ਕੋਈ ਰੈਂਬੋ ਨਹੀਂ ਹੈ, ਨਾਇਕੂ ਵਰਗਿਆਂ ਨੂੰ ਚੁਣ-ਚੁਣ ਕੇ ਮਾਰਾਂਗੇ : ਰਾਵਤ
Friday, May 08, 2020 - 01:10 AM (IST)
ਨਵੀਂ ਦਿੱਲੀ, (ਏ. ਐੱਨ. ਆਈ)— ਫੌਜ ਦੇ ਆਪ੍ਰੇਸ਼ਨ 'ਚ ਹਿਜ਼ਬੁਲ ਮੁਜਾਹਿਦੀਨ ਦੇ ਟੋਪ ਕਮਾਂਡਰ ਰਿਆਜ਼ ਨਾਇਕੂ ਦੇ ਮਾਰੇ ਜਾਣ 'ਤੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਬਿਪਿਨ ਰਾਵਤ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਤਰਜੀਹ ਹੈ ਕਿ ਉਹ ਇਨ੍ਹਾਂ ਅੱਤਵਾਦੀਆਂ ਦੇ ਚੋਟੀ ਦੀ ਅਗਵਾਈ ਨੂੰ ਖਤਮ ਕਰਨ। ਤਾਂ ਕਿ ਇਨ੍ਹਾਂ ਨੂੰ ਦੇਖ ਕੇ ਦੁਸਰੇ ਲੋਕ ਅੱਤਵਾਦ ਦਾ ਰਸਤਾ ਨਾ ਅਪਨਾਉਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੱਤਵਾਦੀ ਸੰਗਠਨਾਂ ਦੀ ਭਰਤੀ 'ਚ ਕਮੀ ਵੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅੱਤਵਾਦੀ ਖੁਦ ਨੂੰ ਰੈਂਬੋ (ਹਾਲੀਵੁੱਡ ਫਿਲਮ ਦਾ ਹੀਰੋ) ਵਾਂਗ ਪੇਸ਼ ਕਰਦੇ ਹਨ, ਪਰ ਅਸਲ 'ਚ ਉਹ ਹੀਰੋ ਨਹੀਂ ਹਨ, ਫੌਜ ਨਾਇਕੂ ਵਰਗੇ ਅੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰੇਗੀ।
ਉਨ੍ਹਾਂ ਨੇ ਕਿਹਾ ਕਿ ਨਾਇਕੂ ਵਰਗੇ ਅੱਤਵਾਦੀ ਆਪਣੇ ਇਸ ਤਰ੍ਹਾਂ ਦੇ ਚਿੱਤਰ ਨੂੰ ਪੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਉਹ ਆਮ ਲੋਕਾਂ ਲਈ ਲੜ੍ਹ ਰਹੇ ਹਨ ਤਾਂ ਕਿ ਹੋਰ ਜ਼ਿਆਦਾ ਲੋਕ ਉਨ੍ਹਾਂ ਨਾਲ ਜੁੜਨ। ਅਸੀਂ ਅਜਿਹੇ ਲੋਕਾਂ ਦੀ ਅਸਲ ਤਸਵੀਰ ਲੋਕਾਂ ਤੋਂ ਲੁਕਣ ਨਹੀਂ ਦੇਵਾਂਗੇ। ਦਰਅਸਲ, ਇਹ ਗੱਲ ਬਿਪਿਨ ਰਾਵਤ ਨੇ ਇਸ ਲਈ ਕਹੀ ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਜਦੋਂ ਫੌਸ ਕਿਸੇ ਅੱਤਵਾਦੀ ਦਾ ਅਨਕਾਊਂਕਟ ਕਰਦੀ ਹੈ ਤਾਂ ਲੋਕ ਉਸ ਦਾ ਚਿੱਤਰ ਇਸ ਤਰ੍ਹਾਂ ਦਾ ਬਣਾ ਦਿੰਦੇ ਹਨ, ਜਿਸ ਤਰ੍ਹਾਂ ਉਹ ਉਨ੍ਹਾਂ ਲਈ ਹੀ ਮਰੇ ਹੋਣ। ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਅੱਤਵਾਦੀ ਬੁਰਹਾਨ ਵਾਨੀ ਪੋਸਟਰ ਬੁਆਏ ਬਣ ਚੁੱਕਾ ਸੀ। ਫੌਜ ਨੇ ਅੱਤਵਾਦੀ ਨਾÎਇਕੂ ਦੀ ਕੋਈ ਵੀ ਤਸਵੀਰ ਜਾਰੀ ਨਹੀਂ ਕੀਤੀ। ਫੌਜ ਨਹੀਂ ਚਾਹੁੰਦੀ ਕਿ ਇਨ੍ਹਾਂ ਲੋਕਾਂ ਵਾਂਗ ਹੋਰ ਵੀ ਨੌਜਵਾਨ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹਥਿਆਰ ਚੁੱਕਣ।