ਮੋਬਾਇਲ ਯੂਜ਼ਰਸ ਲਈ ਅਹਿਮ ਖ਼ਬਰ! ਅੱਜ ਤੋਂ ਕੰਮ ਨਹੀਂ ਕਰਨਗੇ ਇਹ SIM ਕਾਰਡ

01/20/2022 12:25:01 PM

ਗੈਜੇਟ ਡੈਸਕ– ਦੂਰਸੰਚਾਰ ਵਿਭਾਗ ਵਲੋਂ ਬੀਤੇ ਸਾਲ 7 ਦਸੰਬਰ 2021 ਨੂੰ 9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਦੀ ਛੋਟ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ ਸੀ। ਨਾਲ ਹੀ ਯੂਜ਼ਰ ਨੂੰ 9 ਤੋਂ ਜ਼ਿਆਦਾ ਸਿਮ ਦਾ ਵੈਰੀਫਿਕੇਸ਼ਨ ਕਰਵਾਉਣ ਲਈ 45 ਦਿਨਾਂ ਦਾ ਸਮਾਂ ਦਿੱਤਾ ਸੀ। ਜਿਸਦੀ ਮਿਆਦ ਅੱਜ ਯਾਨੀ 20 ਜਨਵਰੀ 2022 ਤੋਂ ਖ਼ਤਮ ਹੋ ਰਹੀ ਹੈ। ਅਜਿਹੇ ’ਚ ਬਿਨਾਂ ਵੈਰੀਫਿਕੇਸ਼ਨ 9 ਤੋਂ ਜ਼ਿਆਦਾ ਸਿਮ ਰੱਖਣ ਵਾਲੇ ਯੂਜ਼ਰਸ ਦੇ ਸਿਮ ਕਾਰਡ ਨੂੰ ਬੰਦ ਕਰ ਦਿੱਤਾ ਜਾਵੇਗਾ। ਇਨ੍ਹਾਂ ਸਿਮ ਕਾਰਡ ਤੋਂ ਨਾ ਕੋਈ ਆਊਟਗੋਇੰਗ ਕਾਲ ਹੋ ਸਕੇਗੀ ਨਾ ਹੀ ਇਨਕਮਿੰਗ ਕਾਲ ਆਏਗੀ। ਮਤਲਬ ਇਹ ਸਿਮ ਪੂਰੀ ਤਰ੍ਹਾਂ ਬੇਕਾਰ ਹੋ ਜਾਣਗੇ। DoT ਦਾ ਨਵਾਂ ਸਿਮ ਕਾਰਡ ਨਿਯਮ 7 ਦਸੰਬਰ 2021 ਤੋਂ ਦੇਸ਼ ਭਰ ’ਚ ਲਾਗੂ ਹੋ ਗਿਆ ਸੀ। 

