ਹੈਰਾਨੀਜਨਕ: ਜੈਪੁਰ ਦੇ ਸਰਕਾਰੀ ਹਸਪਤਾਲ ਤੋਂ 320 ਕੋਰੋਨਾ ਡੋਜ਼ ਦੀ ਚੋਰੀ

Thursday, Apr 15, 2021 - 11:29 AM (IST)

ਹੈਰਾਨੀਜਨਕ: ਜੈਪੁਰ ਦੇ ਸਰਕਾਰੀ ਹਸਪਤਾਲ ਤੋਂ 320 ਕੋਰੋਨਾ ਡੋਜ਼ ਦੀ ਚੋਰੀ

ਜੈਪੁਰ– ਜੈਪੁਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਆਈ ਹੈ। ਸੂਬੇ ਵਿਚ ਕੋਰੋਨਾ ਵੈਕਸੀਨ ਦੀ ਕਮੀ ਤੋਂ ਬਾਅਦ ਹੁਣ ਵੈਕਸੀਨ ਦੀ ਚੋਰੀ ਵੀ ਹੋਣ ਲੱਗੀ ਹੈ। ਜੈਪੁਰ ਦੇ ਇਕ ਸਰਕਾਰੀ ਹਸਪਤਾਲ ਤੋਂ ਕੋ-ਵੈਕਸੀਨ ਦੀਆਂ 320 ਡੋਜ਼ ਚੋਰੀ ਹੋ ਗਈਆਂ। ਸਿਹਤ ਵਿਭਾਗ ਨੇ ਅਣਪਛਾਤੇ ਚੋਰਾਂ ਖਿਲਾਫ ਚੋਰੀ ਦਾ ਕੇਸ ਦਰਜ ਕਰਵਾ ਦਿੱਤਾ ਹੈ।

ਸਿਹਤ ਵਿਭਾਗ ਇਹ ਵੀ ਜਾਂਚ ਕਰਵਾਏਗਾ ਕਿ ਕਿਤੇ ਵੈਕਸੀਨ ਨਾਜਾਇਜ਼ ਰੂਪ ਨਾਲ ਲਗਾਉਣ ਵਾਲਾ ਰੈਕੇਟ ਤਾਂ ਸਰਗਰਮ ਨਹੀਂ ਹੋ ਗਿਆ। ਕੋਰੋਨਾ ਵੈਕਸੀਨ ਦੀ ਚੋਰੀ ਦਾ ਇਹ ਦੇਸ਼ ਭਰ ਵਿਚ ਪਹਿਲਾ ਮਾਮਲਾ ਹੈ। ਖਾਸ ਗੱਲ ਇਹ ਹੈ ਕਿ ਜਦੋਂ ਸੀ. ਸੀ. ਟੀ. ਵੀ. ਫੁਟੇਜ ਦੀ ਪੜਤਾਲ ਕੀਤੀ ਗਈ ਤਾਂ ਜਿਸ ਜਗ੍ਹਾ ਇਹ ਵੈਕਸੀਨ ਚੋਰੀ ਹੋਈ ਉਥੇ ਦਾ ਸੀ. ਸੀ. ਟੀ. ਵੀ. ਕੈਮਰਾ ਹੀ ਕੰਮ ਨਹੀਂ ਕਰ ਰਿਹਾ ਸੀ, ਅਜਿਹੇ ਵਿਚ ਸ਼ੱਕ ਹੈ ਕਿ ਹਸਪਤਾਲ ਦੇ ਕਿਸੇ ਕਰਮਚਾਰੀ ਦੀ ਮਿਲੀਭੁਗਤ ਨਾਲ ਇਹ ਚੋਰੀ ਦੀ ਵਾਰਦਾਤ ਕੀਤੀ ਗਈ ਹੈ।


author

Rakesh

Content Editor

Related News