ਦਿੱਲੀ ''ਚ ਬਣ ਰਿਹੈ ਤੀਜਾ ਰਿੰਗ ਰੋਡ, ਹਰਿਆਣਾ-ਪੰਜਾਬ ਤੋਂ ਆ ਕੇ 20 ਮਿਨਟ ''ਚ ਪਹੁੰਚ ਸਕੋਗੇ ਏਅਰਪੋਰਟ

Tuesday, Mar 21, 2023 - 01:40 AM (IST)

ਨੈਸ਼ਨਲ ਡੈਸਕ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਵਿਚ ਬਣ ਰਹੇ ਤੀਜੇ ਰਿੰਗ ਰੋਡ (ਅਰਬਨ ਐਕਸਟੈਂਸ਼ਨ ਰੋਡ -2) ਦਾ ਨੀਰਿਖਣ ਕੀਤਾ। ਦੱਸ ਦੇਈਏ ਕਿ ਇਹ ਦਿੱਲੀ ਦਾ ਤੀਜਾ ਰਿੰਗ ਰੋਡ ਹੋਵੇਗਾ। ਇਸ ਦਾ ਮਕਸਦ ਦਿੱਲੀ ਵਿਚ ਬਾਹਰੀ ਵਾਹਨਾਂ ਦੇ ਜਾਮ ਨੂੰ ਘੱਟ ਕਰਨਾ ਵੀ ਹੈ। ਇਹ ਸੜਕ ਐੱਨ.ਐੱਚ.-1 'ਤੇ ਅਲੀਪੁਰ ਤੋਂ ਸ਼ੁਰੂ ਹੋਵੇਗੀ ਤੇ ਮੁੰਡਕਾ ਵਿਚ ਐੱਨ.ਐੱਚ-10 ਨੂੰ ਪਾਰ ਕਰ ਆਈਜੀਆਈ ਏਅਰਪੋਰਟ ਪਹੁੰਚੇਗੀ ਤੇ ਗੁਰੂਗ੍ਰਾਮ ਵੱਲੋਂ ਆਉਣ ਵਾਲੇ ਐੱਨ.ਐੱਚ-48 'ਤੇ ਖ਼ਤਮ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਭਾਰਤ-ਨੇਪਾਲ ਦੇ ਤੀਰਥ-ਅਸਥਾਨਾਂ ਦੀ ਯਾਤਰਾ ਕਰਵਾਏਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਪੂਰਾ ਵੇਰਵਾ

ਇਸ ਸੜਕ ਦੀ ਕੁੱਲ੍ਹ ਲੰਬਾਈ 75 ਕਿੱਲੋਮੀਟਰ ਹੋਵੇਗੀ। ਇਸ ਦਾ 57 ਫ਼ੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਤੇ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਹੈ ਕਿ ਇਸ ਸਾਲ ਦਸੰਬਰ ਤਕ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਿਰਮਾਣ ਨਾਲ ਦਿੱਲੀ ਵਿਚਾਲੇ ਬਾਹਰੀ ਵਾਹਨਾਂ ਦਾ ਦਾਖ਼ਲਾ ਕਾਫ਼ੀ ਹੱਦ ਤਕ ਘੱਟ ਹੋ ਜਾਵੇਗਾ। ਖ਼ਾਸ ਤੌਰ 'ਤੇ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਤੇ ਚੰਡੀਗੜ੍ਹ ਤੋਂ ਏਅਰਪੋਰਟ 'ਤੇ ਆਉਣ ਵਾਲਾ ਟ੍ਰੈਫ਼ਿਕ ਕਾਫ਼ੀ ਘੱਟ ਹੋ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਣਾ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ, 'ਬਾਕਸਰ' ਸਿਰ ਸੀ ਲੱਖ ਰੁਪਏ ਦਾ ਇਨਾਮ

ਇਸ ਦੇ ਨਾਲ ਹੀ ਇੱਥੋਂ ਆਉਣ ਵਾਲੇ ਯਾਤਰੀ ਵੀ ਦਿੱਲੀ ਵਿਚੋਂ ਹੋ ਕੇ ਭੀੜ ਵਿਚ ਫਸਣ ਦੀ ਬਜਾਏ ਬਾਹਰੋਂ ਹਾਈਵੇ ਤੋਂ ਏਅਰਪੋਰਟ ਪਹੁੰਚਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੇ ਪੰਜਾਬ-ਹਰਿਆਣਾ ਤੋਂ ਆਣ ਵਾਲੇ ਲੋਕਾਂ ਨੂੰ ਏਅਰਪੋਰਟ ਪਹੁੰਚਣ ਵਿਚ 2 ਘੰਟੇ ਦਾ ਸਮਾਂ ਲੱਗਦਾ ਹੈ, ਉੱਥੇ ਹੀ ਰਿੰਗ ਰੋਡ ਬਣਨ ਨਾਲ ਇਹ ਸਫ਼ਰ 20-30 ਮਿਨਟ ਵਿਚ ਪੂਰਾ ਹੋ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News