ਫਿਰ ਵਿਵਾਦਾਂ 'ਚ ਘਿਰਿਆ ਰਾਮ ਰਹੀਮ ਦਾ ਡੇਰਾ, ਕਾਲੇ ਬੈਗ 'ਚੋਂ ਮਿਲੇ 32 ਕਾਰਤੂਸ

Sunday, Nov 26, 2017 - 01:24 PM (IST)

ਫਿਰ ਵਿਵਾਦਾਂ 'ਚ ਘਿਰਿਆ ਰਾਮ ਰਹੀਮ ਦਾ ਡੇਰਾ, ਕਾਲੇ ਬੈਗ 'ਚੋਂ ਮਿਲੇ 32 ਕਾਰਤੂਸ

ਸਿਰਸਾ — ਸਿਰਸਾ ਦੇ ਭਰਤ ਨਗਰ 'ਚੋਂ ਪੁਲਸ ਨੂੰ ਸੀਵਰੇਜ ਅੰਦਰੋਂ 32 ਕਾਰਤੂਸ ਬਰਾਮਦ ਹੋਏ ਹਨ।  ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਤੂਸ ਆਪਣੇ ਕਬਜ਼ੇ 'ਚ ਲੈ ਲਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਸੀਵਰੇਜ ਦੀ ਸਫਾਈ ਕਰਦੇ ਸਮੇਂ ਸਫਾਈ ਕਰਮਚਾਰੀਆਂ ਨੂੰ ਇਕ ਕਾਲੇ ਰੰਗ ਦਾ ਬੈਗ ਦਿਖਾਈ ਦਿੱਤਾ ਜਿਸ 'ਚੋਂ ਇਹ ਕਾਰਤੂਸ ਮਿਲੇ ਹਨ। ਫਿਲਹਾਲ ਪੁਲਸ ਇਸ ਮਾਮਲੇ ਨੂੰ ਡੇਰਾ ਮਾਮਲੇ ਦੌਰਾਨ ਹੋਈ ਹਿੰਸਾ ਨਾਲ ਜੋੜ ਕੇ ਜਾਂਚ ਕਰਨ ਦੀ ਗੱਲ ਕਰ ਰਹੀ ਹੈ। 

PunjabKesari
ਜਾਣਕਾਰੀ ਦੇ ਅਨੁਸਾਰ ਦੇਰ ਸ਼ਾਮ ਡੇਰੇ ਦੇ ਪਿੱਛੇ ਦੇ ਇਲਾਕੇ 'ਚ ਸਫਾਈ ਦਾ ਕੰਮ ਚਲ ਰਿਹਾ ਸੀ। ਇਸ ਦੌਰਾਨ ਉਥੇ ਨਵੇਂ ਬਣੇ ਸੀਵਰੇਜ 'ਚ ਇਕ ਕਾਲਾ ਬੈਗ ਦਿਖਾਈ ਦਿੱਤਾ। ਉਸਨੂੰ ਖੋਲ੍ਹ ਕੇ ਦੇਖਿਆ ਤਾਂ ਬੈਗ 'ਚ ਕਾਰਤੂਸ ਸਨ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਤੂਸ ਨੂੰ ਕਬਜ਼ੇ 'ਚ ਲੈ ਲਿਆ।

ਸਦਰ ਥਾਣੇ ਦੇ ਸੁਪਰਡੰਟ ਦਿਨੇਸ਼ ਕੁਮਾਰ ਨੇ ਦੱਸਿਆ ਕਿ ਭਰਤਨਗਰ ਦੇ ਕੋਲ ਇਕ ਸੜਕ ਹੈ ਜੋ ਕਿ ਡੇਰਾ ਸੱਚਾ ਸੌਦਾ ਦੇ ਛੋਟੇ ਡੇਰੇ ਦੇ ਪਿੱਛੇ ਵਾਲੇ ਪਾਸੇ ਪੈਂਦੀ ਹੈ। ਇਹ ਇਲਾਕਾ ਡੇਰੇ ਦੇ ਨਾਲ ਹੀ ਲੱਗਦਾ ਹੈ ਸੋ ਪੁਲਸ ਇਸ ਨੂੰ ਡੇਰਾ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ। ਫਿਲਹਾਲ ਪੁਲਸ ਨੇ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਫਾਈ ਦੌਰਾਨ 32 ਕਾਰਤੂਸ ਮਿਲੇ ਹਨ। ਜਿਨ੍ਹਾਂ 'ਚ 13 ਕਾਰਤੂਸ 32ਬੋਰ ਦੀ ਪਿਸਤੌਲ ਅਤੇ 19 ਕਾਰਤੂਸ 12 ਬੋਰ ਗਨ ਦੇ ਹਨ, ਜਿਨ੍ਹਾਂ 'ਚੋਂ 12 ਬੋਰ ਪਿਸਤੌਲ ਦੇ 2 ਕਾਰਤੂਸ ਚੱਲੇ ਹੋਏ ਹਨ।


Related News