ਚਿੰਤਪੁਰਨੀ ਮੰਦਰ ''ਚ ਲੱਗੀਆਂ ਲੰਬੀਆਂ ਲਾਈਨਾਂ, ਸ਼ਰਧਾਲੂਆਂ ਨਾਲ ਹੋਈ ਧੱਕਾ-ਮੁੱਕੀ

Monday, May 01, 2023 - 10:22 AM (IST)

ਚਿੰਤਪੁਰਨੀ ਮੰਦਰ ''ਚ ਲੱਗੀਆਂ ਲੰਬੀਆਂ ਲਾਈਨਾਂ, ਸ਼ਰਧਾਲੂਆਂ ਨਾਲ ਹੋਈ ਧੱਕਾ-ਮੁੱਕੀ

ਛੱਤਪੁਰਨੀ (ਸੁਨੀਲ)- ਧਾਰਮਿਕ ਸਥਾਨ ਚਿੰਤਪੁਰਨੀ ਵਿਖੇ ਐਤਵਾਰ ਨੂੰ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲੰਬੀਆਂ ਲਾਈਨਾਂ ਵਿਚ ਲੱਗਣਾ ਪਿਆ। ਸ਼ਰਧਾਲੂਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਮੰਦਰ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਦੱਸ ਦੇਈਏ ਕਿ ਨਰਾਤਿਆਂ ਤੋਂ ਬਾਅਦ ਚਿੰਤਪੁਰਨੀ ’ਚ ਸ਼ਰਧਾਲੂਆਂ ਦੀ ਗਿਣਤੀ ’ਚ ਇੰਨਾ ਜ਼ਿਆਦਾ ਵਾਧਾ ਹੋਇਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਟਰੱਸਟ ਪ੍ਰਬੰਧ ਕਰਨ ’ਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ।

ਐਤਵਾਰ ਨੂੰ ਮੁੱਖ ਬਾਜ਼ਾਰ ਵਿਚ ਲਾਈਨ ਟੁੱਟ ਗਈ, ਜਿਸ ਕਾਰਨ ਸ਼ਰਧਾਲੂਆਂ ਵਿਚ ਧੱਕਾ-ਮੁੱਕੀ ਅਤੇ ਬਹਿਸ ਹੁੰਦੀ ਰਹੀ। 8 ਘੰਟੇ ਤੱਕ ਸੰਗਤਾਂ ਲੰਬੀਆਂ ਲਾਈਨਾਂ ਵਿਚ ਖੜ੍ਹ ਕੇ ਦਰਸ਼ਨ ਕਰ ਰਹੀਆਂ ਸਨ। ਇਸ ਸਬੰਧੀ ਐੱਸ.ਡੀ.ਐੱਮ. ਵਿਵੇਕ ਮਹਾਜਨ ਨੇ ਦੱਸਿਆ ਕਿ ਜਲਦੀ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ.ਸੀ. ਰਾਘਵ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਮਾੜੇ ਪ੍ਰਬੰਧਾਂ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਆ ਰਹੀਆਂ ਹਨ ਅਤੇ ਜਲਦੀ ਹੀ ਚਿੰਤਪੁਰਨੀ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਠੋਸ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

DIsha

Content Editor

Related News