ਵੱਡੀ ਖ਼ਬਰ: ਅੱਜ ਤੋਂ ਸੜਕਾਂ 'ਤੇ ਨਹੀਂ ਚੱਲਣਗੀਆਂ ਇਹ ਗੱਡੀਆਂ, ਸਖ਼ਤ ਹੋਏ ਨਿਯਮ

Saturday, Nov 01, 2025 - 08:07 AM (IST)

ਵੱਡੀ ਖ਼ਬਰ: ਅੱਜ ਤੋਂ ਸੜਕਾਂ 'ਤੇ ਨਹੀਂ ਚੱਲਣਗੀਆਂ ਇਹ ਗੱਡੀਆਂ, ਸਖ਼ਤ ਹੋਏ ਨਿਯਮ

ਨਵੀਂ ਦਿੱਲੀ : ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਰਕਾਰ ਵਲੋਂ ਇਕ ਵੱਡਾ ਕਦਮ ਚੁੱਕਿਆ ਹੈ। ਅੱਜ ਤੋਂ BS4 ਵਪਾਰਕ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਹ ਹੁਕਮ ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੇ ਨਿਰਦੇਸ਼ਾਂ 'ਤੇ ਜਾਰੀ ਕੀਤਾ ਗਿਆ ਸੀ ਅਤੇ ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਪਾਬੰਦੀ ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਕਾਰਨ ਲਗਾਈ ਗਈ ਹੈ। 1 ਨਵੰਬਰ, 2025 ਤੋਂ BS4 ਅਤੇ BS5 ਡੀਜ਼ਲ ਕਮਰਸ਼ੀਅਲ ਗੱਡੀਆਂ ਨੂੰ ਹੁਣ ਦਿੱਲੀ ਦੀਆਂ ਸਰਹੱਦਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡਾ ਵਾਹਨ BS6 ਨਹੀਂ ਹੈ, ਤਾਂ ਦਿੱਲੀ ਵਿੱਚ ਦਾਖਲ ਹੋਣ ਜਾਂ ਚਲਾਉਣ 'ਤੇ ਸਖ਼ਤ ਪਾਬੰਦੀ ਹੋਵੇਗੀ। 

ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ

ਕਿਹੜੇ ਵਾਹਨਾਂ ਨੂੰ ਐਂਟਰੀ ਨਹੀਂ ਹੋਵੇਗੀ?
ਇਸ ਆਦੇਸ਼ ਦੇ ਤਹਿਤ ਦਿੱਲੀ ਤੋਂ ਬਾਹਰ ਰਜਿਸਟਰਡ ਸਾਰੇ ਵਪਾਰਕ ਵਾਹਨ, ਜਿਨ੍ਹਾਂ ਵਿੱਚ BS-VI ਇੰਜਣ ਨਹੀਂ ਹਨ, ਹੁਣ ਰਾਜਧਾਨੀ ਵਿੱਚ ਐਂਟਰ ਨਹੀਂ ਹੋ ਸਕਣਗੇ। ਇਸ ਵਿੱਚ ਟਰੱਕ, ਲਾਈਟ, ਮੀਡੀਅਮ ਅਤੇ ਭਾਰੀ ਮਾਲ ਵਾਹਨ ਸ਼ਾਮਲ ਹਨ। ਇਹਨਾਂ ਵਾਹਨਾਂ ਨੂੰ ਸਿਰਫ਼ ਤਾਂ ਹੀ ਛੋਟ ਦਿੱਤੀ ਗਈ ਹੈ, ਜੇਕਰ ਉਹ CNG, LNG, ਜਾਂ ਇਲੈਕਟ੍ਰਿਕ ਫਿਊਲ 'ਤੇ ਚੱਲਦੇ ਹਨ। ਇਹ ਪਾਬੰਦੀ ਦਿੱਲੀ ਵਿੱਚ ਰਜਿਸਟਰਡ ਵਪਾਰਕ ਵਾਹਨਾਂ 'ਤੇ ਲਾਗੂ ਨਹੀਂ ਹੋਵੇਗੀ। ਹਾਲਾਂਕਿ, ਪ੍ਰਦੂਸ਼ਣ ਸਥਿਤੀ ਦੇ ਆਧਾਰ 'ਤੇ ਭਵਿੱਖ ਵਿੱਚ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ : ਇੰਤਜ਼ਾਰ ਖ਼ਤਮ! ਅੱਜ ਤੋਂ ਇਨ੍ਹਾਂ ਔਰਤਾਂ ਦੇ ਖ਼ਾਤੇ 'ਚ ਆਉਣਗੇ 2100 ਰੁਪਏ

ਕਿਹੜੀਆਂ ਗੱਡੀਆਂ ਨੂੰ ਐਂਟਰੀ ਦੀ ਹੋਵੇਗੀ ਆਗਿਆ?
BS-VI ਡੀਜ਼ਲ ਵਾਹਨਾਂ ਨੂੰ ਦਾਖਲੇ ਦੀ ਆਗਿਆ ਹੋਵੇਗੀ। CNG, LNG ਅਤੇ ਇਲੈਕਟ੍ਰਿਕ ਵਾਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ। BS-IV ਅਨੁਕੂਲ ਵਾਹਨਾਂ ਨੂੰ 31 ਅਕਤੂਬਰ 2026 ਤੱਕ ਅਸਥਾਈ ਛੋਟ ਦਿੱਤੀ ਗਈ ਹੈ, ਤਾਂ ਜੋ ਵਾਹਨ ਮਾਲਕ ਆਪਣੇ ਫਲੀਟਾਂ ਨੂੰ ਅਪਗ੍ਰੇਡ ਕਰ ਸਕਣ। 1 ਨਵੰਬਰ, 2025 ਤੋਂ BS4 ਅਤੇ BS5 ਡੀਜ਼ਲ ਕਮਰਸ਼ੀਅਲ ਗੱਡੀਆਂ ਨੂੰ ਹੁਣ ਦਿੱਲੀ ਦੀਆਂ ਸਰਹੱਦਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡਾ ਵਾਹਨ BS6 ਨਹੀਂ ਹੈ, ਤਾਂ ਦਿੱਲੀ ਵਿੱਚ ਦਾਖਲ ਹੋਣ ਜਾਂ ਚਲਾਉਣ 'ਤੇ ਸਖ਼ਤ ਪਾਬੰਦੀ ਹੋਵੇਗੀ। 

ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ


 


author

rajwinder kaur

Content Editor

Related News