ਖ਼ੁਸ਼ਖ਼ਬਰੀ : ਰੋਡਵੇਜ਼ ਦੀ ਬੱਸ 'ਚ ਹੁਣ ਇਹ ਲੋਕ ਕਰ ਸਕਣਗੇ ਮੁਫ਼ਤ ਸਫ਼ਰ

Friday, Nov 08, 2024 - 07:21 PM (IST)

ਖ਼ੁਸ਼ਖ਼ਬਰੀ : ਰੋਡਵੇਜ਼ ਦੀ ਬੱਸ 'ਚ ਹੁਣ ਇਹ ਲੋਕ ਕਰ ਸਕਣਗੇ ਮੁਫ਼ਤ ਸਫ਼ਰ

ਹਰਿਆਣਾ ਡੈਸਕ : ਹਰਿਆਣਾ ਦੇ ਲਗਭਗ 73 ਲੱਖ ਗ਼ਰੀਬ ਲੋਕਾਂ ਨੂੰ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦਾ ਮੌਕਾ ਮਿਲੇਗਾ। 'ਹਰਿਆਣਾ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਪਰਿਵਹਾਨ ਯੋਜਨਾ' ਦੇ ਤਹਿਤ ਇਹ ਸਹੂਲਤ ਸੂਬੇ ਦੇ ਗ਼ਰੀਬ ਲੋਕਾਂ ਨੂੰ ਮਿਲੇਗੀ। ਇਸ ਯੋਜਨਾ ਦੇ ਤਹਿਤ ਗ਼ਰੀਬ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਸਮੇਤ ਸਾਰੇ ਯੋਗ ਵਿਅਕਤੀਆਂ ਦੇ ਸਮਾਰਟ ਕਾਰਡ ਬਣਾਏ ਜਾਣਗੇ, ਜਿਸ ਨੂੰ ਦਿਖਾ ਕੇ ਉਹ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਦੇ ਹਨ।

ਇਹ ਵੀ ਪੜ੍ਹੋ - ਸਿਰਫ ਮੁੰਡੀ ਬਚੀ ਹੈ..ਬਾਕਿ ਤਾਂ ਖਾ ਗਏ.., ਸਮੋਸੇ 'ਚੋਂ ਮਿਲੀ ਕਿਰਲੀ, ਮੁੰਡੇ ਦੀ ਵਿਗੜੀ ਹਾਲਤ

ਪਰਿਵਾਰਕ ਸ਼ਨਾਖਤੀ ਕਾਰਡ ਵਿੱਚ ਦਰਜ ਜਾਣਕਾਰੀ ਦੇ ਆਧਾਰ 'ਤੇ ਇਹ ਸ਼ਨਾਖਤ ਕੀਤੀ ਗਈ ਹੈ ਕਿ ਇਸ ਸਕੀਮ ਦੇ ਘੇਰੇ ਵਿੱਚ ਸੂਬੇ ਦੇ ਜ਼ਿਆਦਾਤਰ ਗਰੀਬਾਂ ਨੂੰ ਸ਼ਾਮਲ ਕੀਤਾ ਜਾਵੇਗਾ। ਤਿੰਨ ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ਵਿੱਚ ਹਰੇਕ ਮੈਂਬਰ ਨੂੰ ਮੁਫ਼ਤ ਬੱਸ ਯਾਤਰਾ ਲਈ ਇੱਕ ਸਮਾਰਟ ਕਾਰਡ ਦਿੱਤਾ ਜਾਵੇਗਾ। ਜਿਨ੍ਹਾਂ ਗਰੀਬ ਪਰਿਵਾਰਾਂ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਸਾਰੇ ਮੈਂਬਰਾਂ ਲਈ ਸਮਾਰਟ ਕਾਰਡ ਬਣਾਏ ਜਾਣਗੇ। ਇਸ ਕਾਰਡ ਰਾਹੀਂ ਪਰਿਵਾਰ ਦਾ ਹਰ ਮੈਂਬਰ ਰੋਡਵੇਜ਼ ਦੀਆਂ ਬੱਸਾਂ 'ਚ ਸਾਲਾਨਾ 1000 ਕਿਲੋਮੀਟਰ ਤੱਕ ਦਾ ਮੁਫ਼ਤ ਸਫ਼ਰ ਕਰ ਸਕੇਗਾ। ਮੌਜੂਦਾ ਸਮੇਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਵਿੱਚ 50 ਫ਼ੀਸਦੀ ਕਿਰਾਇਆ ਮੁਆਫ਼ ਹੈ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

