ਬਜਟ 2022 : ਦੇਸ਼ ਦੇ ਵਿੱਤ ਮੰਤਰੀ ਹੀ ਨਹੀਂ ਇਨ੍ਹਾਂ ਤਿੰਨ ਪ੍ਰਧਾਨ ਮੰਤਰੀਆਂ ਨੇ ਵੀ ਪੇਸ਼ ਕੀਤਾ ਸੀ ਆਮ ਬਜਟ

Tuesday, Feb 01, 2022 - 01:26 PM (IST)

ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਫਰਵਰੀ ਯਾਨੀ ਅੱਜ ਬਜਟ 2022 ਜਨਤਾ ਦੇ ਸਾਹਮਣੇ ਪੇਸ਼ ਕੀਤਾ। ਵਿੱਤ ਮੰਤਰੀ ਦੇ ਰੂਪ 'ਚ ਸੀਤਾਰਮਨ ਦਾ ਇਹ ਚੌਥਾ ਬਜਟ ਹੈ। ਕੋਰੋਨਾ ਦੇ ਸਾਏ 'ਚ ਇਸ ਵਾਰ ਵੀ ਡਿਜੀਟਲ ਬਜਟ ਪੇਸ਼ ਕੀਤਾ ਗਿਆ। ਹਾਲਾਂਕਿ ਹੁਣ ਤੱਕ ਦਾ ਸਭ ਤੋਂ ਛੋਟਾ ਭਾਸ਼ਣ 1977 'ਚ ਐੱਚ.ਐੱਮ. ਪਟੇਲ ਨੇ ਪੇਸ਼ ਕੀਤਾ ਸੀ। ਐੱਚ.ਐੱਮ. ਪਟੇਲ ਨੇ 800 ਸ਼ਬਦਾਂ ਦਾ ਸਭ ਤੋਂ ਛੋਟਾ ਭਾਸ਼ਣ ਦਿੱਤਾ ਸੀ। ਆਓ ਜਾਣਦੇ ਹਾਂ ਬਜਟ ਨਾਲ ਜੁੜੀਆਂ ਅਨੋਖੀਆਂ ਗੱਲਾਂ।

ਇਹ ਵੀ ਪੜ੍ਹੋ : ਬਜਟ 2022: ਖੇਤੀ ’ਚ ‘ਡਰੋਨ’ ਕਰੇਗਾ ਮਦਦ, ਕਿਸਾਨਾਂ ਲਈ ਹੋਏ ਇਹ ਵੱਡੇ ਐਲਾਨ

ਆਜ਼ਾਦੀ ਤੋਂ ਬਾਅਦ ਪਹਿਲਾ ਬਜਟ
ਆਜ਼ਾਦੀ ਤੋਂ ਬਾਅਦ ਪਹਿਲਾ ਕੇਂਦਰੀ ਬਜਟ 15 ਅਗਸਤ 1947 ਤੋਂ 31 ਮਾਰਚ 1948 ਤੱਕ ਲਈ ਪੇਸ਼ ਕੀਤਾ ਗਿਆ ਸੀ। ਹਾਲਾਂਕਿ, ਭਾਰਤ-ਪਾਕਿਸਤਾਨ ਵੰਡ ਕਾਰਨ ਇਹ ਤੈਅ ਸਮੇਂ ਤੱਕ ਯਕੀਨੀ ਹੋ ਸਕਿਆ ਸੀ। ਉਸ ਤੋਂ ਬਾਅਦ 26 ਨਵੰਬਰ 1947 ਨੂੰ ਸਾਬਕਾ ਵਿੱਤ ਮੰਤਰੀ ਆਰ.ਕੇ. ਸ਼ਨਮੁਖਮ ਚੈੱਟੀ ਨੇ ਪਹਿਲਾ ਬਜਟ ਪੇਸ਼ ਕੀਤਾ।

ਇਹ ਵੀ ਪੜ੍ਹੋ : ਬਜਟ 2022: 5G ਸਪੈਕਟ੍ਰਮ ਦੀ ਜਲਦ ਹੋਵੇਗੀ ਨਿਲਾਮੀ, ਲਾਂਚਿੰਗ ਲਈ ਕਰਨਾ ਪੈ ਸਕਦੈ 2023 ਤੱਕ ਇੰਤਜ਼ਾਰ

ਇਨ੍ਹਾਂ ਤਿੰਨ ਪ੍ਰਧਾਨ ਮੰਤਰੀਆਂ ਨੇ ਪੇਸ਼ ਕੀਤਾ ਸੀ ਬਜਟ
ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਅਜਿਹੇ ਪ੍ਰਧਾਨ ਮੰਤਰੀ ਰਹੇ ਹਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਬਜਟ ਪੇਸ਼ ਕੀਤਾ ਸੀ। ਦੱਸਣਯੋਗ ਹੈ ਕਿ 1970 'ਚ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੰਦਰਾ ਗਾਂਧੀ ਨੇ ਵਿੱਤ ਮੰਤਰੀ ਦਾ ਵੀ ਅਹੁਦਾ ਸੰਭਾਲਿਆ ਸੀ। ਇਸ ਤਰ੍ਹਾਂ 1970 'ਚ ਇੰਦਰਾ ਗਾਂਧੀ ਬਜਟ ਪੇਸ਼ ਕਰਨ ਵਾਲੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ। ਉੱਥੇ ਹੀ 49 ਸਾਲ ਬਾਅਦ ਦੂਜੀ ਮਹਿਲਾ ਵਿੱਤ ਮੰਤਰੀ ਦੇ ਰੂਪ 'ਚ ਅੱਜ ਦੇਸ਼ ਦਾ ਬਜਟ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ।

ਇਹ ਵੀ ਪੜ੍ਹੋ : ਬਜਟ 2022: ਟਰਾਂਸਪੋਰਟ ਸਹੂਲਤ ਲਈ ਵੱਡੇ ਐਲਾਨ, ਪਟੜੀ ’ਤੇ ਦੌੜਨਗੀਆਂ 400 ‘ਵੰਦੇ ਭਾਰਤ ਟਰੇਨਾਂ’

ਸਵੇਰੇ 11 ਵਜੇ ਬਜਟ ਪੇਸ਼ ਕਰਨ ਦੀ ਪਰੰਪਰਾ
ਸਾਲ 2000 ਤੱਕ ਕੇਂਦਰੀ ਬਜਟ ਸੰਸਦ 'ਚ ਸ਼ਾਮ 5 ਵਜੇ ਪੇਸ਼ ਕੀਤਾ ਜਾਂਦਾ ਸੀ ਪਰ 2001 'ਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਸਵੇਰੇ 11 ਵਜੇ ਬਜਟ ਪੇਸ਼ ਕਰ ਕੇ ਨਵੀਂ ਪਰੰਪਰਾ ਸ਼ੁਰੂ ਕੀਤੀ। ਉੱਥੇ ਹੀ ਪਹਿਲਾਂ ਫਰਵਰੀ ਦੇ ਆਖ਼ਰੀ ਦਿਨ ਬਜਟ ਪੇਸ਼ ਹੁੰਦਾ ਸੀ, ਜਿਸ ਨੂੰ ਮੋਦੀ ਸਰਕਾਰ ਨੇ ਬਦਲ ਕੇ 1 ਫਰਵਰੀ ਕਰ ਦਿੱਤਾ। ਇਸ ਤੋਂ ਇਲਾਵਾ ਰੇਲ ਬਜਟ ਵੀ ਖ਼ਤਮ ਕਰ ਕੇ ਆਮ ਬਜਟ 'ਚ ਹੀ ਸ਼ਾਮਲ ਕਰ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News