ਇਹ ਹਨ ਦੇਸ਼ ਦੇ 10 ਸਭ ਤੋਂ ਅਮੀਰ ਰਾਜ, ਪੰਜ ਰਾਜ ਹਨ ਦੱਖਣੀ ਭਾਰਤ ਤੋਂ

Sunday, Mar 28, 2021 - 04:20 AM (IST)

ਨਵੀਂ ਦਿੱਲੀ - ਅੰਤਰਰਾਸ਼ਟਰੀ ਮੁਦਰਾ ਫੰਡ ਨੇ ਭਾਰਤ ਦੀ ਆਰਥਿਕ ਸਥਿਤੀ ਨੂੰ ਲੈ ਕੇ ਸਕਾਰਾਤਮਕ ਗੱਲ ਕਹੀ ਹੈ। ਇਸ ਦੇ ਮੁਤਾਬਕ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਵੀ ਦੇਸ਼ ਦੀ ਇਕਨਾਮੀ ਪਟੜੀ 'ਤੇ ਆ ਰਹੀ ਹੈ। ਮਹਾਮਾਰੀ ਦੇ ਸਾਲਭਰ ਬਾਅਦ ਪਹਿਲੀ ਵਾਰ ਇਹ ਟ੍ਰੈਂਡ ਦਿਖਿਆ। ਇਸ ਦੌਰਾਨ ਜਾਣਦੇ ਹਾਂ, ਦੇਸ਼ ਦੇ ਉਨ੍ਹਾਂ ਰਾਜਾਂ ਬਾਰੇ ਜਿਨ੍ਹਾਂ ਦੀ ਜੀ.ਡੀ.ਪੀ. ਸਭ ਤੋਂ ਜ਼ਿਆਦਾ ਹੈ, ਯਾਨੀ ਜਿਹੜੇ ਦੇਸ਼ ਦੀ ਇਕਨਾਮੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਦੇ ਰਹੇ ਹਨ।

ਇਕਨਾਮਿਕ ਫਰੀਡਮ ਰੈਂਕਿੰਗ ਮੁਤਾਬਕ ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਅਮੀਰ ਰਾਜ ਹੈ। ਸਾਲ 2017–18 ਵਿੱਚ ਇੱਥੇ ਦੀ ਜੀ.ਡੀ.ਪੀ. 27.96 ਲੱਖ ਕਰੋੜ ਰੁਪਏ ਰਹੀ। ਇੱਥੇ ਦੀ ਰਾਜਧਾਨੀ ਮੁੰਬਈ ਨੂੰ ਅਣ ਅਧਕਾਰਿਕ ਤੌਰ 'ਤੇ ਦੇਸ਼ ਦੀ ਆਰਥਿਕ ਰਾਜਧਾਨੀ ਵੀ ਕਿਹਾ ਜਾਂਦਾ ਹੈ, ਜਿੱਥੇ ਸਾਰੇ ਵੱਡੇ ਬੈਂਕ, ਬੀਮਾ ਕੰਪਨੀਆਂ ਅਤੇ ਸਟਾਕ ਮਾਰਕੀਟ ਹੈ। ਇਹ ਰਾਜ ਉਂਝ ਇੰਡਸਟਰੀ 'ਤੇ ਨਿਰਭਰ ਹੈ ਪਰ ਖੇਤੀ-ਕਿਸਾਨੀ ਵੀ ਇੱਥੇ ਕਮਾਈ ਦਾ ਵੱਡਾ ਜ਼ਰੀਆ ਹੈ।

ਇਹ ਵੀ ਪੜ੍ਹੋ- ਦਿੱਲੀ 'ਚ ਅੰਤਰਜਾਤੀ ਵਿਆਹ ਕਰਨ 'ਤੇ ਕੇਜਰੀਵਾਲ ਸਰਕਾਰ ਦੇਵੇਗੀ ਸੁਰੱਖਿਆ, SOP ਜਾਰੀ

