ਬਜਟ ''ਚ ਕਿਤੇ ਵੀ ਨਹੀਂ ਸੀ ਹਰਿਆਣਾ ਦਾ ਜ਼ਿਕਰ : ਭੂਪਿੰਦਰ ਹੁੱਡਾ
Wednesday, Jul 24, 2024 - 11:38 AM (IST)
ਹਰਿਆਣਾ (ਵਾਰਤਾ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਕੇਂਦਰੀ ਬਜਟ ਨਾਲ ਹਰਿਆਣਾ ਨੂੰ ਵੱਡੀ ਨਿਰਾਸ਼ਾ ਹੱਥ ਲੱਗੀ ਹੈ। ਬਜਟ 'ਚ ਹਰਿਆਣਾ ਦਾ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਹੁੱਡਾ ਨੇ ਕਿਹਾ ਕਿ ਇਸ ਬਜਟ ਨੇ ਦੇਸ਼ ਦੇ ਕਿਸਾਨ, ਛੋਟੇ ਵਪਾਰੀ, ਮਿਡਲ ਕਲਾਸ, ਗਰੀਬ ਅਤੇ ਘਰੇਲੂ ਔਰਤਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਨਿਰਾਸ਼ ਕੀਤਾ ਹੈ, ਕਿਉਂਕਿ ਲਗਾਤਾਰ ਮਹਿੰਗਾਈ ਅਤੇ ਭਾਰੀ ਟੈਕਸ ਦੀ ਮਾਰ ਝੱਲ ਰਹੀ ਜਨਤਾ ਨੂੰ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ। ਕਿਸਾਨ ਦੇ ਹੱਥ ਇਕ ਵਾਰ ਫਿਰ ਖਾਲੀ ਰਹੇ ਅਤੇ ਐੱਮ.ਐੱਸ.ਪੀ. ਗਾਰੰਟੀ 'ਤੇ ਇਹ ਬਜਟ ਖ਼ਾਮੋਸ਼ ਰਿਹਾ।
ਕਿਸਾਨ ਸਨਮਾਨ ਨਿਧੀ ਦੀ ਰਾਸ਼ੀ 'ਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਗਿਆ। ਜੂਨ 2022 'ਚ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀਆਂ ਦੀ ਗਿਣਤੀ 11.39 ਕਰੋੜ ਸੀ, ਜੋ ਹੁਣ ਘੱਟ ਕੇ 9.26 ਕਰੋੜ ਰੁਪਏ ਰਹਿ ਗਈ ਹੈ। ਬੇਰੁਜ਼ਗਾਰੀ 'ਤੇ ਨਕੇਲ ਕੱਸਣ ਨੂੰ ਲੈ ਕੇ ਵੀ ਬਜਟ 'ਚ ਕੋਈ ਰੋਡਮੈਪ ਨਜ਼ਰ ਨਹੀਂ ਆਇਆ। ਸਿਰਫ਼ ਅੰਕੜਿਆਂ ਦੀ ਜੱਗ ਜ਼ਾਹਰ ਕਰ ਕੇ ਬਜਟ ਪੇਸ਼ ਕਰਨ ਦੀ ਇਕ ਰਸਮੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਆਮ ਆਦਮੀ ਨੂੰ ਕੋਈ ਰਾਹਤ ਦਿੱਤੇ ਸਰਕਾਰ ਵਲੋਂ ਲਗਾਤਾਰ ਦੇਸ਼ 'ਤੇ ਕਰਜ਼ ਵਧਾਇਆ ਜਾ ਰਿਹਾ ਹੈ। ਇਸ ਵਾਰ ਵੀ ਕਰਜ਼ੇ 'ਚ 10 ਫ਼ੀਸਦੀ ਵਾਧਾ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e