50 ਫ਼ੀਸਦੀ ਕਿਰਾਏ 'ਤੇ ਕਿਲੋਮੀਟਰ ਦੀ ਕੋਈ ਸੀਮਾ ਨਹੀਂ ਹੈ ਕਿ ਉਹ ਕਿੰਨੇ ਕਿਲੋਮੀਟਰ ਦੀ ਯਾਤਰਾ ਕਰ ਸਕਦੇ ਹਨ। 'ਮੁੱਖ ਮੰਤਰੀ ਅੰਤੋਦਿਆ ਪਰਿਵਾਰ ਪਰਿਵਹਾਨ ਯੋਜਨਾ' ਨਾਲ ਜੁੜਨ ਤੋਂ ਬਾਅਦ ਬਜ਼ੁਰਗ ਪਹਿਲਾ 1000 ਕਿਲੋਮੀਟਰ ਦੀ ਮੁਫ਼ਤ ਯਾਤਰਾ ਦਾ ਲਾਭ ਲੈ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਅੱਧੇ (50 ਫ਼ੀਸਦੀ) ਕਿਰਾਏ ਨਾਲ ਬੱਸਾਂ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਛੋਟੇ ਬੱਚਿਆਂ ਨੂੰ ਵੀ ਬੱਸਾਂ ਵਿੱਚ ਅੱਧਾ ਕਿਰਾਇਆ ਮਿਲਦਾ ਹੈ। ਇਸ ਸਕੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਬੱਚੇ 1000 ਕਿਲੋਮੀਟਰ ਤੱਕ ਦਾ ਸਫ਼ਰ ਵੀ ਮੁਫ਼ਤ ਵਿੱਚ ਕਰ ਸਕਣਗੇ। ਉਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਸਮਾਰਟ ਕਾਰਡ ਬਣਾਏ ਜਾਣਗੇ ਜਿਨ੍ਹਾਂ ਨੂੰ ਸਰਕਾਰ ਨੇ ਰੋਡਵੇਜ਼ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ। ਸਮਾਰਟ ਕਾਰਡ ਦਿਖਾ ਕੇ ਇਸ ਵਰਗ ਦੇ ਲੋਕ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੇ।

ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ

ਇਸ ਤੋਂ ਬਾਅਦ ਉਹਨਾਂ ਨੂੰ ਅੱਧੇ (50 ਫ਼ੀਸਦੀ) ਕਿਰਾਏ ਨਾਲ ਬੱਸਾਂ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਛੋਟੇ ਬੱਚਿਆਂ ਨੂੰ ਵੀ ਬੱਸਾਂ ਵਿੱਚ ਅੱਧਾ ਕਿਰਾਇਆ ਮਿਲਦਾ ਹੈ। ਇਸ ਸਕੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਬੱਚੇ 1000 ਕਿਲੋਮੀਟਰ ਤੱਕ ਦਾ ਸਫ਼ਰ ਵੀ ਮੁਫ਼ਤ ਵਿੱਚ ਕਰ ਸਕਣਗੇ। ਉਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਸਮਾਰਟ ਕਾਰਡ ਬਣਾਏ ਜਾਣਗੇ, ਜਿਨ੍ਹਾਂ ਨੂੰ ਸਰਕਾਰ ਨੇ ਰੋਡਵੇਜ਼ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ। ਸਮਾਰਟ ਕਾਰਡ ਦਿਖਾ ਕੇ ਇਸ ਵਰਗ ਦੇ ਲੋਕ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੇ।

ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਸ ਯੋਜਨਾ ਦਾ ਲਾਭ ਰਾਜ ਦੇ ਸਾਰੇ ਗਰੀਬ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਮਿਲੇਗਾ। ਸਰਕਾਰ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸਾਲਾਨਾ ਇੱਕ ਹਜ਼ਾਰ ਕਿਲੋਮੀਟਰ ਤੱਕ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਇਸ ਸਕੀਮ ਨੂੰ ਅਗਲੇ ਕੁਝ ਦਿਨਾਂ ਵਿੱਚ ਜ਼ਮੀਨੀ ਪੱਧਰ ’ਤੇ ਲਾਗੂ ਕਰ ਦਿੱਤਾ ਜਾਵੇਗਾ। ਹੁਣ ਤੱਕ ਦੇ ਅੰਦਾਜ਼ੇ ਮੁਤਾਬਕ 73 ਲੱਖ ਲੋਕ ਇਸ ਯੋਜਨਾ ਦੇ ਲਾਭ ਹੇਠ ਆ ਰਹੇ ਹਨ। ਸਰਕਾਰ ਨੇ ਧੀਆਂ ਲਈ ਮੁਫ਼ਤ ਬੱਸ ਸਫ਼ਰ ਵੀ ਸ਼ੁਰੂ ਕੀਤਾ ਹੈ। ਸਰਕਾਰ ਨੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੀਆਂ ਧੀਆਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਹਨ।

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News