ਕੇਂਦਰੀ ਸਹਿਕਾਰੀ ਬੈਂਕ ''ਚ ਚੋਰਾਂ ਨੇ ਬੋਲਿਆ ਧਾਵਾ, ਤਿਜੋਰੀ ਤੋੜ 8 ਲੱਖ ਰੁਪਏ ''ਤੇ ਹੱਥ ਕੀਤਾ ਸਾਫ਼

Friday, Dec 06, 2024 - 07:29 PM (IST)

ਕੇਂਦਰੀ ਸਹਿਕਾਰੀ ਬੈਂਕ ''ਚ ਚੋਰਾਂ ਨੇ ਬੋਲਿਆ ਧਾਵਾ, ਤਿਜੋਰੀ ਤੋੜ 8 ਲੱਖ ਰੁਪਏ ''ਤੇ ਹੱਥ ਕੀਤਾ ਸਾਫ਼

ਭਰਤਪੁਰ (ਏਜੰਸੀ)- ਰਾਜਸਥਾਨ ਦੇ ਭਰਤਪੁਰ ਦੇ ਕਸਬਾ ਭੁਸਾਬਰ ਵਿੱਚ ਥਾਣੇ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਬੱਸ ਸਟੈਂਡ ਨੇੜੇ ਸਥਿਤ ਭਰਤਪੁਰ ਕੇਂਦਰੀ ਸਹਿਕਾਰੀ ਬੈਂਕ ਦੀ ਖਿੜਕੀ ਅਤੇ ਤਿਜੋਰੀ ਤੋੜ ਕੇ ਚੋਰ ਕੱਲ ਰਾਤ ਕਰੀਬ 8 ਲੱਖ 14 ਹਜ਼ਾਰ ਰੁਪਏ ਚੋਰੀ ਕਰਕੇ ਰਫੂ-ਚੱਕਰ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਕੈਸ਼ੀਅਰ ਬੈਂਕ ਪਹੁੰਚਿਆ ਤਾਂ ਖਿੜਕੀ ਦੀ ਗਰਿੱਲ ਕੱਟੀ ਹੋਈ ਮਿਲੀ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੈਂਕ ਦੀ ਜਾਂਚ ਕੀਤੀ। ਪੁਲਸ ਨੇ ਡਾਗ ਸਕੁਐਡ ਅਤੇ ਹੋਰ ਟੀਮਾਂ ਨੂੰ ਬੁਲਾ ਕੇ ਮੌਕੇ ਤੋਂ ਸਬੂਤ ਇਕੱਠੇ ਕੀਤੇ।

ਇਹ ਵੀ ਪੜ੍ਹੋ: ਦੂਜੀ ਪਤਨੀ ਦੀ ਹੱਤਿਆ ਕਰ ਭੱਜਿਆ ਬਿਹਾਰ, ਕੁੱਝ ਹੀ ਦਿਨਾਂ 'ਚ ਕਰਵਾ ਲਿਆ ਤੀਜਾ ਵਿਆਹ

ਪੁਲਸ ਨੇ ਬੈਂਕ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਇੱਕ ਫੁਟੇਜ ਵਿੱਚ ਚੋਰ ਨਜ਼ਰ ਆਇਆ। ਪੁਲਸ ਸੀ.ਸੀ.ਟੀ.ਵੀ. ਦੇ ਆਧਾਰ ’ਤੇ ਚੋਰਾਂ ਦੀ ਭਾਲ ਕਰ ਰਹੀ ਹੈ। ਬੈਂਕ ਸੂਤਰਾਂ ਨੇ ਦੱਸਿਆ ਕਿ 12 ਥਾਵਾਂ ਤੋਂ ਖਿੜਕੀ ਦੀ ਗਰਿੱਲ ਕੱਟੀ ਗਈ ਸੀ। ਬੈਂਕ ਵਿੱਚ ਪਈ ਤਿਜੋਰੀ ਨੂੰ ਗੈਸ ਕਟਰ ਨਾਲ ਕੱਟਿਆ ਗਿਆ ਸੀ। ਬੈਂਕ ਦੇ ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਨੌਜਵਾਨ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ। ਨੌਜਵਾਨ ਦੇ ਹੱਥ ਵਿੱਚ ਕੈਂਚੀ ਜਾਂ ਹਥਿਆਰ ਵਰਗੀ ਗੋਈ ਚੀਜ਼ ਨਜ਼ਰ ਆ ਰਹੀ ਹੈ। ਪੁਲਸ ਉਸ ਦੇ ਹੁਲੀਏ ਦੇ ਆਧਾਰ ’ਤੇ ਉਸ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: 'ਮੈਂ ਤੁਹਾਨੂੰ ਇਹ ਜਗ੍ਹਾ ਛੱਡਣ ਦੀ ਚੇਤਾਵਨੀ ਦਿੱਤੀ ਹੈ' ਆਖ ਕੁਹਾੜੀ ਨਾਲ ਵੱਢ 'ਤਾ ਬੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News