ਭਾਜਪਾ ਦੇ ਰਾਸ਼ਟਰੀ ਪ੍ਰਧਾਨ ਲਈ ਹੁਣ ਨਹੀਂ ਹੋਵੇਗੀ ਚੋਣ, JP ਨੱਢਾ ਦਾ ਕਾਰਜਕਾਲ ਜੂਨ ਤੱਕ ਵਧਿਆ

Monday, Feb 19, 2024 - 12:41 PM (IST)

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਲਈ ਹੁਣ ਨਹੀਂ ਹੋਵੇਗੀ ਚੋਣ, JP ਨੱਢਾ ਦਾ ਕਾਰਜਕਾਲ ਜੂਨ ਤੱਕ ਵਧਿਆ

ਨਵੀਂ ਦਿੱਲੀ (ਭਾਸ਼ਾ)- ਦਿੱਲੀ ’ਚ ਭਾਜਪਾ ਦੇ ਕੌਮੀ ਸੰਮੇਲਨ ’ਚ ਕੌਮੀ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਮਤਾ ਪਾਸ ਹੋਇਆ ਹੈ। ਇਸ ਮੁਤਾਬਕ ਅਹੁਦਾ ਖਾਲੀ ਹੋਣ ’ਤੇ ਸੰਸਦੀ ਬੋਰਡ ਪ੍ਰਧਾਨ ਦੀ ਨਿਯੁਕਤੀ ਕਰ ਸਕੇਗਾ। ਇਸ ਪ੍ਰਸਤਾਵ ਦੇ ਪਾਸ ਹੋਣ ਦੇ ਨਾਲ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾ ਦਿੱਤਾ ਗਿਆ ਹੈ। ਜੇ.ਪੀ. ਨੱਢਾ ਜੂਨ 2019 ’ਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣੇ ਸਨ। ਇਸ ਤੋਂ ਬਾਅਦ 20 ਜਨਵਰੀ, 2020 ਨੂੰ ਉਨ੍ਹਾਂ ਨੂੰ ਕੁੱਲ ਵਕਤੀ ਪ੍ਰਧਾਨ ਬਣਾਇਆ ਗਿਆ। ਭਾਜਪਾ ਦੇ ਇਤਿਹਾਸ ’ਚ ਹੁਣ ਤੱਕ ਚੋਣਾਂ ਦੀ ਨੌਬਤ ਨਹੀਂ ਆਈ। ਇਸ ਨੂੰ ਭਾਜਪਾ ਅੰਦਰੂਨੀ ਲੋਕਤੰਤਰ ਦਾ ਨਾਂ ਦਿੰਦੀ ਹੈ। ਯਾਨੀ ਕਿਸੇ ਇਕ ਨਾਂ ’ਤੇ ਸਹਿਮਤੀ ਬਣ ਜਾਂਦੀ ਹੈ। ਇਸ ਨੂੰ ਬਹੁਮਤ ਦਾ ਫੈਸਲਾ ਵੀ ਕਿਹਾ ਜਾਂਦਾ ਹੈ। ਰਾਜਨਾਥ ਸਿੰਘ ਜਦੋਂ ਪਾਰਟੀ ਪ੍ਰਧਾਨ ਸਨ ਤਾਂ ਮੰਨਿਆ ਜਾ ਰਿਹਾ ਸੀ ਕਿ ਨਿਤਿਨ ਗਡਕਰੀ ਨੂੰ ਦੂਜੀ ਵਾਰ ਪ੍ਰਧਾਨ ਦਾ ਅਹੁਦਾ ਮਿਲਣ ਵਾਲਾ ਹੈ। ਇਸ ਦੇ ਲਈ ਭਾਜਪਾ ਨੇ ਆਪਣੇ ਸੰਵਿਧਾਨ ’ਚ ਸੋਧ ਵੀ ਕੀਤੀ ਸੀ। ਉਸ ਸਮੇਂ ਯਸ਼ਵੰਤ ਸਿਨ੍ਹਾ ਵੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਵਾਲੇ ਸਨ ਪਰ ਉਨ੍ਹਾਂ ਨੂੰ ਮਨਾ ਲਿਆ ਗਿਆ ਅਤੇ ਚੋਣਾਂ ਕਰਵਾਉਣ ਦੀ ਨੌਬਤ ਨਹੀਂ ਆਈ ਸੀ।

ਇਹ ਵੀ ਪੜ੍ਹੋ : ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਬੋਲੇ, ਸਰਕਾਰ ਟਾਲ-ਮਟੋਲ ਦੀ ਨੀਤੀ ਛੱਡੇ, ਅਸੀਂ ਪਿੱਛੇ ਮੁੜਨ ਵਾਲੇ ਨਹੀਂ

ਭਾਜਪਾ ’ਚ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਕੀ ਹੈ?

