ਦਿੱਲੀ ਨੇ ਪ੍ਰਿਆਂਸ਼ ਆਰਿਆ ਦੇ ਧਮਾਕੇ ਨਾਲ ਰੇਲਵੇ ਨੂੰ ਹਰਾ ਕੇ ਸੁਪਰ ਲੀਗ ''ਚ ਬਣਾਈ ਜਗ੍ਹਾ

Thursday, Nov 26, 2026 - 06:22 PM (IST)

ਦਿੱਲੀ ਨੇ ਪ੍ਰਿਆਂਸ਼ ਆਰਿਆ ਦੇ ਧਮਾਕੇ ਨਾਲ ਰੇਲਵੇ ਨੂੰ ਹਰਾ ਕੇ ਸੁਪਰ ਲੀਗ ''ਚ ਬਣਾਈ ਜਗ੍ਹਾ

ਇੰਦੌਰ: ਕਪਤਾਨ ਪ੍ਰਿਆਂਸ਼ ਆਰਿਆ ਦੇ ਸ਼ਾਨਦਾਰ ਅਰਧ-ਸੈਂਕੜੇ ਦੀ ਬਦੌਲਤ ਦਿੱਲੀ ਨੇ ਸੈਯਦ ਮੁਸ਼ਤਾਕ ਅਲੀ ਟੀ-20 ਟਰਾਫ਼ੀ ਦੇ ਗਰੁੱਪ 'ਬੀ' ਮੁਕਾਬਲੇ ਵਿੱਚ ਰੇਲਵੇ ਨੂੰ 8 ਵਿਕਟਾਂ ਨਾਲ ਹਰਾ ਕੇ ਸੁਪਰ ਲੀਗ ਚਰਨ ਲਈ ਕੁਆਲੀਫ਼ਾਈ ਕਰ ਲਿਆ ਹੈ। ਇੰਦੌਰ ਵਿਖੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੇਲਵੇ ਦੀ ਟੀਮ ਦਿੱਲੀ ਦੀ ਗੇਂਦਬਾਜ਼ੀ ਸਾਹਮਣੇ 19.5 ਓਵਰਾਂ ਵਿੱਚ 122 ਰਨਾਂ 'ਤੇ ਢੇਰ ਹੋ ਗਈ। ਦਿੱਲੀ ਵੱਲੋਂ ਲੈੱਗ-ਸਪਿਨਰ ਸੁਯਸ਼ ਸ਼ਰਮਾ ਨੇ 14 ਰਨ ਦੇ ਕੇ 3 ਅਤੇ ਰਜਨੀਸ਼ ਡਾਗਰ ਨੇ 3 ਵਿਕਟਾਂ ਹਾਸਲ ਕੀਤੀਆਂ।

123 ਰਨਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੇ ਮਹਿਜ਼ 11.1 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ 127 ਰਨ ਬਣਾ ਕੇ ਜਿੱਤ ਦਰਜ ਕੀਤੀ। ਕਪਤਾਨ ਪ੍ਰਿਆਂਸ਼ ਆਰਿਆ ਨੇ 30 ਗੇਂਦਾਂ ਵਿੱਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 56 ਰਨ ਬਣਾਏ, ਜਦਕਿ ਤੇਜਸਵੀ ਦਹੀਆ ਨੇ 16 ਗੇਂਦਾਂ ਵਿੱਚ 5 ਛੱਕਿਆਂ ਨਾਲ ਅਜੇਤੂ 42 ਰਨਾਂ ਦੀ ਤੂਫ਼ਾਨੀ ਪਾਰੀ ਖੇਡੀ। ਦੋਹਾਂ ਨੇ ਤੀਜੀ ਵਿਕਟ ਲਈ 77 ਰਨਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਸ ਜਿੱਤ ਨਾਲ ਦਿੱਲੀ +3.220 ਦੇ ਨੈੱਟ ਰਨ ਰੇਟ ਨਾਲ ਆਪਣੇ ਗਰੁੱਪ ਵਿੱਚ ਸਿਖਰ 'ਤੇ ਪਹੁੰਚ ਗਈ ਹੈ।


author

Tarsem Singh

Content Editor

Related News