ਇਹ ਵੀ ਪੜ੍ਹੋ– ਐਪਲ ਨੇ ਭਾਰਤ ’ਚ ਬਣਾਇਆ ਨਵਾਂ ਰਿਕਾਰਡ, ਇਕ ਸਾਲ ’ਚ ਵੇਚ ਦਿੱਤੇ ਇੰਨੇ iPhones

ਇਨ੍ਹਾਂ ਸਿਮ ਕਾਰਡ ਨੂੰ ਕੀਤਾ ਜਾਵੇਗਾ ਬੰਦ
DoT ਨੇ ਟੈਲੀਕਾਮ ਆਪਰੇਟਰਾਂ ਨੂੰ ਆਦੇਸ਼ ਦਿੱਤਾ ਸੀ ਕਿ ਬਿਨਾਂ ਵੈਰੀਫਿਕੇਸ਼ਨ 9 ਤੋਂ ਜ਼ਿਆਦਾ ਸਿਮ ਚਲਾਉਣ ਵਾਲੇ ਯੂਜ਼ਰਸ ਦੇ ਸਿਮ ਕਾਰਡ ਦੀ 30 ਦਿਨਾਂ ’ਚ ਆਊਟਗੋਇੰਗ ਕਾਲ ਅਤੇ 45 ਦਿਨਾਂ ’ਚ ਇਨਕਮਿੰਗ ਕਾਲ ਬੰਦ ਕਰ ਦਿੱਤੀ ਜਾਵੇ। ਨਾਲ ਹੀ ਸਿਮ ਨੂੰ 60 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਉਥੇ ਹੀ ਇੰਟਰਨੈਸਨਲ ਰੋਮਿੰਗ, ਬੀਮਾਰ ਅਤੇ ਦਿਵਿਆਂਗ ਵਿਅਕਤੀਆਂ ਨੂੰ 30 ਦਿਨਾਂ ਦਾ ਵਾਧੂ ਸਮਾਂ ਦੇਣ ਦਾ ਐਲਾਨ ਕੀਤਾ ਸੀ। DoT ਮੁਤਾਬਕ, ਜੇਕਰ ਲਾਅ ਇਨਫੋਰਸਮੈਂਟ ਏਜੰਸੀ ਵਲੋਂ ਜਾਂ ਫਿਰ ਬੈਂਕ ਜਾਂ ਕਿਸੇ ਹੋਰ ਵਿੱਤੀ ਸੰਸਥਾਨ ਵਲੋਂ ਮੋਬਾਇਲ ਨੰਬਰ ਦੇ ਖ਼ਿਲਾਫ਼ ਸ਼ਿਕਾਇਤ ਮਿਲਦੀ ਹੈ ਤਾਂ ਅਜਿਹੇ ’ਚ ਸਿਮ ਦੀ ਆਊਟਗੋਇੰਗ ਕਾਲ 5 ਅਤੇ ਇਨਕਮਿੰਗ ਕਾਲ 10 ਦਿਨਾਂ ’ਚ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਜਦਕਿ ਸਿਮ ਪੂਰੀ ਤਰ੍ਹਾਂ 15 ਦਿਨਾਂ’ਚ ਬੰਦ ਹੋ ਜਾਵੇਗਾ।

ਇਹ ਵੀ ਪੜ੍ਹੋ– ਜਵਾਈ ਦੀ ਕੀਤੀ ਅਜਿਹੀ ਖਾਤਰਦਾਰੀ! ਹਰ ਪਾਸੇ ਹੋ ਰਹੀ ਹੈ ਚਰਚਾ

ਕਿਸ ਨੂੰ ਕਿੰਨੇ ਸਿਮ ਰੱਖਣ ਦਾ ਅਧਿਕਾਰ
ਦੂਰਸੰਚਾਰ ਵਿਭਾਗ ਦੇ ਨਵੇਂ ਨਿਯਮਾਂ ਦੀ ਮੰਨੀਏ ਤਾਂ ਇਕ ਭਾਰਤ ਦਾ ਕੋਈ ਵੀ ਨਾਗਰਿਕ ਆਪਣੇ ਨਾਮ ਤੋਂ ਵਧ ਤੋਂ ਵਧ 9 ਸਿਮ ਕਾਰਡ ਰੱਖ ਸਕਦਾ ਹੈ। ਜਦਕਿ ਜੰਮੂ-ਕਸ਼ਮੀਰ ਸਮੇਤ ਉੱਤਰ-ਪੂਰਬ ਦੇ ਨਾਗਰਿਕਾਂਲਈ 6 ਸਿਮ ਕਾਰਡ ਰੱਖਣ ਦੀ ਛੋਟ ਹੈ। ਨਵੇਂ ਨਿਯਮਾਂ ਮੁਤਾਬਕ, ਇਕ ਆਈ.ਡੀ. ’ਤੇ 9 ਤੋਂ ਵਧ ਸਿਮ ਵੈਰੀਫਿਕੇਸ਼ਨ ਕਰਵਾਉਣਾ ਯੋਗ ਹੋਵੇਗਾ। ਅਜਿਹਾ ਕਦਮ ਆਨਲਾਈਨ ਫਰਾਡ, ਇਤਰਾਜ਼ਯੋਗ ਕਾਲ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। 

ਇਹ ਵੀ ਪੜ੍ਹੋ– ਕੋਰੋਨਾ ਪਾਬੰਦੀਆਂ ਤੋਂ ਦੂਰ! ਭਾਰਤ ’ਚ ਹੋਣ ਜਾ ਰਿਹੈ ਪਹਿਲਾ ‘ਮੇਟਾਵਰਸ’ ਵਿਆਹ


Rakesh

Content Editor

Related News