ਭਾਰਤੀ ਜਨਤਾ ਪਾਰਟੀ ’ਚ ਪ੍ਰਧਾਨ ਦੀ ਚੋਣ ਲਈ ਪਾਰਟੀ ਦੇ ਸੰਵਿਧਾਨ ’ਚ ਸਪੱਸ਼ਟ ਹਦਾਇਤਾਂ ਹਨ। ਪਾਰਟੀ ਦੇ ਸੰਵਿਧਾਨ ਦੀ ਧਾਰਾ 19 ਤਹਿਤ ਕੌਮੀ ਪ੍ਰਧਾਨ ਦੀ ਚੋਣ ਲਈ ਪ੍ਰਬੰਧ ਕੀਤੇ ਗਏ ਹਨ। ਸੈਕਸ਼ਨ 19 ਅਨੁਸਾਰ ਪਾਰਟੀ ਦੇ ਪ੍ਰਧਾਨ ਦੀ ਚੋਣ ਇਲੈਕਟੋਰਲ ਕਾਲਜ ਵੱਲੋਂ ਕੀਤੀ ਜਾਵੇਗੀ। ਇਸ ’ਚ ਨੈਸ਼ਨਲ ਕੌਂਸਲ ਅਤੇ ਸਟੇਟ ਕੌਂਸਲਾਂ ਦੇ ਮੈਂਬਰ ਹੋਣਗੇ। ਪਾਰਟੀ ਦੇ ਸੰਵਿਧਾਨ ’ਚ ਕਿਹਾ ਗਿਆ ਹੈ ਕਿ ਇਹ ਚੋਣ ਰਾਸ਼ਟਰੀ ਕਾਰਜਕਾਰਨੀ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਕਰਵਾਈ ਜਾਵੇਗੀ। ਪ੍ਰਧਾਨ ਚੁਣੇ ਜਾਣ ਲਈ ਜ਼ਰੂਰੀ ਹੈ ਕਿ ਵਿਅਕਤੀ ਘੱਟੋ-ਘੱਟ 15 ਸਾਲ ਪਾਰਟੀ ਦਾ ਮੁੱਢਲਾ ਮੈਂਬਰ ਰਿਹਾ ਹੋਵੇ। ਸੈਕਸ਼ਨ 19 ਦੇ ਪੰਨੇ ਵਿਚ ਹੀ ਲਿਖਿਆ ਹੈ ਕਿ ਚੋਣਕਾਰ ਕਾਲਜ ਦੇ ਕੁੱਲ 20 ਮੈਂਬਰ ਕੌਮੀ ਪ੍ਰਧਾਨ ਦੇ ਅਹੁਦੇ ਲਈ ਚੋਣ ਲਈ ਯੋਗ ਵਿਅਕਤੀ ਦੇ ਨਾਮ ਦਾ ਪ੍ਰਸਤਾਵ ਕਰਨਗੇ। ਇਹ ਸੰਯੁਕਤ ਪ੍ਰਸਤਾਵ ਘੱਟੋ-ਘੱਟ 5 ਸੂਬਿਆਂ ਤੋਂ ਵੀ ਆਉਣਾ ਚਾਹੀਦਾ ਹੈ ਜਿੱਥੇ ਰਾਸ਼ਟਰੀ ਕੌਂਸਲ ਚੋਣਾਂ ਹੋਈਆਂ ਹਨ। ਇਸ ਤੋਂ ਇਲਾਵਾ ਅਜਿਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ’ਤੇ ਉਮੀਦਵਾਰ ਦੀ ਮਨਜ਼ੂਰੀ ਵੀ ਜ਼ਰੂਰੀ ਹੈ। ਭਾਜਪਾ ਦੇ ਸੰਵਿਧਾਨ ਅਨੁਸਾਰ ਰਾਸ਼ਟਰੀ ਪ੍ਰਧਾਨ ਦੀ ਚੋਣ ਘੱਟੋ-ਘੱਟ 50 ਫੀਸਦੀ ਭਾਵ ਅੱਧੇ ਸੂਬਿਆਂ ’ਚ ਸੰਗਠਨ ਚੋਣਾਂ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਇਸ ਲਿਹਾਜ਼ ਨਾਲ ਦੇਸ਼ ਦੇ 29 ’ਚੋਂ 15 ਸੂਬਿਆਂ ’ਚ ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਸੰਗਠਨ ਦੀਆਂ ਚੋਣਾਂ ਤੋਂ ਬਾਅਦ ਹੀ ਹੁੰਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

DIsha

Content Editor

Related News