ਹੁਣ ਨਹੀਂ ਹੋਣਗੇ ਰੇਲ ਹਾਦਸੇ ! ''ਕਵਚ'' ਨਾਲ ਲੈਸ ਹੋਇਆ ਇਹ ਰੇਲਵੇ ਟਰੈਕ

Wednesday, Sep 25, 2024 - 05:50 AM (IST)

ਨੈਸ਼ਨਲ ਡੈਸਕ : ਰਾਜਸਥਾਨ ਦੇ ਸਵਾਈ ਮਾਧੋਪੁਰ ਤੋਂ ਕੋਟਾ ਵਿਚਕਾਰ 108 ਕਿ.ਮੀ. ਦਾ ਰੇਲਵੇ ਟਰੈਕ ਹੁਣ ‘ਕਵਚ’ ਨਾਲ ਲੈਸ ਹੋ ਗਿਆ ਹੈ। ਰੇਲਵੇ ਨੇ ਇੱਥੇ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਸਿਸਟਮ ‘ਕਵਚ 4.0’ ਲਾ ਦਿੱਤਾ ਹੈ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਖੁਦ ਮੰਗਲਵਾਰ ਰਾਜਸਥਾਨ ਵਿਚ ਇਸ ‘ਕਵਚ’ ਦਾ ਟੈਸਟ ਕੀਤਾ। ਉਨ੍ਹਾਂ ਨੇ ਸਵਾਈ ਮਾਧੋਪੁਰ ਤੋਂ ਸੁਮੇਰਗੰਜ ਮੰਡੀ ਤਕ ਰੇਲ ਗੱਡੀ ਦੇ ਲੋਕੋ ਵਿਚ ਸਫ਼ਰ ਕੀਤਾ। ‘ਕਵਚ’ ਸਿਸਟਮ ਦੋ ਰੇਲਗੱਡੀਆਂ ਨੂੰ ਆਹਮੋ-ਸਾਹਮਣੇ ਆਉਣ ’ਤੇ ਆਪਣੇ ਆਪ ਰੋਕਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ- ਸਾਥੀ ਦੀ ਗ਼ਲਤੀ ਕਾਰਨ ਜਾਣਾ ਪਿਆ Jail, ਸੰਤ ਸੀਚੇਵਾਲ ਨੇ ਇੰਝ ਕਰਵਾਈ ਵਿਦੇਸ਼ 'ਚ ਫਸੇ ਨੌਜਵਾਨ ਦੀ 'ਘਰ ਵਾਪਸੀ'

ਟੈਸਟ 1 : ਰੇਲ ਮੰਤਰੀ ਨੇ ਟ੍ਰਾਇਲ ਦੌਰਾਨ ਸਵਾਈ ਮਾਧੋਪੁਰ ਤੋਂ ਕੋਟਾ ਵਿਚਕਾਰ ਰੇਲਗੱਡੀ ਰਾਹੀਂ ਯਾਤਰਾ ਕੀਤੀ। ਲੋਕੋ ਪਾਇਲਟ ਨੇ ਟ੍ਰੇਨ ਨੂੰ 130 ਕਿ. ਮੀ. ਤਕ ਦੌੜਾਇਆ। ਜਿਵੇਂ ਹੀ ਰੇਲਗੱਡੀ ਰੇਲਵੇ ਫਾਟਕ ਨੇੜੇ ਪਹੁੰਚੀ, ‘ਕਵਚ’ ਸਿਸਟਮ ਐਕਟੀਵੇਟ ਹੋ ਗਿਆ। ਫਾਟਕ ਖੁੱਲ੍ਹਾ ਸੀ, ਇਸ ਲਈ ‘ਕਵਚ’ ਸਿਸਟਮ ਨੇ ਰੇਲਗੱਡੀ ਨੂੰ ਸਿਰਫ਼ 50 ਮੀਟਰ ਦੀ ਦੂਰੀ ’ਤੇ ਰੋਕ ਦਿੱਤਾ।

ਟੈਸਟ 2 : ਲੋਕੋ ਪਾਇਲਟ ਨੇ 120 ਤੋਂ 130 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਬਣਾਈ ਰੱਖੀ। ‘ਕਵਚ’ ਸਿਸਟਮ ਨੇ ਖੇਤਰ ਲਈ ਰੇਲਗੱਡੀ ਦੀ ਸਪੀਡ ਨੂੰ ਕੰਟਰੋਲ ਕੀਤਾ।

ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੇ ਸਖ਼ਤ ਨਿਰਦੇਸ਼, ਅਣਦੇਖਾ ਕਰਨ 'ਤੇ ਪਵੇਗਾ ਪਛਤਾਉਣਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News