਲ ਜ਼ਿਆਦਾਤਰ ਉਹ ਲੋਕ ਪ੍ਰਭਾਵਿਤ ਹੋਏ ਜੋ ਇਮਿਊਨਾਈਜ਼ਡ ਨਹੀਂ ਸਨ। ਟੀਕਾਕਰਨ ਮੁਹਿੰਮ ਦੇ ਤਹਿਤ ਰੋਜ਼ਾਨਾ ਇਕ ਕਰੋਡ਼ ਜਾਂ ਜ਼ਿਆਦਾ ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਹੈ। ਇਸ ਨਾਲ ਸਾਰੀ ਨੌਜਵਾਨ ਆਬਾਦੀ ਨੂੰ ਘੱਟ ਤੋਂ ਘੱਟ ਇਕ ਡੋਜ਼ ਲੱਗ ਸਕਦੀ ਹੈ।

ਸਰਕਾਰ ਦਾ ਟੀਚਾ ਹੈ ਕਿ 15 ਅਕਤੂਬਰ ਤੋਂ ਪਹਿਲਾਂ ਲੋਕਾਂ ਨੂੰ 100 ਕਰੋਡ਼ ਡੋਜ਼ ਲਗਾ ਦਿੱਤੀ ਜਾਵੇ । ਹੁਣ ਤੱਕ 17 ਕਰੋਡ਼ ਲੋਕਾਂ ਨੂੰ ਡਬਲ ਡੋਜ਼ ਲੱਗ ਚੁੱਕੀ ਹੈ ਜਦੋਂ ਕਿ 56.50 ਕਰੋਡ਼ ਲੋਕਾਂ ਨੂੰ ਇਕ ਡੋਜ਼ ਲੱਗੀ ਹੈ। ਇਸੇ ਤਰ੍ਹਾਂ ਲਗਭਗ 57 ਕਰੋਡ਼ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹੋ ਚੁੱਕੇ ਹਨ ਪਰ ਇਹ ਨੌਜਵਾਨ ਆਬਾਦੀ ਦਾ ਸਿਰਫ 60 ਫ਼ੀਸਦੀ ਹਨ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ ਕਿਉਂਕਿ ਸੀਰੋ ਸਰਵੇ ਅਨੁਸਾਰ 40 ਫ਼ੀਸਦੀ ਲੋਕ ਇਮਿਊਨਾਈਜ਼ਡ ਨਹੀਂ ਹਨ। ਉਹ ਇਨਫੈਕਟਿਡ ਹੋ ਸਕਦੇ ਹਨ ਅਤੇ ਹੋਰਾਂ ਨੂੰ ਵੀ ਇਨਫੈਕਟਿਡ ਕਰ ਸਕਦੇ ਹਨ, ਇਸ ਲਈ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨਾ ਜ਼ਰੂਰੀ ਹੈ ਖਾਸ ਤੌਰ ’ਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ।


author

Tanu

Content Editor

Related News