5 ਸਾਲ ਦੇ ਕਾਰਜਕਾਲ 'ਚ ਸੰਨੀ ਦਿਓਲ ਸਮੇਤ ਇਨ੍ਹਾਂ 9 ਸੰਸਦ ਮੈਂਬਰਾਂ ਦੀ ਲੋਕ ਸਭਾ 'ਚ ਨਹੀਂ ਸੁਣਾਈ ਦਿੱਤੀ ਆਵਾਜ਼

Tuesday, Feb 13, 2024 - 10:57 AM (IST)

5 ਸਾਲ ਦੇ ਕਾਰਜਕਾਲ 'ਚ ਸੰਨੀ ਦਿਓਲ ਸਮੇਤ ਇਨ੍ਹਾਂ 9 ਸੰਸਦ ਮੈਂਬਰਾਂ ਦੀ ਲੋਕ ਸਭਾ 'ਚ ਨਹੀਂ ਸੁਣਾਈ ਦਿੱਤੀ ਆਵਾਜ਼

ਨਵੀਂ ਦਿੱਲੀ- ਹਾਲ ਹੀ 'ਚ ਸੰਸਦ ਦਾ ਬਜਟ ਸੈਸ਼ਨ ਸੰਪੰਨ ਹੋਇਆ। ਇਸ ਦੇ ਨਾਲ ਸੰਸਦ ਦੀ 17ਵੀਂ ਲੋਕ ਸਭਾ 'ਚ ਆਖ਼ਰੀ ਸੈਸ਼ਨ ਸੰਪੰਨ ਹੋਇਆ। ਇਨ੍ਹਾਂ 5 ਸਾਲਾਂ 'ਚ ਕਈ ਸੰਸਦ ਮੈਂਬਰਾਂ ਨੇ ਬਤੌਰ ਪ੍ਰਤੀਨਿਧੀ ਆਪਣੇ-ਆਪਣੇ ਇਲਾਕੇ ਦੇ ਲੋਕਾਂ ਦੇ ਮੁੱਦੇ ਅਤੇ ਆਵਾਜ਼ ਨੂੰ ਸਦਨ 'ਚ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸਭਾ ਦੇ 543 ਸੰਸਦ ਮੈਂਬਰਾਂ 'ਚੋਂ ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਸੰਸਦੀ ਗਤੀਵਿਧੀ 'ਚ ਨਾ ਦੇ ਬਰਾਬਰ ਹਿੱਸਾ ਲਿਆ। ਇਨ੍ਹਾਂ 'ਚ ਮੁੱਖ ਨਾਂ ਸੰਨੀ ਦਿਓਲ ਅਤੇ ਸਾਬਕਾ ਮੰਤਰੀ ਤੇ ਸੰਸਦ ਮੈਂਬਰ ਰਹਿ ਚੁੱਕੇ ਸ਼ਤਰੂਘਨ ਸਿਨ੍ਹਹਾ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ ਰਾਜਸਥਾਨ ਦੇ 3 ਜ਼ਿਲ੍ਹਿਆਂ 'ਚ ਧਾਰਾ 144 ਲਾਗੂ, ਪੰਜਾਬ-ਹਰਿਆਣਾ ਬਾਰਡਰ ਸੀਲ