ਇਸ ਦੇ ਬਾਅਦ ਵਾਰੀ ਆਉਂਦੀ ਹੈ ਤਾਮਿਲਨਾਡੂ ਦੀ, ਜਿਸ ਦੀ ਜੀ.ਡੀ.ਪੀ. 17.25 ਲੱਖ ਕਰੋੜ ਰੁਪਏ ਹੈ। ਦੱਖਣੀ ਭਾਰਤ ਦਾ ਇਹ ਰਾਜ ਉਦਯੋਗਾਂ ਤੋਂ ਇਲਾਵਾ ਖੇਤੀ-ਕਿਸਾਨੀ ਅਤੇ ਸੈਰ-ਸਪਾਟੇ ਨਾਲ ਵੀ ਕਾਫ਼ੀ ਕਮਾਈ ਕਰਦਾ ਹੈ। ਦੱਸ ਦਈਏ ਕਿ ਤਾਮਿਲਨਾਡੂ ਵਿੱਚ ਦ੍ਰਵਿੜ ਸ਼ੈਲੀ ਦੇ ਲੱਗਭੱਗ 33000 ਮੰਦਰ ਹਨ, ਜਿਨ੍ਹਾਂ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਇਨ੍ਹਾਂ ਵਿੱਚੋਂ ਕਈ ਮੰਦਰ ਤਾਂ 1400 ਸਾਲ ਤੋਂ ਵੀ ਜ਼ਿਆਦਾ ਪ੍ਰਾਚੀਨ ਹਨ। ਜਿਵੇਂ ਮਦੁਰੈ ਦਾ ਮੀਨਾਕਸ਼ੀ ਮੰਦਰ, ਰਾਮੇਸ਼ਵਰ ਦਾ ਰਾਮਨਾਥਸਵਾਮੀ ਮੰਦਰ ਅਤੇ ਚੇਨਈ ਦਾ ਕਪਲੀਸ਼ਵਰਰ ਮੰਦਰ।

ਤੀਸਰੇ ਨੰਬਰ 'ਤੇ ਕਰਨਾਟਕ ਦੀ ਜੀ.ਡੀ.ਪੀ. 15.88 ਲੱਖ ਕਰੋੜ ਰੁਪਏ ਹੈ। ਖੇਤੀਬਾੜੀ ਇੱਥੇ ਦਾ ਮੁੱਖ ਵਪਾਰ ਹੈ, ਜਿਸਦੇ ਤਹਿਤ ਲੱਗਭੱਗ 123,100 ਵਰਗ ਕਿਲੋਮੀਟਰ ਵਿੱਚ ਖੇਤੀ ਦੀ ਜਾਂਦੀ ਹੈ। ਇਹ ਰਾਜ ਦੀ ਕੁਲ ਜ਼ਮੀਨ ਦਾ ਲੱਗਭੱਗ 64.60% ਹਿੱਸਾ ਹੈ। ਇਸ ਤੋਂ ਇਲਾਵਾ ਉੱਚ ਸਿੱਖਿਆ ਦੇ ਮਾਮਲੇ ਵਿੱਚ ਵੀ ਇਹ ਰਾਜ ਕਮਾਲ ਕਰ ਰਿਹਾ ਹੈ। ਨਾਲ ਹੀ ਇੱਥੇ ਹੈਲਥ ਅਤੇ ਵਿਗਿਆਨ ਨਾਲ ਜੁੜੇ ਵੱਡੇ ਸੰਸਥਾਨ ਹਨ। ਇਸ ਨੂੰ ਸਿਲਿਕਾਨ ਵੈਲੀ ਆਫ ਇੰਡੀਆ ਵੀ ਕਹਿੰਦੇ ਹਨ।

ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਨੇ ਦਿੱਤੀ ਧਮਕੀ, ਯੁੱਧਵੀਰ ਨੂੰ ਛੱਡ ਦਿਓ ਨਹੀਂ ਤਾਂ ਨੇਤਾਵਾਂ ਨੂੰ ਨਜ਼ਰਬੰਦ ਕਰ ਦੇਣਗੇ ਕਿਸਾਨ

