ਚੋਰਾਂ ਨੇ ''ਮੰਦਰ'' ਨੂੰ ਵੀ ਨਹੀਂ ਬਖਸ਼ਿਆ, ਸ਼ਿਵਲਿੰਗ ''ਤੇ ਚੜ੍ਹੀ ਚਾਂਦੀ ''ਤੇ ਕੀਤਾ ਹੱਥ ਸਾਫ਼

Saturday, May 03, 2025 - 05:57 PM (IST)

ਚੋਰਾਂ ਨੇ ''ਮੰਦਰ'' ਨੂੰ ਵੀ ਨਹੀਂ ਬਖਸ਼ਿਆ, ਸ਼ਿਵਲਿੰਗ ''ਤੇ ਚੜ੍ਹੀ ਚਾਂਦੀ ''ਤੇ ਕੀਤਾ ਹੱਥ ਸਾਫ਼

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿਚ ਚੋਰਾਂ ਨੇ ਮੰਦਰ ਨੂੰ ਵੀ ਨਹੀਂ ਬਖਸ਼ਿਆ। ਚੋਰਾਂ ਨੇ ਮੰਦਰ ਵਿਚ ਬਣੇ ਸ਼ਿਵਲਿੰਗ 'ਤੇ ਚੜ੍ਹਾਈ ਗਈ 3 ਕਿਲੋ ਚਾਂਦੀ ਚੋਰੀ ਕਰ ਲਈ। ਚੋਰਾਂ ਦੀ ਇਹ ਸਾਰੀ ਕਰਤੂਤ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮੰਦਰ ਕਮੇਟੀ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਹੈ। ਸ਼ਿਕਾਇਤ ਮਗਰੋਂ ਪੁਲਸ ਨੇ ਮੰਦਰ ਕੰਪਲੈਕਸ ਵਿਚ ਆ ਕੇ ਮੌਕੇ ਦਾ ਮੁਆਇਨਾ ਕੀਤਾ ਅਤੇ ਅੱਗੇ ਦੀ ਜਾਂਚ 'ਚ ਜੁੱਟ ਗਈ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਪਿੰਡ ਅਜਰੌਂਦਾ ਦੇ ਪ੍ਰਾਚੀਨ ਸ਼ਿਵ ਮੰਦਰ ਦੀ ਹੈ, ਜਿੱਥੇ ਪ੍ਰਾਚੀਨ ਸ਼ਿਵਲਿੰਗ 'ਤੇ 3 ਕਿਲੋ ਚਾਂਦੀ ਦੀ ਪਰਤ ਚੜ੍ਹਾਈ ਹੋਈ ਸੀ। ਚੋਰ ਮੰਦਰ ਦੇ ਪਿੱਛੇ ਵਾਲੀ ਕੰਧ ਤੋਂ ਛਾਲ ਮਾਰ ਕੇ ਮੰਦਰ ਕੰਪਲੈਕਸ ਵਿਚ ਆਏ, ਜਿੱਥੋਂ ਉਨ੍ਹਾਂ ਨੇ ਸ਼ਿਵ ਮੰਦਰ ਦੇ ਗੇਟ ਦੇ ਤਾਲੇ ਤੋੜੇ ਅਤੇ ਸ਼ਿਵਲਿੰਗ 'ਤੇ ਚੜ੍ਹਾਈ ਗਈ ਚਾਂਦੀ ਚੋਰੀ ਕਰ ਕੇ ਲੈ ਗਏ।

ਇਹ ਵਾਰਦਾਤ ਬੀਤੀ ਰਾਤ ਲੱਗਭਗ 2 ਵਜੇ ਦੀ ਦੱਸੀ ਜਾ ਰਹੀ ਹੈ। ਚੋਰਾਂ ਨੇ ਪੂਰੇ ਸ਼ਿਵਲਿੰਗ ਨੂੰ ਹੀ ਉਖਾੜ ਲਿਆ ਅਤੇ ਮੰਦਰ ਵਿਚ ਇਕ ਕੋਨੇ 'ਚ ਜਾ ਕੇ ਉਸ ਨੂੰ ਤੋੜਨ ਵਿਚ ਲੱਗ ਗਏ। ਮੰਦਰ ਵਿਚ ਹੀ ਰਹਿਣ ਵਾਲੇ ਮਹਾਰਾਜ ਰਾਘਵ ਆਚਾਰੀਆ ਨੂੰ ਜਦੋਂ ਕੁਝ ਆਵਾਜ਼ਾਂ ਆਈਆਂ ਤਾਂ ਕਿਸੇ ਦੇ ਆਉਣ ਦਾ ਅਹਿਸਾਸ ਹੋਣ 'ਤੇ ਚੋਰ ਸ਼ਿਵਲਿੰਗ ਨੂੰ ਮੌਕੇ 'ਤੇ ਹੀ ਛੱਡ ਗਏ ਅਤੇ ਚਾਂਦੀ ਲੈ ਕੇ ਫ਼ਰਾਰ ਹੋ ਗਏ। ਸਵੇਰ ਹੋਣ 'ਤੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਮੰਦਰ ਵਿਚ ਪਹੁੰਚੀ ਅਤੇ ਮੌਕੇ ਦਾ ਮੁਆਇਨਾ ਕੀਤਾ ਅਤੇ ਅੱਗੇ ਦੀ ਜਾਂਚ ਵਿਚ ਜੁੱਟ ਗਈ।


author

Tanu

Content Editor

Related News