PM ਮੋਦੀ ਦੇ ਸ਼ਾਸਨ ''ਚ ਛਾਇਆ ਬਿਜਲੀ, ਨੌਕਰੀ ਅਤੇ ਮਹਿੰਗਾਈ ਦਾ ਸੰਕਟ : ਰਾਹੁਲ ਗਾਂਧੀ
Monday, May 02, 2022 - 03:14 PM (IST)
ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਜਾਰੀ ਬਿਜਲੀ ਸੰਕਟ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਸੋਮਵਾਰ ਨੂੰ ਕਿਹਾ ਕਿ ਪੀ.ਐੱਮ. ਮੋਦੀ ਨੇ 8 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਕੁਸ਼ਾਸਨ ਨੂੰ ਹੀ ਉਤਸ਼ਾਹ ਦਿੱਤਾ ਹੈ, ਜਿਸ ਕਾਰਨ ਦੇਸ਼ ਦਾ ਆਮ ਆਦਮੀ ਅੱਜ ਤਰ੍ਹਾਂ-ਤਰ੍ਹਾਂ ਦੇ ਸੰਕਟ ਨਾਲ ਜੂਝ ਰਿਹਾ ਹੈ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨ 'ਚ ਜਨਤਾ ਪੀੜਤ ਰਹੀ ਹੈ। ਦੇਸ਼ ਦਾ ਆਮ ਨਾਗਰਿਕ ਨਾ ਸਿਰਫ਼ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ ਸਗੋਂ ਉਨ੍ਹਾਂ ਦੇ ਸਾਹਮਣੇ ਬੇਰੁਜ਼ਗਾਰੀ, ਕਿਸਾਨਾਂ ਦਾ ਸੰਕਟ ਅਤੇ ਮਹਿੰਗਾਈ ਚੁਣੌਤੀ ਬਣ ਕੇ ਖੜ੍ਹੀ ਹੈ। ਮੋਦੀ ਸਰਕਾਰ ਇਨ੍ਹਾਂ ਸੰਕਟਾਂ ਨਾਲ ਨਜਿੱਠਣ 'ਚ ਅਸਹਾਏ ਸਾਬਿਤ ਹੋ ਰਹੀ ਹੈ।
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,''ਬਿਜਲੀ ਸੰਕਟ, ਨੌਕਰੀਆਂ ਦਾ ਸੰਕਟ, ਕਿਸਾਨ ਸੰਕਟ, ਮੁਦਰਾਸਫ਼ੀਤੀ ਸੰਕਟ। ਪ੍ਰਧਾਨ ਮੰਤਰੀ ਮੋਦੀ ਦੇ 8 ਸਾਲ ਦੇ ਕੁਸ਼ਾਸਨ ਦੀ ਇਹ ਇਕ ਕੇਸ ਸਟਡੀ ਹੈ ਕਿ ਇਕ ਸਮੇਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ 'ਚੋਂ ਇਕ ਰਹੀ ਸਾਡੀ ਅਰਥਵਿਵਸਥਾ ਨੂੰ ਕਿਵੇਂ ਬਰਬਾਦ ਕੀਤਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