ਜਦੋਂ ਤਕ ਲੁੱਟੇ ਗਏ 6,000 ਹਥਿਆਰ ਬਰਾਮਦ ਨਹੀਂ ਕੀਤੇ ਜਾਂਦੇ, ਮਣੀਪੁਰ ''ਚ ਸ਼ਾਂਤੀ ਨਹੀਂ ਹੋਵੇਗੀ : ਗੋਗੋਈ

Wednesday, Aug 16, 2023 - 02:58 PM (IST)

ਜਦੋਂ ਤਕ ਲੁੱਟੇ ਗਏ 6,000 ਹਥਿਆਰ ਬਰਾਮਦ ਨਹੀਂ ਕੀਤੇ ਜਾਂਦੇ, ਮਣੀਪੁਰ ''ਚ ਸ਼ਾਂਤੀ ਨਹੀਂ ਹੋਵੇਗੀ : ਗੋਗੋਈ

ਗੁਹਾਟੀ- ਲੋਕ ਸਭਾ 'ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਨੇ ਬੁੱਧਵਾਰ ਨੂੰ ਕਿਹਾ ਕਿ ਮਣੀਪੁਰ 'ਚ ਜਦੋਂ ਤਕ ਲੁੱਟੇ ਗਏ 6,000 ਆਧੁਨਿਕ ਹਥਿਆਰ ਅਤੇ 6 ਲੱਖ ਕਾਰਤੂਸ ਬਰਾਮਦ ਨਹੀਂ ਕਰ ਲਏ ਜਾਂਦੇ, ਉਦੋਂ ਤਕ ਕੋਈ ਸ਼ਾਂਤੀ ਨਹੀਂ ਹੋਵੇਗੀ। ਗੋਗੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਹਥਿਆਰ ਅਤੇ ਗੋਲੀਆਂ ਸੁਰੱਖਿਆ ਬਲਾਂ ਤੋਂ ਲੁੱਟੀਆਂ ਗਈਆਂ ਸਨ ਅਤੇ ਇਨ੍ਹਾਂ ਦਾ ਇਸਤੇਮਾਲ ਸੂਬੇ ਦੇ ਆਮ ਨਾਗਰਿਕਾਂ 'ਤੇ ਹੋਵੇਗਾ। ਮਣੀਪੁਰ 'ਚ 3 ਮਈ ਤੋਂ ਹਿੰਸਾ ਦਾ ਦੌਰ ਜਾਰੀ ਹੈ। 

ਕਾਂਗਰਸ ਨੇਤਾ ਨੇ ਕਿਹਾ ਕਿ ਜਦੋਂ ਤਕ ਦੋਵਾਂ ਪੱਖਾਂ ਵਿਚਾਲੇ ਸੁਲਾਹ ਲਈ ਗੱਲ ਨਾ ਹੋਵੇ ਉਦੋਂ ਤਕ ਉਥੇ ਸ਼ਾਂਤੀ ਕਿਵੇਂ ਹੋ ਸਕਦੀ ਹੈ ਅਤੇ ਹਾਲਾਕ ਕਿਵੇਂ ਆਮ ਹੋ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੇਇਤੀ ਅਤੇ ਕੁਕੀ ਦੋਵਾਂ ਹੀ ਭਾਈਚਾਰੇ ਦੇ ਲੋਕ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਰਵੱਈਏ ਤੋਂ ਨਾਰਾਜ਼ ਹਨ। 

ਕਾਂਗਰਸ ਨੇਤਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ 'ਚ ਪੂਰੀ ਤਰ੍ਹਾਂ ਮੁੱਖ ਮੰਤਰੀ ਨੂੰ ਸਮਰਥਨ ਦਿੱਤਾ ਜੋ ਬੇਹੱਦ ਦੁਰਭਾਗਪੂਰਨ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਕਮੇਟੀਆਂ 'ਚ ਮੁੱਖ ਮੰਤਰੀ ਦੀ ਮੌਜੂਦਗੀ ਕਾਰਨ ਹੀ ਸ਼ਾਂਤੀ ਵਾਰਤਾਵਾਂ ਫੇਲ੍ਹ ਹੋਈਆਂ ਹਨ। ਗੋਗੋਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਲੋਕਾਂ ਨੂੰ ਗੁੰਮਰਾਹ ਕੀਤਾ ਕਿਉਂਕਿ ਰਾਹਤ ਕੈਂਪਾਂ 'ਚ ਰਹਿ ਰਹੇ 60,000 ਲੋਕਾਂ ਦੇ ਮੁੜ ਵਸੇਬੇ ਦੇ ਬਿਨਾਂ ਅਤੇ 6,000 ਹਥਿਆਰਾਂ ਦੀ ਬਰਾਮਦਗੀ ਤਕ ਉਥੇ ਸ਼ਾਂਤੀ ਨਹੀਂ ਹੋ ਸਕਦੀ।


author

Rakesh

Content Editor

Related News