ਸੱਪਾਂ ਨੂੰ ਆਪਣਾ ਭਰਾ ਸਮਝ ਇਹ ਔਰਤਾਂ ਬੰਨ੍ਹਦੀਆਂ ਹਨ ਰੱਖੜੀ (ਤਸਵੀਰਾਂ)
Monday, Aug 07, 2017 - 10:34 AM (IST)

ਪਟਨਾ— ਇੱਥੇ ਇਕ ਅਜੀਬ ਗੱਲ ਸਾਹਮਣੇ ਆਈ ਹੈ। ਕੀ ਤੁਸੀਂ ਇਹ ਸੋਚ ਸਕਦੇ ਹੋ ਕਿ ਸੱਪ ਕਿਸੇ ਦਾ ਭਰਾ ਵੀ ਹੋ ਸਕਦਾ ਹੈ। ਦਰਅਸਲ ਸਪੇਰਾ ਭਾਈਚਾਰੇ ਦੀਆਂ ਔਰਤਾਂ ਸੱਪ ਨੂੰ ਰੱਖੜੀ ਬੰਨ੍ਹਦੀਆਂ ਹਨ। ਇਸ ਦੇ ਪਿੱਛੇ ਕੋਈ ਪਰੰਪਰਾ ਨਹੀਂ ਹੈ। ਇਸ ਭਾਈਚਾਰੇ 'ਚ ਜਿਨ੍ਹਾਂ ਔਰਤਾਂ ਦੇ ਭਰਾ ਨਹੀਂ ਹੁੰਦੇ ਹਨ, ਉਹ ਸੱਪ ਨੂੰ ਰੱਖੜੀ ਬੰਨ੍ਹਦੀਆਂ ਹਨ।
ਤਸਵੀਰਾਂ 'ਚ ਨਜ਼ਰ ਆ ਰਹੀਆਂ ਔਰਤਾਂ ਯੂ.ਪੀ. ਦੇ ਕਾਨਪੁਰ ਦੀਆਂ ਰਹਿਣ ਵਾਲੀਆਂ ਹਨ। ਇੱਥੇ ਸੱਪਾਂ ਨਾਲ ਕਲਾਬਾਜ਼ੀ ਕਰਵਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਆਮਦਨੀ ਹੁੰਦੀ ਹੈ। ਇਸ ਸਪੇਰੇ ਪਰਿਵਾਰ ਦੀਆਂ ਔਰਤਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਇਹਸਮਾਜ ਦੀ ਪਰੰਪਰਾ ਹੈ? ਉਨ੍ਹਾਂ ਦਾ ਜਵਾਬ ਬਹੁਤ ਹੀ ਦਿਲਚਸਪ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਸੱਪ ਰਾਹੀਂ ਸਾਡੇ ਘਰਾਂ ਦੇ ਚੁੱਲ੍ਹੇ ਬਲਦੇ ਹੋਣ, ਉਹ ਕੀ ਭਰਾ ਤੋਂ ਘੱਟ ਹੁੰਦਾ ਹੈ? ਰੱਖੜੀ ਤਾਂ ਬੰਨ੍ਹਦੀਆਂ ਹੀ ਹਨ, ਹਰ ਰੋਜ਼ ਭਰਾ ਸਮਝ ਕੇ ਉਨ੍ਹਾਂ ਨੂੰ ਟਿੱਕਾ ਵੀ ਲਾਉਂਦੀਆਂ ਹਨ।