ਨੌਜਵਾਨ ਨਿਕਲੇ ਸੀ ਘਰ ਤੋਂ ਬਾਹਰ, ਬਿਠਾ ਦਿੱਤਾ ਐਂਬੂਲੈਂਸ 'ਚ!

04/24/2020 7:32:40 PM

ਨਵੀਂ ਦਿੱਲੀ— ਕੋਰੋਨਾ ਨੂੰ ਹਰਾਉਣ ਹੈ ਤਾਂ ਲਕਛਮਣ ਰੇਖਾ ਦੇ ਅੰਦਰ ਹੀ ਰਹਿਣਾ ਹੋਵੇਗਾ। ਇਸ ਦੇ ਲਈ ਪੂਰਾ ਦੇਸ਼ 3 ਮਈ ਤਕ ਲਾਕਡਾਊਨ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਲਈ ਮਨਾ ਕੀਤਾ ਹੈ ਪਰ ਲੋਕ ਮੰਨ ਹੀ ਨਹੀਂ ਰਹੇ। ਕਦੀਂ ਪੁਲਸ ਕਰਮਚਾਰੀ ਉਨ੍ਹਾਂ ਨੂੰ ਆ ਕੇ ਸਮਝਾਉਂਦੇ ਹਨ ਤਾਂ ਕਦੀ ਖੁਦ ਕੋਰੋਨਾ ਵਾਇਰਸ ਦੇ ਰੂਪ 'ਚ ਢਲ ਜਾਂਦੇ ਹਨ। ਬਹੁਤ ਤਰੀਕੇ ਅਪਨਾਏ ਹਨ ਦੇਸ਼ਭਰ ਦੀ ਪੁਲਸ ਨੇ ਇਸ ਵਿਚ, ਪਰ ਤਿਰੂਪੁਰ ਪੁਲਸ ਨੇ ਘਰ ਤੋਂ ਨਿਕਲੇ ਚੰਦ ਨੌਜਵਾਨਾਂ ਨੂੰ ਅਜਿਹੀ ਸਜਾ ਦਿੱਤੀ ਹੈ ਕਿ ਉਹ ਦੋਬਾਰਾ ਘਰ ਤੋਂ ਬਾਹਰ ਕਦਮ ਨਹੀਂ ਰੱਖਣਗੇ।


ਇਹ ਵੀਡੀਓ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਟਵੀਟ 'ਤੇ ਵੀ ਕਈ ਯੂਜ਼ਰ ਇਸ ਨੂੰ ਸ਼ੇਅਰ ਕਰ ਚੁੱਕੇ ਹਨ। ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਸਕੂਟਰੀ 'ਤੇ ਤਿੰਨ ਨੌਜਵਾਨ ਸਵਾਰ ਹੁੰਦੇ ਹਨ। ਪੁਲਸ ਉਨ੍ਹਾਂ ਨੂੰ ਰੋਕਦੀ ਹੈ। ਸਵਾਲ-ਜਵਾਬ ਹੁੰਦੇ ਹਨ ਫਿਰ ਉਨ੍ਹਾਂ ਨੇ ਮਾਸਕ ਨਹੀਂ ਪਾਏ ਹੁੰਦੇ ਹਨ ਤੇ ਇਨ੍ਹਾਂ ਲੜਕਿਆਂ ਨੂੰ ਫੜ੍ਹ ਕੇ ਐਮਬੂਲੈਂਸ 'ਚ ਪਾ ਦਿੰਦੇ ਹਨ। ਉਹ ਡਰ ਜਾਂਦੇ ਹਨ। ਉਸ ਜਗ੍ਹਾ ਤੋਂ ਬਚ ਕੇ ਨਿਕਲਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਐਮਬੂਲੈਂਸ 'ਚ ਕੋਰੋਨਾ ਮਰੀਜ਼ ਬੈਠਿਆ ਹੈ।

 


Gurdeep Singh

Content Editor

Related News