ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ਦੇ ਮੁੱਦੇ ''ਤੇ ਨਹੀਂ ਹੋਣੀ ਚਾਹੀਦੀ ਰਾਜਨੀਤੀ : ਮਾਇਆਵਤੀ
Friday, Sep 06, 2024 - 01:30 PM (IST)
ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਮਹਾਰਾਸ਼ਟਰ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਅਜਿਹੇ ਮਾਮਲਿਆਂ 'ਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਸਪਾ ਨੇਤਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ 'ਚ ਕਿਹਾ,''ਕਿਸੇ ਵੀ ਭਾਈਚਾਰੇ ਅਤੇ ਧਰਮ ਨਾਲ ਜੁੜੇ ਰਾਜਾ, ਮਹਾਰਾਜਾਵਾਂ, ਸੰਤਾਂ, ਗੁਰੂਆਂ ਅਤੇ ਮਹਾਪੁਰਸ਼ਾਂ ਦੇ ਕਿਸੇ ਵੀ ਮਾਮਲੇ 'ਚ ਨਕਾਰਾਤਮਕ ਨਹੀਂ ਸਗੋਂ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ ਅਤੇ ਇਸ ਦੀ ਆੜ 'ਚ ਰਾਜਨੀਤੀ ਕਰਨਾ ਠੀਕ ਨਹੀਂ।''
ਉਨ੍ਹਾਂ ਕਿਹਾ,''ਇਨ੍ਹਾਂ ਦੀਆਂ ਮੂਰਤੀਆਂ ਨੂੰ ਲਗਾਉਣ ਅਤੇ ਨਾਂ ਰੱਖਣ ਆਦਿ ਦਾ ਵੀ ਇਸਤੇਮਾਲ, ਸਕਾਰਾਤਮਕ ਸੋਚ ਨਾਲ ਹੋਣਾ ਚਾਹੀਦਾ ਨਾ ਕਿ ਇਨ੍ਹਾਂ ਦੀ ਆੜ 'ਚ ਕਿਸੇ ਵੀ ਤਰ੍ਹਾਂ ਦਾ ਰਾਜਨੀਤਕ ਸੁਆਰਥ ਲੁਕਿਆ ਹੋਣਾ ਚਾਹੀਦਾ। ਜੋ ਹੁਣ ਦੇਖਣ ਲਈ ਮਿਲ ਰਿਹਾ ਹੈ। ਬੇਹੱਦ ਮੰਦਭਾਗਾ।'' ਬਸਪਾ ਮੁਖੀ ਨੇ ਕਿਹਾ,''ਮਹਾਰਾਸ਼ਟਰ ਦੀ ਤਰ੍ਹਾਂ ਹੋਰ ਕਿਸੇ ਵੀ ਰਾਜ 'ਚ ਖ਼ੁਦ ਮੂਰਤੀ ਡਿੱਗਣ 'ਤੇ, ਸੰਬੰਧਤ ਅਧਿਾਕਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਇਸ ਦੀ ਆੜ 'ਚ ਕੋਈ ਰਾਜਨੀਤੀ ਕੀਤੀ ਜਾਣੀ ਚਾਹੀਦੀ।'' ਦੱਸਣਯੋਗ ਹੈ ਕਿ ਸਿੰਧੂਦੁਰਗ ਜ਼ਿਲ੍ਹੇ ਦੇ ਇਕ ਕਿਲੇ 'ਚ 26 ਅਗਸਤ ਨੂੰ ਮਰਾਠਾ ਸ਼ਾਸਕ ਛਤਰਪਤੀ ਮਹਾਰਾਜ ਦੀ 35 ਫੁੱਟ ਉੱਚੀ ਮੂਰਤੀ ਡਿੱਗ ਗਈ ਸੀ, ਜਿਸ ਦਾ ਉਦਘਾਟਨ ਲਗਭਗ 9 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8