ਉੱਤਰ ਪ੍ਰਦੇਸ਼ ਨੂੰ ਦੇਸ਼ ਦੇ ਚੌਥੇ ਸਭ ਤੋਂ ਅਮੀਰ ਰਾਜ ਦਾ ਦਰਜਾ ਮਿਲਿਆ ਹੋਇਆ ਹੈ। ਇੱਥੇ ਦੀ ਜੀ.ਡੀ.ਪੀ. 15.79 ਲੱਖ ਕਰੋੜ ਰੁਪਏ ਹੈ। ਪਿਛਲੇ ਕਈ ਦਹਾਕਿਆਂ ਤੋਂ ਇੱਥੇ ਉਦਯੋਗਾਂ ਅਤੇ ਖਾਸਕਰ IT ਇੰਡਸਟਰੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ  ਹੈ, ਇਸ ਲਈ ਤਾਂ ਇਸ ਨੂੰ ਉੱਤਰ ਭਾਰਤ ਦਾ IT ਹੱਬ ਵੀ ਕਹਿੰਦੇ ਹਨ। 

ਗੁਜਰਾਤ ਰਾਜ ਦੇਸ਼ ਦਾ ਪੰਜਵਾਂ ਸਭ ਤੋਂ ਅਮੀਰ ਰਾਜ ਹੈ, ਜਿੱਥੇ ਦੀ ਜੀ.ਡੀ.ਪੀ. 14.96 ਲੱਖ ਕਰੋੜ ਰੁਪਏ ਰਹੀ। ਟੈਕਸਟਾਈਲ, ਵੈਜੀਟੇਬਲ ਆਇਲ, ਕੈਮੀਕਲ ਅਤੇ ਸੀਮੈਂਟ ਵਰਗੀਆਂ ਵਸਤਾਂ ਦਾ ਉਦਯੋਗ ਇੱਥੇ ਕਾਫ਼ੀ ਫਲ-ਫੁਲ ਰਿਹਾ ਹੈ। ਰਾਜ ਦੀ ਪ੍ਰਮੁੱਖ ਖੇਤੀਬਾੜੀ ਉਪਜ ਵਿੱਚ ਕਪਾਹ, ਮੂੰਗਫਲੀ, ਖਜੂਰ, ਗੰਨਾ, ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦ ਸ਼ਾਮਲ ਹਨ। ਇਸ ਰਾਜ ਵਿੱਚ ਸਾਲ 2015 ਵਿੱਚ ਦੇਸ਼ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ- ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੇ ਬਾਵਜੁਦ ਵੀ ਸਿਹਤ ਕਰਮਚਾਰੀ ਨੂੰ ਹੋਇਆ ਕੋਰੋਨਾ, ਮੌਤ

ਇਸ ਤੋਂ ਬਾਅਦ ਨੰਬਰ ਆਉਂਦਾ ਹੈ ਪੱਛਮੀ ਬੰਗਾਲ ਦਾ, ਜਿਸ ਦਾ ਕੁਲ ਯੋਗਦਾਨ 13.14 ਲੱਖ ਕਰੋੜ ਹੈ। ਉਦਯੋਗ-ਧੰਧੇ ਤੋਂ ਇਲਾਵਾ ਸਾਹਿਤ ਅਤੇ ਸੰਸਕ੍ਰਿਤੀ ਦੇ ਮਾਮਲੇ ਵਿੱਚ ਵੀ ਇਹ ਰਾਜ ਬੇਮਿਸਾਲ ਹੈ। ਬੰਗਾਲ ਤੋਂ ਬਾਅਦ ਹੌਲੀ ਹੌਲੀ ਆਂਧਰ ਪ੍ਰਦੇਸ਼, ਤੇਲੰਗਾਨਾ, ਕੇਰਲ ਅਤੇ ਰਾਜਸਥਾਨ ਦਾ ਨੰਬਰ ਆਉਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News