ਸਿੱਖਾਂ-ਹਿੰਦੂਆਂ ਨੂੰ ਅਫਗਾਨਿਸਤਾਨ ਤੋਂ ਅਮਰੀਕਾ ''ਚ ਵਸਾਉਣ ਦੀ ਚਰਚਾ ਛਿੜੀ

Sunday, May 17, 2020 - 12:51 AM (IST)

ਸਿੱਖਾਂ-ਹਿੰਦੂਆਂ ਨੂੰ ਅਫਗਾਨਿਸਤਾਨ ਤੋਂ ਅਮਰੀਕਾ ''ਚ ਵਸਾਉਣ ਦੀ ਚਰਚਾ ਛਿੜੀ

ਨਵੀਂ ਦਿੱਲੀ (ਵਿਸ਼ੇਸ਼)- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਅਫਗਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਨੂੰ, ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਹਰਰਾਏ ਸਾਹਿਬ 'ਤੇ ਹਮਲੇ ਤੋਂ ਬਾਅਦ, ਨਿਸ਼ਾਨਾ ਬਣਾਏ ਜਾਣ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਉਨ੍ਹਾਂ ਨੂੰ ਅਮਰੀਕਾ ਵਿਚ ਰਿਫਿਊਜ਼ੀ ਦਾ ਦਰਜਾ ਦਿੱਤਾ ਜਾਵੇਗਾ।
ਬਿਡੇਨ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਮੈਂ ਰਾਸ਼ਟਰਪਤੀ ਬਣਿਆ ਤਾਂ ਮੇਰਾ ਪ੍ਰਸ਼ਾਸਨ ਰਿਫਿਊਜੀਆਂ 'ਤੇ ਨਵੇਂ ਸੰਕਲਪ ਤੈਅ ਕਰੇਗਾ ਅਤੇ ਅਮਰੀਕਾ ਵਿਚ ਹਰ ਸਾਲ ਰਿਫਿਊਜੀਆਂ ਨੂੰ ਦਾਖਲ ਹੋਣ ਦੀ ਗਿਣਤੀ ਵਧਾ ਕੇ 1,25,000 ਕਰ ਦਿੱਤੀ ਜਾਵੇਗੀ।

ਬਿਡੇਨ ਦਾ ਇਹ ਬਿਆਨ ਠੀਕ ਉਸ ਦਿਨ ਆਇਆ ਹੈ ਜਦੋਂ ਇਕ ਅਮਰੀਕੀ ਪੈਨਲ, ਜੋ ਹਮੇਸ਼ਾ ਕਸ਼ਮੀਰ ਅਤੇ ਭਾਰਤ ਵਿਚ ਇਸਲਾਮ-ਵਿਰੋਧ 'ਤੇ ਆਪਣੀਆਂ ਟਿੱਪਣੀਆਂ ਦੇ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਰੋਸ਼ ਦਾ ਸਾਹਮਣਾ ਕਰਦਾ ਹੈ, ਨੇ ਸਿੱਖਾਂ ਦੇ ਲਈ ਚਿੰਤਾ ਜਤਾਈ ਹੈ। ਯੂ.ਐਸ.ਸੀ.ਆਈ.ਆਰ.ਐਫ. ਦੇ ਮੁਖੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀ ਸੈਮ ਬ੍ਰਾਊਨਬੈਕ ਨੇ ਅਫਗਾਨਿਸਤਾਨ ਵਿਚ ਸਿੱਖਾਂ 'ਤੇ ਹਮਲੇ ਨੂੰ ਸ਼ਾਨਦਾਰ ਅਤੇ ਸ਼ਾਂਤਮਈ ਧਾਰਮਿਕ ਗਰੁੱਪ (ਸਿੱਖ ਭਾਈਚਾਰਾ) 'ਤੇ ਹਮਲੇ ਨੂੰ ਭਿਆਨਕ ਤ੍ਰਾਸਦੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਅਫਗਾਨਿਸਤਾਨ ਵਿਚ ਲਗਭਗ ਖਤਮ ਕਰ ਦਿੱਤੇ ਗਏ ਹਨ। ਬ੍ਰਾਊਨਬੈਕ ਨੇ ਕਿਹਾ ਕਿ ਅਫਗਾਨੀ ਸਿੱਖਾਂ ਨੂੰ ਅਮਰੀਕਾ, ਕੈਨੇਡਾ ਜਾਂ ਪਾਕਿਸਤਾਨ ਵਿਚ ਮੁੜ ਸਥਾਪਿਤ ਕਰਨ ਦੀ ਗੱਲ ਉਨ੍ਹਾਂ ਦੇ ਧਿਆਨ ਵਿਚ ਵੀ ਆਈ ਹੈ।


author

Sunny Mehra

Content Editor

Related News