ਲੋਕ ਸਭਾ ਸੂਤਰਾਂ ਅਨੁਸਾਰ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਦਿਬਯੇਂਦੁ ਅਧਿਕਾਰੀ, ਕਰਨਾਟਕ ਤੋਂ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ, ਭਾਜਪਾ ਸੰਸਦ ਮੈਂਬਰ ਵੀ ਸ਼੍ਰੀਨਿਵਾਸ ਪ੍ਰਸਾਦ ਅਤੇ ਭਾਜਪਾ ਸੰਸਦ ਮੈਂਬਰ ਬੀ.ਐੱਨ. ਬਚੇ ਗੌੜਾ, ਪੰਜਾਬ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ, ਆਸਾਮ ਤੋਂ ਭਾਜਪਾ ਸੰਸਦ ਮੈਂਬਰ ਪ੍ਰਦਾਨ ਬਰੂਆ ਅਜਿਹੇ ਸੰਸਦ ਮੈਂਬਰ ਹਨ, ਜੋ ਲੋਕ ਸਭਾ ਦੇ ਆਪਣੇ 5 ਸਾਲ ਦੇ ਕਾਰਜਕਾਲ 'ਚ ਸਦਨ 'ਚ ਇਕ ਸ਼ਬਦ ਵੀ ਨਹੀਂ ਬੋਲੇ। ਇਨ੍ਹਾਂ ਲੋਕਾਂ ਨੇ ਕਿਸੇ ਵੀ ਸੰਬੋਧਨ ਅਤੇ ਚਰਚਾ 'ਚ ਹਿੱਸਾ ਨਹੀਂ ਲਿਆ। ਹਾਲਾਂਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਭਾਵੇਂ ਜ਼ੁਬਾਨੀ ਤੌਰ 'ਤੇ ਕੋਈ ਹਿੱਸੇਦਾਰੀ ਨਾ ਦਿਖਾਈ ਹੋਵੇ ਪਰ ਲਿਖਤੀ ਤੌਰ 'ਤੇ ਹਿੱਸੇਦਾਰੀ ਜ਼ਰੂਰ ਦਿਖਾਈ। ਉੱਥੇ ਹੀ ਦੂਜੇ ਪਾਸੇ ਉਪਰੋਕਤ ਸੰਸਦ ਮੈਂਬਰਾਂ ਤੋਂ ਇਲਾਵਾ ਸੰਸਦ 'ਚ ਤਿੰਨ ਸੰਸਦ ਮੈਂਬਰ ਅਜਿਹੇ ਵੀ ਸਨ, ਜਿਨ੍ਹਾਂ ਨੇ ਸਦਨ 'ਚ ਲਿਖਤੀ ਜਾਂ ਮੌਖਿਕ ਕਿਸੇ ਵੀ ਰੂਪ ਨਾਲ ਆਪਣੀ  ਹਿੱਸੇਦਾਰੀ ਦਰਜ ਨਹੀਂ ਕਰਵਾਈ। ਇਨ੍ਹਾਂ 'ਚ ਭਾਜਪਾ ਛੱਡ ਕੇ ਤ੍ਰਿਣਮੂਲ 'ਚ ਸ਼ਾਮਲ ਹੋਣ ਤੋਂ ਬਾਅਦ ਆਸਨਸੋਲ ਤੋਂ ਸੰਸਦ ਮੈਂਬਰ ਬਣੇ ਸ਼ਤਰੂਘਨ ਸਿਨ੍ਹਹਾ, ਉੱਤਰ ਪ੍ਰਦੇਸ਼ ਤੋਂ ਬਸਪਾ ਸੰਸਦ ਮੈਂਬਰ ਅਤੁਲ ਰਾਏ ਅਤੇ ਕਰਨਾਟਕ ਤੋਂ ਸੰਸਦ ਮੈਂਬਰ ਅਤੇ ਸਾਬਕਾ ਰਾਜ ਮੰਤਰੀ ਰਮੇਸ਼ ਸੀ ਜਿਗਜਿਗਾਨੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ 17ਵੀਂ ਲੋਕ ਸਭਾ ਦੇ ਆਖ਼ਰੀ ਸੈਸ਼ਨ ਤੋਂ ਪਹਿਲਾਂ ਕਈ ਅਜਿਹੇ ਸੰਸਦ ਮੈਂਬਰਾਂ ਨੂੰ ਲੈ ਕੇ ਕੋਸ਼ਿਸ਼ ਕੀਤੀ ਜੋ ਲੋਕ ਇਕ ਵਾਰ ਵੀ ਸਦਨ 'ਚ ਨਹੀਂ ਬੋਲੇ ਹਨ, ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ। ਕਿਹਾ ਜਾਂਦਾ ਹੈ ਕਿ ਸੰਨੀ ਦਿਓਲ ਨੂੰ 2 ਵਾਰ ਬੋਲਣ ਲਈ ਕਿਹਾ ਗਿਆ ਪਰ ਉਹ ਦੋਵੇਂ ਵਾਰ ਹੀ ਬਿਨਾਂ ਬੋਲੇ ਚਲੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News